ਆਈ.ਸੀ.ਆਈ.ਸੀ.ਆਈ ਬੈਂਕ ਦਾ ਨਹੀਂ ਕੋਈ ਥਹੁ ਪਤਾ, ਖਪਤਕਾਰ ਪ੍ਰੇਸ਼ਾਨ

ss1

ਆਈ.ਸੀ.ਆਈ.ਸੀ.ਆਈ ਬੈਂਕ ਦਾ ਨਹੀਂ ਕੋਈ ਥਹੁ ਪਤਾ, ਖਪਤਕਾਰ ਪ੍ਰੇਸ਼ਾਨ
ਫਿਨੋ ਕੰਪਨੀ ਕੋਲ ਹੈ ਰਾਸ਼ੀ ਵੰਡਣ ਦਾ ਠੇਕਾ, ਖਪਤਕਾਰ ਧਰਨਾ ਦੇਣ ਦੀ ਤਿਆਰੀ ਵਿੱਚ

14-24
ਤਲਵੰਡੀ ਸਾਬੋ, 13 ਮਈ (ਗੁਰਜੰਟ ਸਿੰਘ ਨਥੇਹਾ)- ਪ੍ਰਾਈਵੇਟ ਬੈਂਕਾਂ ਨੇ ਘਰ ਬੈੈਠਿਆਂ ਖਾਤਾ ਧਾਰਕਾਂ ਨੂੰ ਉਨ੍ਹਾਂ ਦੇ ਖਾਤਿਆਂ ਵਿੱਚ ਪਈ ਰਾਸ਼ੀ ਵੰਡਣ ਦੀ ਸਹੂਲਤ ਬੇਸ਼ੱਕ ਦਿੱਤੀ ਹੈ ਪਰੰਤੂ ਉਨ੍ਹਾਂ ਦੀ ਪ੍ਰੇਸ਼ਾਨੀ ਵਿੱਚ ਵੀ ਵਾਧਾ ਕੀਤਾ ਹੈ ਜਿਕਰਯੋਗ ਹੈ ਕਿ ਆਈਸੀਆਈਸੀਆਈ ਬੈਂਕ ਨੇ ਪਿੰਡਾਂ ਅੰਦਰ ਮੁਫਤ ਖਾਤੇ ਖੋਲ੍ਹਕੇ ਖਾਤਿਆਂ ਦੇ ਭੁਗਤਾਨ ਲਈ ਵੱਖ-ਵੱਖ ਕੰਪਨੀਆਂ ਨੂੰ ਠੇਕੇ ਦਿੱਤੇ ਸਨ ਜਿੰਨਾਂ ਵਿੱਚੋਂ ਸੀਂਗੋ ਮੰਡੀ ਦੇ ਇਲਾਕੇ ਦੇ ਭੁਗਤਾਨ ਅਤੇ ਰਾਸ਼ੀ ਵੰਡਣ ਦਾ ਠੇਕਾ ਫਿਨੋ ਨਾਮ ਦੀ ਕੰਪਨੀ ਕੋਲ ਪਰੰਤੂ ਹੁਣ ਫਿਨੋ ਕੰਪਨੀ ਦਾ ਕਿਸੇ ਨੂੰ ਦਫਤਰ ਟਿਕਾਣਾ ਆਦਿ ਦਾ ਨਾਂ ਪਤਾ ਨਾ ਹੋਣ ਕਾਰਨ ਖਾਤਾ ਧਾਰਕ ਡਾਹਢੇ ਪ੍ਰੇਸ਼ਾਨ ਹਨ।
ਅਜਿਹੀ ਹੀ ਦਾਸਤਾਨ ਉਦੋਂ ਸਾਹਮਣੇ ਆਈ ਜਦੋਂ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਖਾਤਾਧਾਰਕਾਂ ਨੇ ਪ੍ਰੈਸ ਦਫਤਰ ਵਿਖੇ ਪਹੁੰਚ ਕਰਕੇ ਪ੍ਰੈੱਸ ਨੂੰ ਸੂਚਨਾ ਦਿੱਤੀ ਸੀਂਗੋ ਮੰਡੀ ਦੀ ਅਮਰਜੀਤ ਕੌਰ ਪਤਨੀ ਟੇਕ ਸਿੰਘ ਵੀਰਪਾਲ ਕੌਰ ਪੁੱਤਰੀ ਟੇਕ ਸਿੰਘ ਬਲਦੇਵ ਸਿੰਘ ਪੁੱਤਰ ਗੁਰਦਿੱਤ ਸਿੰਘ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਮਨਰੇਗਾ ਦੇ ਰੁਪਏ ਆਈਸੀਆਈਸੀਆਈ ਬੈਂਕ ਨਾਲ ਆਧਾਰ ਲਿੰਕ ਹੋਣ ਕਾਰਨ ਬੈਂਕ ਦੇ ਖਾਤਿਆਂ ਵਿੱਚ ਚਲੇ ਗਏ ਹਨ ਜਦਕਿ ਹੁਣ ਕੰਪਨੀ ਵਾਲੇ ਰਾਸ਼ੀ ਦਾ ਭੁਗਤਾਨ ਕਰਨ ਤੋਂ ਆਨਾ-ਕਾਨੀ ਕਰ ਰਹੇ ਹਨ ਅਤੇ ਨਾ ਹੀ ਕੰਪਨੀ ਦੇ ਦਫਤਰ ਨਾਮ ਟਿਕਾਣੇ ਬਾਰੇ ਕੋਈ ਸੂਹ ਵਿੜਕ ਹੈ।
ਲਹਿਰੀ ਦੀ ਵਸਨੀਕ ਭੋਲੋ ਕੌਰ ਨੇ ਦੱਸਿਆ ਕਿ ਉਸ ਦਾ ਖਾਤਾ ਵੀ ਇਸੇ ਬੈਂਕ ਵਿੱਚ ਹੈ ਅਤੇ ਮੇਰੀ ਸਾਰੀ ਰਾਸ਼ੀ ਆਈਸੀਆਈਸੀਆਈ ਬੈਂਕ ਵਿੱਚ ਚਲੀ ਗਈ ਹੈ।ਉਨ੍ਹਾਂ ਹੋਰ ਵੀ ਦੱਸਿਆ ਕਿ ਆਈਸੀਆਈਸੀਆਈ ਬੈਂਕ ਦੇ ਅਧਿਕਾਰੀ ਅਜਿਹਾ ਕਰਕੇ ਮਨਰੇਗਾ ਮਜ਼ਦੂਰਾਂ ਨੂੰ ਵਿਆਜ ਪੱਖ ਤੋਂ ਵੀ ਚੂਨਾ ਲਗਾ ਰਹੇ ਹਨ ਕਈ ਕਈ ਮਹੀਨੇ ਕਰੋੜਾਂ ਰੁਪਏ ਨਾ ਵੰਡਣ ਕਾਰਨ ਬੈਂਕ ਬਿਨ੍ਹਾਂ ਕੋਈ ਵਿਆਜ ਦਿੱਤੇ ਇਹਨਾਂ ਰੁਪਿਆਂ ਆਦਿ ਨੂੰ ਵਰਤੀ ਜਾ ਰਹੀ ਹੈ ਇਸ ਸਮੇਂ ਹੋਰ ਵੀ ਖਾਤਾ ਧਾਰਕਾਂ ਨੇ ਜਾਣਕਾਰੀ ਦਿੱਤੀ ਕਿ ਅਜਿਹਾ ਇਕੱਲੀ ਸਿਰਫ ਆਈਸੀ ਬੈਂਕ ਨਹੀਂ ਕਰਦੀ ਬਲਕਿ ਦੂਸਰੀਆਂ ਬੈਂਕਾਂ ਵੀ ਕਰਦੀਆਂ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *