ਗੁਰੂ ਤੇਗ ਬਹਾਦਰ ਸਕੂਲ ਬਾਹਰਵੀਂ ਦੀਆਂ ਵਿਦਿਆਰਥਣਾਂ ਨੇ ਸੂਬੇ ਵਿਚੋਂ ਸੱਤਵਾਂ ਤੇ ਦਸਵਾਂ ਸਥਾਨ ਹਾਸਲ ਕੀਤਾ

ss1

ਗੁਰੂ ਤੇਗ ਬਹਾਦਰ ਸਕੂਲ ਬਾਹਰਵੀਂ ਦੀਆਂ ਵਿਦਿਆਰਥਣਾਂ ਨੇ ਸੂਬੇ ਵਿਚੋਂ ਸੱਤਵਾਂ ਤੇ ਦਸਵਾਂ ਸਥਾਨ ਹਾਸਲ ਕੀਤਾ

îñ¯à ç¶ ÜÆ.àÆ.ìÆ ÖÅñÃÅ ÃÆéÆÁð çÕËâðÆ ÃÕ±ñ çÆÁ» Ô¯äÔÅð ÇòÇçÁÅðæä»Í                         åÃòÆð:-×¹ðîÆå ÇÃ§Ø î¾Õó ê¾åðêz¶ðÕ, îñ¯àÍ

ਮਲੋਟ, 13 ਮਈ (ਆਰਤੀ ਕਮਲ) : ਸਥਾਨਕ ਗੁਰੂ ਤੇਗ ਬਹਾਦਰ ਖਾਲਸਾ ਸੀਨੀਅਰ ਸੰਕੈਡਰੀ ਸਕੂਲ ਦੀ ਵਿਦਿਆਰਥਣ ਜੋਤੀ ਪੁੱਤਰੀ ਓਮ ਪ੍ਰਕਾਸ਼ ਨੇ ਬਾਰਵਂੀਂ ਜਮਾਤ ਦੇ ਸਲਾਨਾ ਇਮਤਿਹਾਨ ਵਿੱਚੋਂ 98.67 ਫੀਸਦੀ ਅੰਕ ਲੈ ਕੇ ਸੂਬੇ ਵਿੱਚੋਂ ਸੱਤਵਾਂ ਸਥਾਨ ਹਾਸਲ ਕੀਤਾ ਹੈ ਜਦਕਿ ਇਸੇ ਸਕੂਲ ਦੀ ਹੀ ਮਹਿਕ ਪੁੱਤਰੀ ਰਾਜੇਸ਼ ਕੁਮਾਰ 98 ਫੀਸਦੀ ਅੰਕਾਂ ਨਾਲ ਦਸਵੇਂ ਸਥਾਨ ’ਤੇ ਰਹੀ। ਦੱਸਣਯੋਗ ਹੈ ਕਿ ਜਿਲਾ ਸਦਰ ਮੁਕਾਂਮ ’ਤੇ ਮੈਰਿਟ ਵਿੱਚ ਆਏ 21 ਵਿਦਿਆਰਥੀਆਂ ਵਿੱਚੋਂ 13 ਵਿਦਿਆਰਥੀ ਇਸ ਸੰਸਥਾ ਨਾਲ ਸਬੰਧ ਰੱਖਦੇ ਹਨ, ਜਿਨਾਂ ਵਿੱਚੋਂ ਸਾਇੰਸ ਵਿਸ਼ੇ ਵਿੱਚ ਮਹਿਕ ਨੇ 98 ਫੀਸਦੀ , ਰਾਧਾ ਪ੍ਰੀਤਮ ਨੇ 96.8 ਫੀਸਦੀ, ਰਮਨਦੀਪ ਕੌਰ ਨੇ 97 ਫੀਸਦੀ ਅੰਕਾਂ ਨਾਲ ਕ੍ਰਮਵਾਰ ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ ਹੈ। ਆਰਟਸ ਨਾਲ ਸਬੰਧਤ ਵਿਸ਼ਿਆਂ ਵਿੱਚੋਂ ਜੋਤੀ ਨੇ 98.67 ਫੀਸਦੀ ਨਾਲ ਪਹਿਲਾ, ਗਗਨਪ੍ਰੀਤ ਕੌਰ ਨੇ 96.89 ਨਾਲ ਦੂਸਰਾ ਅਤੇ ਵਿਸ਼ਾਲੀ ਨੇ 95.78 ਫੀਸਦੀ ਅੰਕਾਂ ਨਾਲ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਇਨਾਂ ਹੋਣਹਾਰ ਵਿਦਿਆਰਥੀਆਂ ਦੀ ਵਿੱਦਿਅਕ ਯੋਗਤਾ ਦੀ ਸਲਾਘਾ ਕਰਦਿਆਂ ਪ੍ਰਿੰਸੀਪਲ ਅਮਰਜੀਤ ਨਰੂਲਾ ਅਤੇ ਸਮੂਹ ਸਟਾਫ ਨੇ ਵਧਾਈ ਦਿੱਤੀ।

print
Share Button
Print Friendly, PDF & Email

Leave a Reply

Your email address will not be published. Required fields are marked *