ਯੁਵਕ ਮੇਲੇ ਦੇ ਤੀਸਰੇ ਦਿਨ ਵੀ ਕਲੇਰ ਕਾਲਜ ਵਿੱਚ ਲੱਗੀਆਂ ਖੂਬ ਰੌਣਕਾਂ

ss1

ਯੁਵਕ ਮੇਲੇ ਦੇ ਤੀਸਰੇ ਦਿਨ ਵੀ ਕਲੇਰ ਕਾਲਜ ਵਿੱਚ ਲੱਗੀਆਂ ਖੂਬ ਰੌਣਕਾਂ
ਨੌਜਵਾਨਾਂ ਨੂੰ ਪੁਰਾਣੇ ਵਿਰਸੇ ਨਾਲ ਜੋੜਣ ਲਈ ਅਜਿਹੇ ਸਮਾਗਮ ਕਰਵਾਉਣਾ ਸਮੇਂ ਦੀ ਮੁੱਖ ਲੋੜ: ਚੇਅਰਮੈਨ ਕੁਲਵੰਤ ਮਲੂਕਾ
ਸਮਾਗਮ ਦੇ ਚੌਥੇ ਦਿਨ ਅੱਜ ਸਿਕੰਦਰ ਮਲੂਕਾ ਹੋਣਗੇ ਮੁੱਖ ਮਹਿਮਾਨ

21mogapappu01ਬਾਘਾ ਪੁਰਾਣਾ, 21 ਅਕਤੂਬਰ (ਸਭਾਜੀਤ ਪੱਪੂ, ਕੁਲਦੀਪ ਘੋਲੀਆ)-ਇਲਾਕੇ ਦੀ ਪ੍ਰਸਿੱਧ ਨਾਮਵਰ ਵਿਦਿਅਕ ਸੰਸਥਾ ਕਲੇਰ ਇੰਟਰਨੈਸ਼ਨਲ ਕਾਲਜ ਵਿਖੇ ਪੰਜਾਬ ਯੂਨੀਵਰਸਿਟੀ ਦੇ ਮੋਗਾ ਫਿਰੋਜ਼ਪੁਰ ਜ਼ੋਨ ਏ ਅਧੀਨ ਆਉਂਦੇ ਕਾਲਜਾਂ ਦਾ 58 ਵਾਂ ਜੋਨਲ ਯੁਵਕ ਅਤੇ ਵਿਰਾਸਤੀ ਮੇਲਾ ਦੇ ਤੀਜੇ ਦਿਨ ਵੀ ਖੂਬ ਰੌਣਕਾਂ ਲੱਗੀਆਂ। ਇਸ ਸਮਾਗਮ ਦੌਰਾਨ ਤੀਸਰੇ ਦਿਨ ਵੀ ਵੱਖ-ਵੱਖ ਮੁਕਾਬਲੇ ਹੋਏ ਜਿੰਨਾਂ ਵਿੱਚ ਜਿੱਤ ਹਾਰ ਨੂੰ ਪਾਸੇ ਰੱਖ ਕੇ ਕਈ ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ, ਜਿੰਨਾਂ ਵਿੱਚ ਭੰਗੜਾ, ਸਮੂਹਿਕ ਨਾਚ, ਮੁਹਾਵਰੇਦਾਰ ਵਾਰਤਾਲਾਪ, ਡਿਬੇਟ ਆਦਿ ਦੇ ਨਾਲ-ਨਾਲ ਪੱਖੀ ਬਣਾਉਣਾ, ਬਾਗ/ਫੁਲਕਾਰੀ ਕੱਢਣਾ ਅਤੇ ਮਹਿੰਦੀ ਵਰਗੇ ਆਫ ਸਟੇਜ ਮੁਕਾਬਲੇ ਵੀ ਕਰਵਾਏ ਗਏ। ਪਿਛਲੇ ਦਿਨਾਂ ਵਿੱਚ ਹੋਏ ਮੁਕਾਬਲਿਆਂ ਵਿੱਚ ਕਲੇਰ ਇੰਟਰਨੈਸ਼ਨਲ ਕਾਲਜ ਦੇ ਵਿਦਿਆਰਥੀਆਂ ਨੇ ਲੋਕਗੀਤ ਮੁਕਾਬਲੇ ਵਿੱਚ ਦੂਸਰਾ ਅਤੇ ਫੋਟੋਗ੍ਰਾਫੀ ਵਿੱਚ ਤੀਸਰਾ ਇਨਾਮ ਪ੍ਰਾਪਤ ਕਰਕੇ ਕਾਲਜ ਦਾ ਮਾਣ ਵਧਾਇਆ। ਇਸ ਮੌਕੇ ਸੰਬੋਧਨ ਕਰਦਿਆਂ ਚੇਅਰਮੈਨ ਕੁਲਵੰਤ ਮਲੂਕਾ ਅਤੇ ਚੇਅਰਪਰਸਨ ਰਣਧੀਰ ਕੌਰ ਮਲੂਕਾ ਨੇ ਕਿਹਾ ਕਿ ਨੌਜਵਾਨ ਪੀੜੀ ਨੂੰ ਪੁਰਾਣੇ ਵਿਰਸੇ ਨਾਲ ਜੋੜੀ ਰੱਖਣ ਲਈ ਅਜਿਹੇ ਸਮਾਗਮ ਕਰਵਾਉਣਾ ਸਮੇਂ ਦੀ ਮੁੱਖ ਲੋੜ ਹੈ ਅਤੇ ਨੌਜਵਾਨ ਪੀੜੀ ਅਜਿਹੇ ਸਮਾਗਮਾਂ ਨਾਲ ਪੁਰਾਤਨ ਵਿਰਸੇ ਸਬੰਧੀ ਜਾਣਕਾਰੀ ਮਿਲਦੀ ਹੈ। ਉਨਾਂ ਕਿਹਾ ਕਿ ਸਾਡੇ ਕਾਲਜ ਦਾ ਇਹ ਪਹਿਲਾ ਸਾਲ ਹੈ ਅਤੇ ਇਸ ਪਹਿਲੇ ਸਾਲ ਹੀ ਸਾਨੂੰ ਪੰਜਾਬ ਯੂਨੀਵਰਸਿਟੀ ਨੇ ਇਹ ਯੁਵਕ ਮੇਲਾ ਕਰਵਾਉਣ ਲਈ ਕਿਹਾ ਅਤੇ ਅਸੀਂ ਹਰ ਸਾਲ ਇਸੇ ਤਰਾਂ ਸਮਾਗਮ ਕਰਵਾਉਂਦੇ ਰਹਾਂਗ। ਉਨਾਂ ਕਿਹਾ ਕਿ ਧਾਰਮਿਕ ਵਿਰਸੇ ਦੇ ਨਾਲ ਨਾਲ ਧਾਰਮਿਕ ਪ੍ਰੋਗਰਾਮ ਵੀ ਕਰਵਾਇਆ ਗਿਆ। ਇਸ ਯੁਵਕ ਮੇਲੇ ਦੀ ਰੋਣਕ ਵਧਾਉਣ ਲਈ ਅੱਜ ਗੁਰਪ੍ਰੀਤ ਸਿੰਘ ਮਲੂਕਾ ਚੇਅਰਮੈਨ ਜਿਲਾ ਪ੍ਰੀਸ਼ਦ ਵੀ ਉਚੇਚੇ ਤੋਰ ਤੇ ਪਹੁੰਚੇ, ਜਿੰਨਾਂ ਦਾ ਸਵਾਗਤ ਸੰਸਥਾ ਦੇ ਚੇਅਰਮੈਨ ਕੁਲਵੰਤ ਸਿੰਘ ਸਿੱਧੂ, ਚੇਅਰਪਰਸਨ ਰਣਧੀਰ ਕੌਰ ਕਲੇਰ ਅਤੇ ਕਾਲਜ਼ ਦੇ ਪ੍ਰਿੰਸੀਪਲ ਸ਼ਰਦੇਵ ਸਿੰਘ ਗਿੱਲ ਨੇ ਕੀਤਾ । ਇਸ ਦੌਰਾਨ ਪ੍ਰਿੰ. ਸਵਰਨਜੀਤ ਸਿੰਘ ਦਿਉਲ (ਗੁਰੂਸਰ ਸੁਧਾਰ), ਪ੍ਰਿੰ. ਐਸ. ਕੇ. ਸ਼ਰਮਾ(ਡੀ.ਐਮ. ਕਾਲਜ, ਮੋਗਾ), ਅਮਰਿੰਦਰ ਸੇਠੀ, ਹਰਦੀਪ ਢਿੱਲੋਂ, ਗੁਰਚਰਨ ਸਿੰਘ, ਡੀ. ਟੀ.ੳ.(ਫਾਜਿਲਕਾ), ਗੁਰਬੰਤਾ ਸਿੰਘ, ਰਵਿੰਦਰ ਰੰਗੂ ਵਾਲਾ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *