ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਮਰੀਜਾਂ ਦੀ ਪਾਰਕਿੰਗ ਦੇ ਨਾਂ ‘ਤੇ ਹੋ ਰਹੀ ਐ ਅੰਨੀ-ਲੁੱਟ

ss1

ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਮਰੀਜਾਂ ਦੀ ਪਾਰਕਿੰਗ ਦੇ ਨਾਂ ‘ਤੇ ਹੋ ਰਹੀ ਐ ਅੰਨੀ-ਲੁੱਟ
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੀਤੇ ਜਾਂਦੇ ਸੰਗਤ ਦਰਸ਼ਨ ਵਿੱਚ ਮਾਮਲਾ ਜਾਣ ਦੇ ਬਾਵਜੂਦ ਮਰੀਜਾਂ ਨੂੰ ਨਹੀ ਮਿਲੀ ਰਾਹਤ

fdk-3ਫ਼ਰੀਦਕੋਟ 21 ਅਕਤੂਬਰ (ਜਗਦੀਸ਼ ਬਾਂਬਾ) ਆਰਥਿਕ ਮੰਦੀ ਵਿੱਚ ਘਿਰੀ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਨੇ ਆਪਣੇ ਪਰਚਿਆਂ ਦਾ ਬੋਝ ਵਿਦਿਆਰਥੀਆਂ ਦੀਆਂ ਫੀਸਾਂ ਤੋਂ ਬਾਅਦ ਇਸ ਯੂਨੀਵਰਸਿਟੀ ਅਧੀਨ ਚੱਲ ਰਹੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ‘ਤੇ ਹਸਪਤਾਲ ਵਿੱਚ ਆਉਣ ਵਾਲੇ ਮਰੀਜਾਂ ‘ਤੇ ਉਨਾਂ ਦੇ ਵਾਰਸਾਂ ਉੱਪਰ ਵੀ ਪਾਉਣਾ ਸ਼ੁਰੂ ਕਰ ਦਿੱਤਾ ਹੈ। ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੀ ਪਾਰਕਿੰਗ ਦਾ ਠੇਕਾ ਇਸ ਵਾਰ 23 ਲੱਖ ਰੁਪਏ ਵਿੱਚ ਹੋਇਆ ਹੈ। ਪਾਰਕਿੰਗ ਦੇ ਠੇਕੇਦਾਰਾਂ ਵੱਲੋਂ ਇੱਥੇ ਆਉਣ ਵਾਲੇ ਮਰੀਜਾਂ ਤੋਂ 12 ਘੰਟੇ ਲਈ ਵਹੀਕਲ ਪਾਰਕਿੰਗ ਵਿੱਚ ਲਾਉਣ ਦੇ ਵੀਹ ਰੁਪਏ ਅਤੇ 24 ਘੰਟਿਆਂ ਦੇ 40 ਰੁਪਏ ਵਸੂਲੇ ਜਾ ਰਹੇ ਹਨ ਜਦੋਂਕਿ ਵਹੀਕਲ ਦੀ ਸੁਰੱਖਿਆ ਦੀ ਕੋਈ ਜਿੰਮੇਵਾਰੀ ਨਹੀ ਲਈ ਜਾ ਰਹੀ ਅਤੇ ਨਾ ਹੀ ਵਹੀਕਲਾਂ ਦੇ ਖੜਾਉਣ ਲਈ ਛਾਂ ਅਤੇ ਰੋਸ਼ਨੀ ਆਦਿ ਦਾ ਕੋਈ ਪ੍ਰਬੰਧ ਹੈ । ਮਹਿੰਗੀ ਪਾਰਕਿੰਗ ਕਾਰਨ ਸਭ ਤੋਂ ਵੱਧ ਲੁੱਟ ਕੈਂਸਰ ਦੇ ਮਰੀਜਾਂ ਦੀ ਹੋ ਰਹੀ ਹੈ। ਦੂਰ-ਦੂਰਾਡਿੳ ਕੈਂਸਰ ਦੇ ਇਲਾਜ ਲਈ ਇੱਥੇ ਆ ਰਹੇ ਮਰੀਜਾਂ ਨੂੰ ਕਈ ਕਈ ਦਿਨ ਰੁਕਣਾ ਪੈਂਦਾ ਹੈ ਅਤੇ ਉਨਾਂ ਨੂੰ ਮਜਬੂਰੀ ਵਿੱਚ ਪਾਕਿੰਗ ਫੀਸ ਭਰਨੀ ਪੈਂਦੀ ਹੈ। ਓ.ਪੀ.ਡੀ.ਦੀ ਪ੍ਰਤੀ ਮਰੀਜ ਪਰਚੀ ਦੱਸ ਰੁਪਏ ਹੈ ਜਦੋਂਕਿ ਪਾਰਕਿੰਗ ਲਈ 20 ਤੋਂ 40 ਰੁਪਏ ਵਸੂਲੇ ਜਾ ਰਹੇ ਹਨ। ਇਸ ਤੋਂ ਇਲਾਵਾ ਯੂਨੀਵਰਸਿਟੀ ਨੇ ਹਸਪਤਾਲ ਦੀ ਕੰਟੀਨ ਨੂੰ ਵੀ 15 ਲੱਖ ਰੁਪਏ ਠੇਕੇ ਉਤੇ ਦੇ ਦਿੱਤਾ ਹੈ । ਇੱਥੇ ਮਰੀਜਾਂ ਨੂੰ ਹਰ ਚੀਜ ਬਾਜਾਰ ਨਾਲੋ ਵੱਧ ਰੇਟ ‘ਤੇ ਵੇਚੀ ਜਾ ਰਹੀ ਹੈ। ਮਹਿੰਗੀ ਪਾਰਕਿੰਗ ਅਤੇ ਕੰਟੀਨ ਦਾ ਮਾਮਲਾ ਸੰਗਤ ਦਰਸ਼ਨਾਂ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੋਲ ਵੀ ਪੁੱਜ ਚੁੱਕਾ ਹੈ ਪ੍ਰੰਤੂ ਇਸ ਦੇ ਬਾਵਜੂਦ ਮਰੀਜਾਂ ਨੂੰ ਅਜੇ ਕੋਈ ਰਾਹਤ ਨਹੀ ਮਿਲੀ । ਇਸ ਹਸਪਤਾਲ ਅਤੇ ਮੈਡੀਕਲ ਕਾਲਜ ਵਿੱਚ ਰੋਜਾਨਾਂ 500 ਤੋਂ 700 ਵਹੀਕਲ ਆਉਂਦੇ ਹਨ ਜਿੰਨਾਂ ਤੋਂ ਪਾਰਕਿੰਗ ਅਤੇ ਕੰਟੀਨ ਦੇ ਠੇਕੇਦਾਰ ਮੋਟੀ ਕਮਾਈ ਕਰ ਰਹੇ ਹਨ। ਮੈਡੀਕਲ ਸੁਪਰਡੈਂਟ ਡਾ.ਜੇ.ਪੀ.ਸਿੰਘ ਨੇ ਸਪੰਰਕ ਕਰਨ ‘ਤੇ ਕਿਹਾ ਕਿ ਜੇ ਠੇਕੇਦਾਰਾਂ ਨਾਲ ਹੁਣ ਵੀ ਨਿਰਧਾਰਿਤ ਫੀਸ ਤੋਂ ਵੱਧ ਪੈਸੇ ਦੀ ਸ਼ਿਕਾਇਤ ਮਿਲਦੀ ਹੈ ਤਾਂ ਬਣਦੀ ਕਾਨੂੰਨੀ ਕਾਰਵਾਈ ਤਰੁੰਤ ਹੋਵੇਗੀ । ਊਧਰ ਦੂਜੇ ਪਾਸੇ ਬੀਕੇਯੂ ਰਾਜੇਵਾਲ ਦੇ ਜਿਲਾ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਸਮੇਤ ਹਰਕੇਸ਼ ਗੁਪਤਾ, ਧਰਮ ਪ੍ਰਵਾਨਾਂ,ਨਵੀਨ ਭਟਨਾਗਰ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਦੀਆਂ ਪਾਰਕਿੰਗ ਠੇਕੇ ਤੇ ਨਹੀ ਦੇਣੀਆਂ ਚਾਹੀਦੀਆਂ ਕਿਉਂਕਿ ਸਰਕਾਰੀ ਹਸਪਤਾਲਾਂ ਵਿੱਚ ਆਉਣ ਵਾਲੇ ਲੋਕ ਗਰੀਬ ਤਬਕੇ ਨਾਲ ਸਬੰਧਤ ਹਨ ਅਤੇ ਉਨਾਂ ਦੀ ਆਰਥਿਕ ਹਾਲਤ ਬੇਹੱਦ ਮਾੜੀ ਹੈ । ਆਪਣੇ ਲੜਕੇ ਦੇ ਕੈਂਸਰ ਦਾ ਇਲਾਜ ਕਰਵਾ ਰਹੇ ਹਰਦੀਪ ਸਿੰਘ ਨੇ ਕਿਹਾ ਕਿ ਉਸ ਨੂੰ ਹਰ ਹਫਤੇ ਦੋ ਸੌ ਰੁਪਏ ਪਾਰਕਿੰਗ ਵਜੋਂ ਅਦਾ ਕਰਨੇ ਪੈ ਰਹੇ ਹਨ ਜਦੋਂਕਿ ਮਹਿੰਗੇ ਇਲਾਜ ਕਰਕੇ ਉਹ ਪਹਿਲਾਂ ਹੀ ਪ੍ਰੇਸ਼ਾਨ ਹੈ । ਪਾਰਕਿੰਗ ਤੇ ਕੰਟੀਨ ਦੇ ਠੇਕੇਦਾਰਾਂ ਨੇ ਮਰੀਜਾਂ ਤੇ ਉਨਾਂ ਦੇ ਵਾਰਸਾਂ ਤੋਂ ਵੱਧ ਪੈਸੇ ਲੈਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਯੂਨੀਵਰਸਿਟੀ ਵੱਲੋਂ ਮਿੱਥੇ ਰੇਟ ਹੀ ਲੈ ਰਹੇ ਹਨ ।

print
Share Button
Print Friendly, PDF & Email

Leave a Reply

Your email address will not be published. Required fields are marked *