ਮਈ ਦਿਵਸ (ਮਜਦੂਰ ਦਿਵਸ)

ss1

ਮਈ ਦਿਵਸ (ਮਜਦੂਰ ਦਿਵਸ)

download
ਅਸੀ ਸਾਰੇ ਪਹਿਲੀ ਮਈ ਦੇ ਦਿਨ ਨੂੰ ਮਜਦੂਰ ਦਿਵਸ ਜਾਂ ਮਈ ਦਿਵਸ ਦੇ ਤੌਰ ਤੇ ਪੂਰੇ ਵਿਸਵ ‘ਚ ਮਨਾਂਉਦੇ ਹਾਂ । ਇਹ ਦਿਨ ਸਾਡੇ ਸਾਰਿਆਂ ਲਈ ਅਹਿਮ ਹੈ ਕਿਉਂਕਿ ਦੇਸ ਦਾ ਹਰ ਇਕ ਨਾਗਰਿਕ ਅਪਣੇ ਕਿੱਤੇ ਦਾ ਮਜਦੂਰ ਹੈ ਭਾਵੇਂ ਉਹ ਏ.ਸੀ. ਦਫਤਰ ‘ਚ ਬੈਠ ਕੇ ਕੰਮ ਕਰਨ ਵਾਲਾ ਹੋਵੇ ਜਾਂ ਕਾਰਖਾਨਿਆਂ ਵਿੱਚ। ਮਜਦੂਰ ਦਿਵਸ ਹਰ ਵਰਕਰ ਲਈ ਵਿਸ਼ੇਸ ਦਿਨ ਰੱਖਦਾ ਹੇੇੈ। ਕਿਉਕਿ ਇਸ ਦਿਨ ਨੂੰ ਮਨਾਉਣ ਪਿੱਛੇ ਲੰਮ ਸੰਘਰਸ਼ ਦੀ ਸਫਲ ਦਾਸਤਾਨ ਹੈ।
ਗੱਲ 1833 ਦੀ ਹੈ ਜਦੋਂ ਅਮਰੀਕਾ ਦੇ ਨਾਲ ਨਾਲ ਯੋਰਪੀਅਨ ਦੇਸਾਂ ਦੇ ਕਾਰਖਾਨੀਆਂ ਵਿੱਚ ਕੰਮ ਕਰਨ ਦਾ ਸਮਾ ਨਿਰਦਾਰਿਤ ਨਹੀ ਸੀ।ਮਜਦੂਰਾਂ ਤੋਂ ਏਨਾ ਕੰਮ ਲਿਆ ਜਾਦਾਂ ਸੀ ਕਿ ਕਦੇ ਕਦੇ ਤਾਂ ਉਹ ਬੇਹੋਸ਼ ਹੋ ਕੇ ਗਿਰ ਪੇੈਦੇਂ ਸੀ।ਪਰ ਕਾਰਖਾਨੀਆਂ ਦੇ ਮਾਲਿਕਾਂ ਤੇ ਇਸ ਗਲ ਦਾ ਕੋਈ ਫਰਕ ਨਹੀ ਸੀ। ਮਜਦੂਰਾਂ ਨੇ ਮੰਗ ਕੀਤੀ ਕੇ ਸਾਡੇ ਕੰਮ ਕਰਨ ਦਾ ਸਮਾ ਅੱਠ ਘੰਟੇ ਹੋਣਾ ਚਾਹਿਦਾ ਹੈ।ਪਰ ੳਨ੍ਹਾਂ ਦੀ ਇਸ ਮੰਗ ਦਾ ਮਾਲਿਕਾ ਉਤੇ ਕੋਈ ਅਸਰ ਨਹੀ ਹੋਈਆ।ਸਮੇ ਦੇ ਨਾਲ ਨਾਲ ਮਜਦੂਰਾਂ ਦੇ ਸਬਰ ਦਾ ਬਨ ਟੁੱਟਣਾ ਸ਼ੁਰੂ ਹੋ ਗਿਆ। ਸਾਰੇ ਮਜਦੂਰਾਂ ਨੇ ਇੱਕਠੇ ਹੋ ਕੇ ਅਪਣੇ ਸ਼ੋਸਣ ਖਿਲਾਫ ਅਵਾਜ ਉਠਾਣੀ ਸ਼ੁਰੂ ਕਰ ਦਿੱਤੀ।
ਅਮਰੀਕਾ ਦੀ ਨੇਸਨਲ ਲੇੇਬਰ ਯੁਨੀਅਨ ਨੇ ਅਗਸਤ 1866 ਨੂੰ ਅਪਣੀ ਮੰਗ ਪੱਤਰ ਵਿੱਚ ਪਹਿਲੀ ਵਾਰ ਮਜਦੂਰਾਂ ਲਈ ਅੱਠ ਘੰਟੇ ਕੰਮ ਦੇ ਸਮੇਂ ਦੀ ਮੰਗ ਰੱਖੀ।ਯੁਨੀਅਨ ਦੀ ਇਸ ਘੋਸ਼ਣਾ ਨਾਲ ਮਜਦੂਰਾਂ ਨੂੰ ਆਤਮਿਕ ਬਲ ਮਿਲੀਆ। ਅਮਰੀਕਾ ਦੇ ਨਾਲ ਨਾਲ ਹੋਰ ਦੇਸਾਂ ਵਿੱਚ ਵੀ ਇਹ ਮੰਗ ਜੋੋਰ ਫੜਣ ਲੱਗੀ। 1886 ਦੀ 3 ਮਈ ਨੂੰ ਸ਼ਕਿਾਗੌ ਸ਼ਹਿਰ ਵਿੱਚ ਲਗਭਗ 45000 ਮਜਦੂਰ ਸੜਕ ਤੇ ਇਸ ਮੰਗ ਨੂੰ ਲੈ ਕੇ ਇੱਕਠੇ ਹੋ ਗਏ। ਏਨਾ ਵਿਸ਼ਾਲ ਇੱਕਠ ਦੇਖ ਕਰ ਪੁਲੀਸ ਨੇ ਗੋਲੀ ਚਲਾ ਦਿੱਤੀ ਜਿਸ ਨਾਲ 8 ਮਜਦੂਰਾਂ ਦੀ ਮੌਤ ਹੋ ਗਈ ਅਤੇ ਅਨੇਕਾਂ ਜਖਮੀ।ਕਈ ਅਦੋਲਣਕਾਰੀ ਨੇਤਾਂਵਾ ਨੂੰ ਇਸ ਅਦੌਲਣ ਕਾਰਣ ਫਾਂਸੀ ਦੀ ਸਜਾ ਵੀ ਦਿੱਤੀ ਗਈ। ਏਨ੍ਹਾ ਸਭ ਕੁਝ ਹੋਣ ਕਰਕੇ ਵੀ ਇਹ ਸ਼ੰਘਰਸ ਪਿੱਛ ਨਹੀ ਹਟੀਆ ਸਗੋਂ ਵੱਧਦਾ ਹੀ ਗਿਆ ਅਤੇ14 ਜੁਲਾਈ 1889 ਨੂੰ ਅੰਤਰਾਸ਼ਟਰੀ ਸਮਾਜਵਾਦੀ ਮਜਦੂਰ ਕਾਂਗਰਸ ਦੀ ਸਥਾਪਣਾ ਹੋਈ।
ਅਪਣੀ ਮੰਗ ਦੇ ਨਾਲ ਨਾਲ ਅੰਤਰਾਸ਼ਟਰੀ ਸਮਾਜਵਾਦੀ ਮਜਦੂਰ ਕਾਂਗਰਸ ਨੇ 1 ਮਈ 1890 ਨੂੰ ਵਿਸ਼ਵ ਭਰ ਵਿੱਚ ਮਜਦੂਰ ਦਿਵਸ ਮਨਉਣ ਦਾ ਐੈਲਾਨ ਕਿੱਤਾ।ਉਸ ਵੇਲੇ ਤੋ ਅੱਜ ਪੂਰੇ ਵਿਸਵ ਵਿੱਚ 1 ਮਈ ਨੂੰ ਮਜਦੂਰ ਦਿਵਸ ਦੇ ਤੋਰ ਤੇ ਮਨਾਉਣ ਦੀ ਪੰਰਪਰਾ ਅੰਰਭ ਹੋਈ ਅਤੇ ਭਾਰਤ ਵਿੱਚ ਮਈ ਦਿਵਸ 1926 ਤੌਂ ਮਨਾਈਆ ਜਾਣ ਲੱਗਾ।

  harbhajan

 

 

ਹਰਭਜਨ ਸਿੰਘ
ਸਰਕਾਰੀ ਪ੍ਰਾਇਮਰੀ ਸਕੂਲ ਜਿੰਦਵੜੀ
ਸ਼੍ਰੀ ਅੰਨਦਪੁਰ ਸਾਹਿਬ, ਰੂਪਨਗਰ

print

Share Button
Print Friendly, PDF & Email

Leave a Reply

Your email address will not be published. Required fields are marked *