ਸ਼੍ਰੀ ਅਨੰਦਪੁਰ ਸਾਹਿਬ-ਗੜਸ਼ੰਕਾਰ ਸੜਕ ਦੀ ਤਰਸਯੋਗ ਹਾਲਤ ਤੇ ਸਰਕਾਰ ਤਰਸ ਕਰੇ:-ਚੰਗਿਆੜਾ

ss1

ਸ਼੍ਰੀ ਅਨੰਦਪੁਰ ਸਾਹਿਬ-ਗੜਸ਼ੰਕਾਰ ਸੜਕ ਦੀ ਤਰਸਯੋਗ ਹਾਲਤ ਤੇ ਸਰਕਾਰ ਤਰਸ ਕਰੇ:-ਚੰਗਿਆੜਾ

changiaraਸ਼੍ਰੀ ਅਨੰਦਪੁਰ ਸਾਹਿਬ, 21 ਅਕਤੂਬਰ(ਦਵਿੰਦਰਪਾਲ ਸਿੰਘ/ਅੰਕੁਸ਼): ਸ਼੍ਰੀ ਅਨੰਦਪੁਰ ਸਾਹਿਬ ਸਮੁੱਚੇ ਖਾਲਸਾ ਪੰਥ ਦਾ ਪੂਜਣਯੋਗ ਅਸਥਾਨ ਹੈ ਜਿੱਥੇ ਗੁਰੂ ਸਾਹਿਬਾਨ ਨੇ ਬਹੁਤ ਸਾਰੇ ਕੌਤਕ ਵਰਤਾਏ। ਇਸ ਮਹਾਨ ਅਸਥਾਨ ਨੂੰ ਆਉਂਦੇ ਯਾਤਰੀ ਬਹੁਤ ਪ੍ਰੇਸ਼ਾਨ ਹੁੰਦੇ ਹਨ ਜਿਸ ਕਰਕੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਸੜਕ ਨੂੰ ਤੁਰੰਤ ਨਵਿਆਇਆ ਜਾਵੇ। ਇਸ ਗੱਲ ਦਾ ਪ੍ਰਗਟਾਵਾ ਅੰਤਰਰਾਸ਼ਟਰੀ ਪ੍ਰਚਾਰਕ ਅਤੇ ਕੈਨੇਡਾ ਅਕਾਲੀ ਦੱਲ ਦੇ ਸੀਨੀਅਰ ਆਗੁੂ ਬਲਬੀਰ ਸਿੰਘ ਚੰਗਿਆੜਾ ਨੇ ਕੀਤਾ। ਅੱਜ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਮੱਥਾ ਟੇਕਣ ਤੋ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨਾਂ ਕਿਹਾ ਕਿ ਉਹ ਜਦੋ ਵੀ ਕੈਨੇਡਾ ਤੋ ਵਾਪਸ ਆਉਂਦੇ ਹਨ ਤਾਂ ਸਭ ਤੋ ਪਹਿਲਾਂ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਨਤਮਸਤਕ ਹੁੰਦੇ ਹਨ ਤੇ ਗੜਸ਼ੰਕਰ ਸੜਕ ਤੋ ਹੋ ਕੇ ਹੀ ਇਥੇ ਪੁੱਜਦੇ ਹਨ। ਪਰ ਇਹ ਅਤ ਅਫਸੋਸ ਦੀ ਗੱਲ ਹੈ ਕਿ ਪਿਛਲੇ 10 ਸਾਲਾਂ ਤੋ ਪੰਜਾਬ ਵਿਚ ਅਕਾਲੀ ਭਾਜਪਾ ਸਰਕਾਰ ਹੋਣ ਦੇ ਬਾਵਜੂਦ ਇਸ ਸੜਕ ਦੀ ਅਤ ਮੰਦੀ ਹਾਲਤ ਹੈ। ਇਸ ਤੋ ਪਹਿਲਾਂ ਚੰਗਿਆੜਾ ਨੇ ਤਖਤ ਸਾਹਿਬ ਦੇ ਜਥੇਦਾਰ ਗਿ:ਮੱਲ ਸਿੰਘ ਦਾ ਹਾਲ ਚਾਲ ਪੁਛਿਆ। ਸਿੰਘ ਸਾਹਿਬ ਨੇ ਬਲਬੀਰ ਸਿੰਘ ਚੰਗਿਆੜਾ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ। ਇਸ ਮੋਕੇ ਉਨਾਂ ਦੇ ਨਾਲ ਹੈਡ ਗ੍ਰੰਥੀ ਗਿ:ਫੂਲਾ ਸਿੰਘ, ਦਿਲਬਰ ਸਿੰਘ, ਤਲਵਿੰਦਰ ਸਿੰਘ, ਭਾਈ ਰਛਪਾਲ ਸਿੰਘ, ਲਵਪ੍ਰੀਤ ਸਿੰਘ, ਹਰਦੇਵ ਸਿੰਘ ਹੈਪੀ, ਭੁਪਿੰਦਰ ਸਿੰਘ ਆਦਿ ਹਾਜਰ ਸਨ।

print
Share Button
Print Friendly, PDF & Email