ਨੇਤਰਹੀਣ ਤੇ ਦ੍ਰਿਸ਼ਟੀਹੀਣ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਪ੍ਰਤੀ ਕੀਤਾ ਜਾਗਰੂਕ

ss1

ਨੇਤਰਹੀਣ ਤੇ ਦ੍ਰਿਸ਼ਟੀਹੀਣ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਪ੍ਰਤੀ ਕੀਤਾ ਜਾਗਰੂਕ

22october1ਗੜਸ਼ੰਕਰ (ਅਸ਼ਵਨੀ ਸ਼ਰਮਾ): ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਗੜਸ਼ੰਕਰ ਵਿੱਚ ਅੱਜ ‘ਸਫੇਦ ਬੈਂਤ’ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਦ੍ਰਿਸ਼ਟੀਹੀਣ ਤੇ ਮੰਦ ਦ੍ਰਿਸ਼ਟੀ ਵਾਲੇ ਲੋਕਾਂ ਨੂੰ ਸਰਪਿਤ ਇਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੌਰਾਨ ਨੌਵੀਂ ਤੇ ਦਸਵੀਂ ਦੇ ਵਿਦਿਆਰਥੀਆਂ ਨੇ ਭਾਗ ਲੈਂਦਿਆਂ ਜਿੱਥੇ ਆਪਣਾ-ਆਪਣਾ ਪੇਪਰ ਪੜਿਆ ਉਥੇ ਲਘੂ ਨਾਟਕ ਪੇਸ਼ ਕਰਕੇ ਨੇਤਰਹੀਣ ਲੋਕਾਂ ਨੂੰ ਦਰਪੇਸ਼ ਸਮੱਸਿਆ ‘ਤੇ ਚਾਨਣਾ ਪਾਇਆ। ਸਕੂਲ ਡਾਇਰੈਕਟਰ ਸੁਖਦੇਵ ਸਿੰਘ ਤੇ ਪ੍ਰਿੰਸੀਪਲ ਸ਼ੈਲੀ ਭੱਲਾ ਨੇ ‘ਵਰਲਡ ਵਾਈਟ ਕੇਨ ਡੇ’ ਦੇ ਬਾਰੇ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦਿਹਾੜੇ ਨੂੰ ਮਨਾਉਣ ਦਾ ਮੁਖ ਉਦੇਸ਼ ਆਮ ਲੋਕਾਂ ਨੂੰ ਨੇਤਰਹੀਣ ਤੇ ਮੰਦ ਦ੍ਰਿਸ਼ਟੀ ਵਾਲੇ ਲੋਕਾਂ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਪ੍ਰਤੀ ਜਾਗਰੂਕ ਕਰਨਾ ਤੇ ਇਨਾਂ ਲੋਕਾਂ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਨਾ ਹੈ। ਡਾਇਰੈਕਟਰ ਸੁਖਦੇਵ ਸਿੰਘ ਨੇ ਕਿਹਾ ਸਫੇਦ ਕੇਨ ਡੇ ਮੁਹਿੰਮ ਦਾ ਉਦੇਸ਼ ਵਿਸ਼ਵ ਨੂੰ ਇਸ ਬਾਰੇ ਜਾਣੁੂ ਕਰਾਉਣਾ ਹੈ ਕਿ ਨੇਤਰਹੀਣ ਬਿਨਾਂ ਕਿਸੇ ਸਹਾਰੇ ਦੇ ਆਪਣੀ ਜ਼ਿੰਦਗੀ ਜੀਓ ਸਕਦੇ ਹਨ ਤੇ ਆਪਣਾ ਕੰਮ ਖੁਦ ਕਰ ਸਕਦੇ ਹਨ। ਉਨਾਂ ਦੱਸਿਆ ਕਿ ਭਾਰਤ ਵਿੱਚ 16 ਮਿਲਿਅਨ ਤੋਂ ਵੱਧ ਨੇਤਰਹੀਣ ਤੇ 18 ਮਿਲੀਅਨ ਤੋਂ ਵੱਧ ਮੰਦ ਦ੍ਰਿਸ਼ਟੀ ਵਾਲੇ ਲੋਕ ਹਨ। ਇਨਾਂ ਨੂੰ ਸਿੱਖਿਆ ਤੇ ਰੁਜ਼ਗਾਰ ਪ੍ਰਾਪਤੀ ਲਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਾਡਾ ਆਮ ਲੋਕਾਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇਨਾਂ ਲੋਕਾਂ ਦੀ ਮਦਦ ਲਈ ਅੱਗੇ ਆਈਏ। ਇਸ ਮੌਕੇ ਲਘੂ ਨਾਟਕ ਪੇਸ਼ ਕਰਨ ਵਾਲੇ ਵਿਦਿਆਰਥੀਆਂ ਨੂੰ ਚੰਗੀ ਕਾਰਗੁਜ਼ਾਰੀ ਲਈ ਸਨਮਾਨਿਤ ਵੀ ਕੀਤਾ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਅਧਿਆਪਿਕਾ ਕਵਿਤਾ ਠਾਕੁਰ, ਹਰਜੀਤ ਕੌਰ ਤੇ ਬਖਸ਼ੀਸ਼ ਕੌਰ ਨੇ ਖਾਸ ਯੋਗਦਾਨ ਦਿੱਤਾ।

print
Share Button
Print Friendly, PDF & Email