307 ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਕੀਤੀ ਮੰਗ

ss1

307 ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਕੀਤੀ ਮੰਗ

22-oct-balli-mehta-03ਚੌਂਕ ਮਹਿਤਾ-22 ਅਕਤੂਬਰ (ਬਲਜਿੰਦਰ ਸਿੰਘ ਰੰਧਾਵਾ) ਬੀਤੇ ਦਿਨੀ ਪਿੰਡ ਅਰਜਨਮਾਗਾ ਵਿਖੇ ਹੋਈ ਲੜਾਈ ਦੌਰਾਨ ਇੱਕ ਨੌਜਵਾਨ ਵਿਅਕਤੀ ਦੇ ਸਿਰ ‘ਚ ਸੱਟ ਲੱਗਣ ਨਾਲ ਕੋਮਾ ਵਿਚ ਚਲੇ ਜਾਣ ਅਤੇੇ ਹਮਲਾਵਰਾਂ ਤੇ 307 ਦੇ ਪਰਚੇ ਦਰਜ ਹੋਣ ਦੇ ਬਾਵਜੂਦ ਸ਼ਰੇਆਮ ਘੁੰਮਣ ਤੇ ਪੀੜ੍ਹਤ ਧਿਰ ਨੂੰ ਜਾਨੋ ਮਾਰਨ ਦੀਆਂ ਧੱਮਕੀਆਂ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਮਾਤਾ ਸਵਿੰਦਰ ਕੌਰ ਪਤਨੀ ਹਰਬੰਸ ਸਿੰਘ ਵਾਸੀ ਅਰਜਨਮਾਂਗਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਾਡੇ ਪਿੰਡ ਦੇ ਦਿਲਬਾਗ ਸਿੰਘ ਪੁੱਤਰ ਸਰਦੂਲ ਸਿੰਘ, ਸਾਹਿਬ ਸਿੰਘ ਪੁੱਤਰ ਸਰਦੂਲ ਸਿੰਘ, ਅਵਤਾਰ ਸਿੰਘ ਪੁੱਤਰ ਸਲਵਿੰਦਰ ਸਿੰਘ, ਬੱਬੂ ਪੁੱਤਰ ਸਲਵਿੰਦਰ ਸਿੰਘ, ਮਨਪ੍ਰੀਤ ਕੌਰ ਪਤਨੀ ਸਾਹਿਬ ਸਿੰਘ, ਕੰਵਲਜੀਤ ਕੌਰ ਪਤਨੀ ਦਿਲਬਾਗ ਸਿੰਘ, ਬਲਕਾਰ ਸਿੰਘ ਪੁੱਤਰ ਸਾਧੂ ਸਿੰਘ ਸਾਰੇ ਵਿਅਕਤੀਆਂ ਨੇ ਹਥਿਆਰਾਂ ਨਾਲ ਲੈਸ ਹੋ ਕੇ ਸਾਡੇ ਪਰਿਵਾਰ ਤੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ‘ਚ ਮੇਰੇ ਇਲੌਤੇ ਪੁੱਤਰ ਗੁਰਪਾਲ ਸਿੰਘ ਦੇ ਸਿਰ ਵਿਚ ਸੱਟ ਲੱਗਣ ਕਾਰਨ ਗੰਭੀਰ ਰੂਪ ‘ਚ ਜੱਖਮੀ ਹੋ ਗਿਆ ਤੇ ਉਹ ਅੰਮ੍ਰਿਤਸਰ ਦੇ ਕੇਡੀ ਹਸਪਤਾਲ ਵਿਚ ਜੇਰੇ ਇਲਾਜ ਹੈ ਅਤੇ ਬੀਤੇ ਕਰੀਬ 45 ਦਿਨਾ ਤੋ ਕੋਮਾਂ ਵਿਚ ਹੈ, ਉਨਾ੍ਹਂ ਦੱਸਿਆ ਕਿ ਇਸ ਦੌਰਾਨ ਮੇਰੇ ਪਤੀ ਹਰਬੰਸ ਸਿੰਘ, ਦਿਉਰ ਕਾਬਲ ਸਿੰਘ ਉਸਦੀ ਪਤਨੀ ਹਰਜੀਤ ਕੌਰ, ਨੂੰ ਵੀ ਜਖਮੀ ਕਰ ਦਿੱਤਾ, ਉਨਾ੍ਹਂ ਕਿਹਾ ਕਿ ਇਸ ਸਭ ਦੇ ਜਿੰਮੇਵਾਰ ਉਕਤ ਵਿਅਕਤੀਆਂ ਖਿਲਾਫ ਥਾਣਾ ਮਹਿਤਾ ਵਿਖੇ 307 ਦਾ ਪਰਚਾ ਦਰਜ ਹੋਣ ਦੇ ਬਾਵਜੂਦ ਵੀ ਹਮਲਾਵਰ ਸ਼ਰੇਆਮ ਬੇਖੌਫ ਤਰੀਕੇ ਨਾਲ ਗਲੀਆਂ ‘ਚ ਘੁੰਮ ਰਹੇ ਹਨ ਤੇ ਸਾਨੂੰ ਜਾਨੋ ਮਾਰਨ ਦੀਆਂ ਧੱਮਕੀਆਂ ਦੇ ਰਹੇ ਹਨ, ਇਸ ਸਮੇ ਮਾਤਾ ਸਵਿੰਦਰ ਕੌਰ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪੁਲਸ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਤੋ ਪੁਰਜੋਰ ਮੰਗ ਕੀਤੀ ਕਿ ਸਾਡੇ ਸਾਰੇ ਪਰਿਵਾਰ ਤੇ ਕਹਿਰ ਗੁਜਾਰਨ ਵਾਲੇ ਇੰਨਾ੍ਹਂ ਹਮਲਾਵਰਾਂ ਨੂੰ ਜਲਦ ਤੋ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਸਾਡੀ ਜਾਨ ਅਤੇ ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
ਇਸ ਸਬੰਧੀ ਜਦ ਥਾਣਾ ਮਹਿਤਾ ਦੇ ਇੰਚਾਰਜ ਏਐਸਆਈ ਦਵਿੰਦਰ ਸਿੰਘ ਨਾਲ ਸਪੰਰਕ ਕੀਤਾ ਤਾਂ ਉਨਾਂ ਕਿਹਾ ਕਿ 307 ਦੇ ਮੁਕੱਦਮੇ ‘ਚ ਨਾਮਜਦ ਵਿਅਕਤੀਆਂ ਚੋਂ ਇੱਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *