ਗੁਰਦੁਆਰਾ ਸ਼ਹੀਦ ਗੰਜ ਸਲੀਣਾ ਵਿਖੇ ਸਲਾਨਾ ਜੋੜ ਮੇਲੇ ਦੀ ਸਫਲਤਾ ਤੇ ਸ਼ੁਕਰਾਨੇ ਵਜੋਂ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ

ss1

ਗੁਰਦੁਆਰਾ ਸ਼ਹੀਦ ਗੰਜ ਸਲੀਣਾ ਵਿਖੇ ਸਲਾਨਾ ਜੋੜ ਮੇਲੇ ਦੀ ਸਫਲਤਾ ਤੇ ਸ਼ੁਕਰਾਨੇ ਵਜੋਂ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ
– ਪਰਮਹੰਸ ਸੰਤ ਗੁਰਜੰਟ ਸਿੰਘ ਜੀ ਨੇ ਕੀਤਾ ਸੰਗਤਾਂ ਅਤੇ ਸੇਵਾਦਾਰਾਂ ਦਾ ਧੰਨਵਾਦ

fdk-2ਫਰੀਦਕੋਟ,22 ਅਕਤੂਬਰ ( ਜਗਦੀਸ਼ ਬਾਂਬਾ ) ਧੰਨ ਧੰਨ ਸ਼੍ਰੋਮਣੀ ਸ਼ਹੀਦ ਬਾਬਾ ਲਾਲ ਸਿੰਘ ਜੀ ਖੋਸਾ ਦੀ ਯਾਦ ਵਿਚ ਸਸ਼ੋਭਿਤ ਗੁਰਦੁਆਰਾ ਸ਼ਹੀਦ ਗੰਜ ਸਲੀਣਾ ਦੇ ਮੁੱਖ ਸੇਵਾਦਾਰ ਪਰਮਹੰਸ ਸੰਤ ਗੁਰਜੰਟ ਸਿੰਘ ਜੀ ਦੀ ਅਗਵਾਈ ਵਿੱਚ ਜੋੜ ਮੇਲੇ ਦੀ ਸਫਲਤਾ ਦੀ ਖੁਸ਼ੀ ਵਿੱਚ ਅਕਾਲ ਪੁਰਖ ਦੇ ਸ਼ੁਕਰਾਨੇ ਵਜੋਂ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਖੁੱਲੇ ਪੰਡਾਲ ਵਿੱਚ ਦੀਵਾਨ ਸਜਾਏ ਗਏਦੀਵਾਨਾ ਦੀ ਸਮਾਪਤੀ ਉਪਰੰਤ ਗੁਰਦੁਆਰਾ ਸਾਹਿਬ ਦੇ ੧੧੩ ਪੱਕੇ ਸੇਵਾਦਾਰਾਂ ਨੂੰ ਸਿਰੋਪੇ ਅਤੇ ਸ਼੍ਰੀ ਗੁਰੁੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਹੁਕਮਨਾਮਾ ਸਾਹਿਬ ਸਨਮਾਨ ਵਜੋਂ ਭੇਂਟ ਕੀਤੇ ਗਏਇਸ ਮੌਕੇ ਤੇ ਸੰਤਾਂ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਜੋੜ ਮੇਲੇ ਦਾ ਐਨਾ ਵੱਡਾ ਸਮਾਗਮ ਪ੍ਰਮਾਤਮਾ ਦੀ ਕ੍ਰਿਪਾ ਅਤੇ ਸੇਵਾਦਾਰਾਂ ਦੇ ਉੱਦਮ ਸਦਕਾ ਹੀ ਸੰਪੂਰਨ ਹੋਇਆ ਹੈਉਨਾ ਕਿਹਾ ਕਿ ਸੇਵਾਦਾਰ ਇਸ ਗੱਲ ਤੋਂ ਵਧਾਈ ਦੇ ਪਾਤਰ ਹਨ ਜਿੰਨਾ ਨੇ ਹਫਤਾ ਭਰ ਚੱਲੇ ਧਾਰਮਿਕ ਸਮਾਗਮਾਂ ਵਿੱਚ ੨੪ ਘੰਟੇ ਲੰਗਰ ਦਾ ਪ੍ਰਬੰਧ ਨਿਰੰਤਰ ਜਾਰੀ ਰੱਖਿਆ ਅਤੇ ਹੁਣ ਮਸ਼ੀਨਰੀ ਯੁੱਗ ਹੋਣ ਦੇ ਬਾਵਜੂਦ ਪਾਰਕਿੰਗ ਦੀ ਕਿਸੇ ਕਿਸਮ ਦੀ, ਕਿਸੇ ਵੀ ਸ਼ਰਧਾਲੂ ਨੂੰ ਕੋਈ ਸਮੱਸਿਆ ਨਹੀ ਆਉਣ ਦਿੱਤੀ ਗਈਉਨਾ ਗ੍ਰੰਥੀ ਸਿੰਘਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿੰਨਾ ਨੇ ਆਪਣੀਆਂ ਜੁੰਮੇਵਾਰੀਆਂ ਨੂੰ ਬਾਖੂਬੀ ਨਿਭਾਇਆਸੰਤਾਂ ਨੇ ਸਮਾਜਸੇਵੀਆਂ,ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆ, ਵੱਖ ਵੱਖ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਅਤੇ ਸੰਤਾਂ ਮਹਾਪੁਰਖਾਂ ਦਾ ਸਮਾਗਮ ਵਿੱਚ ਪਹੁੰਚਣ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾਇਸ ਮੌਕੇ ਸੰਤਾਂ ਦੇ ਗੜਵਈ ਗਿਆਨੀ ਅਵਤਾਰ ਸਿੰਘ ਖੋਸਾ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਪਹਿਲਾ ਹੁਕਮਨਾਮਾ ਸਾਹਿਬ ਹੈ ਉਸ ਵਿੱਚ ਪਹਿਲਾ ਸ਼ਬਦ ਸੰਤ ਹੈ ਇਸੇ ਕਰਕੇ ਹੀ ਸਿੱਖ ਧਰਮ ਵਿੱਚ ਸੰਤਾਂ ਦਾ ਬਹੁਤ ਵੱਡਾ ਯੋਗਦਾਨ ਅਤੇ ਸਤਿਕਾਰ ਹੈਜੋੜ ਮੇਲੇ ਸਬੰਧੀ ਗੱਲ ਕਰਦਿਆਂ ਉਨਾ ਨੇ ਪ੍ਰਿੰਟ ਮੀਡੀਆ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿੰਨਾ ਨੇ ਹਫਤਾ ਭਰ ਚੱਲੇ ਧਾਰਮਿਕ ਸਮਾਗਮਾ ਦੀ ਪਹਿਲ ਦੇ ਅਧਾਰ ਤੇ ਕਵਰੇਜ਼ ਕੀਤੀਇਸ ਮੌਕੇ ਤੇ ਪ੍ਰਧਾਨ ਗੁਰਨਾਮ ਸਿੰਘ, ਸੈਕਟਰੀ ਜਗਸੀਰ ਸਿੰਘ, ਨੰਬਰਦਾਰ ਜੁਗਰਾਜ ਸਿੰਘ, ਜੁਗਵਿੰਦਰ ਸਿੰਘ, ਬਲਵਿੰਦਰ ਸਿੰਘ ਬਰਾੜ , ਦਲਜੀਤ ਸਿੰਘ ਇੱਟਾਂਵਾਲੀ, ਮਾ: ਬਲਦੇਵ ਸਿੰਘ, ਸਿਮਰਜੀਤ ਸਿੰਘ ਨੱਥੂਵਾਲਾ, ਨਵਦੀਪ ਸਿੰਘ ਦੁੱਨੇਕੇ, ਸੁਖਜੀਤ ਸਿੰਘ ਤੂੰਬੜਭੰਨ, ਰਘੂਬੀਰ ਸਿੰਘ ਕਾਲੀਏਵਾਲਾ, ਕਰਨੈਲ ਸਿੰਘ ਖੋਸਾ ਕੋਟਲਾ, ਹਰੀ ਸਿੰਘ ਸਲੀਣਾ, ਤਰਸੇਮ ਸਿੰਘ ਰੋਡੇ, ਲਖਵੀਰ ਸਿੰਘ ਰੱਤੀਆਂ, ਗੁਰਤੇਜ ਸਿੰਘ ਮੁੱਦਕੀ, ਸ਼ਮਸੇਰ ਸਿੰਘ ਗਗੜਾ, ਗੁਰਸ਼ਨ ਸਿੰਘ ਖੋਸਾ ਪਾਡੋ, ਟੇਕ ਸਿੰਘ ਸਲੀਣਾ, ਗੁਰਮੀਤ ਸਿੰਘ ਮੁਕਤਸਰ ਸਾਹਿਬ, ਅਰਸ਼ਦੀਪ ਸਿੰਘ ਯੋਗੇਵਾਲਾ, ਭਗਤ ਸਿੰਘ ਥੱਮਣਵਾਲਾ, ਬਲਵਿੰਦਰ ਸਿੰਘ ਚੰਦੜ, ਰਣਜੋਧ ਸਿੰਘ ਅਟਾਰੀ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸੰਗਤਾਂ ,ਸ਼ਰਧਾਲੂ ਅਤੇ ਸੇਵਾਦਾਰ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *