ਡੇਗੂ ਦਾ ਕਹਿਰ ਜਾਰੀ, ਇਕ ਮੌਤ ਹੋਰ ਹੋਈ

ss1

ਡੇਗੂ ਦਾ ਕਹਿਰ ਜਾਰੀ, ਇਕ ਮੌਤ ਹੋਰ ਹੋਈ

ਬਨੂੜ 21 ਅਕਤੂਬਰ :- ਸ਼ਹਿਰ ਦੇ ਵਾਰਡ ਨੰਬਰ 2 ਬਸੀ ਈਸੇ ਖਾਂ ਵਿਖੇ 40 ਸਾਲਾ ਵਿਅਕਤੀ ਦੀ ਡੇਂਗੂ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਵਾਰਡ ਕੌਸ਼ਲਰ ਗੁਰਮੇਲ ਸਿੰਘ ਫੌਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੋਬਿੰਦ ਸ਼ਰਮਾ ਪੁੱਤਰ ਮੁਨਸ਼ੀ ਰਾਮ ਪਿਛਲੇ ਕਈ ਦਿਨਾ ਤੋਂ ਬੀਮਾਰ ਸੀ। ਪਹਿਲਾ ਉਸ ਨੇ ਬਨੂੜ ਦੇ ਨਿੱਜੀ ਹਸਪਤਾਲ ਤੋਂ ਦਵਾਈ ਲਈ। ਜਦੋਂ ਉਸ ਨੇ ਆਪਣੇ ਖੂਨ ਦੇ ਟੈਸਟ ਕਰਵਾਏ ਤਾ ਉਸ ਦਾ ਡੇਂਗੂ ਪਾਜਟਿਵ ਪਾਇਆ ਗਿਆ। ਇੱਕ ਹਫਤੇ ਤੋਂ ਉਹ ਡੇਰਾਬਸੀ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਸੀ। ਜਿਥੇ ਅੱਜ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕ ਗਬਿੰਦ ਸ਼ਰਮਾ ਦੀ ਪਤਨੀ ਦੀ ਪਹਿਲਾ ਹੀ ਮੌਤ ਹੋ ਚੁੱਕੀ ਹੈ ਤੇ ਉਹ ਆਪਣੇ ਦੋ ਬੱਚਿਆ ਦਾ ਖੂਦ ਹੀ ਪਾਲਣ ਪੋਸ਼ਣ ਕਰਦਾ ਸੀ। ਡੇਂਗੂ ਨਾਲ ਬਨੂੜ ਖੇਤਰ ਵਿਚ ਪਹਿਲਾ ਵੀ ਚਾਰ ਮੌਤਾ ਹੋ ਚੁੱਕਿਆਂ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *