ਐਨ ਐਸ ਐਸ ਅਫਸਰ ਰਣਜੀਤ ਸਿੰਘ ਨੇ ਦਿੱਤੀ ਦੂਸਰੇ ਵਿਸ਼ਵ ਯੁੱਧ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

ss1

ਐਨ ਐਸ ਐਸ ਅਫਸਰ ਰਣਜੀਤ ਸਿੰਘ ਨੇ ਦਿੱਤੀ ਦੂਸਰੇ ਵਿਸ਼ਵ ਯੁੱਧ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ
ਆਲ ਇੰਡੀਆ ਟ੍ਰੈਕਿੰਗ ਕੈਂਪ ਆਸਾਮ ਵਿਚ ਲੈ ਰਹੇ ਨੇ ਐਨ ਐਸ ਐਸ ਦੀ ਟ੍ਰੇਨਿੰਗ 

nss-2ਸ੍ਰੀ ਅਨੰਦਪੁਰ ਸਾਹਿਬ, 21 ਅਕਤੂਬਰ (ਦਵਿੰਦਰਪਾਲ ਸਿੰਘ/ਅੰਕੁਸ਼ ਕੁਮਾਰ) ਲੇਖਾਪਾਨੀ (ਆਸਾਮ) ਵਿਖੇ ਐਨ ਐਸ ਐਸ ਦਾ ਆਲ ਇੰਡੀਆ ਟ੍ਰੈਕਿੰਗ ਕੈਂਪ 24 ਅਕਤੂਬਰ ਤੱਕ ਲਗਾਇਆ ਜਾ ਰਿਹਾ ਹੈ, ਜਿਸ ਵਿਚ ੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ ਦੇ ਲੱਗਭਗ 60 ਕੈਂਡੀਡੇਟ ਭਾਗ ਲੈ ਰਹੇ ਹਨ, ਇਹਨਾਂ ਵਿਚੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤੋਂ ਐਨ ਐਸ ਐਸ ਅਫਸਰ ਮਾ:ਰਣਜੀਤ ਸਿੰਘ ਵੀ ਵਿਸ਼ੇਸ਼ ਤੌਰ ਤੇ ਭਾਗਵ ਲੈ ਰਹੇ ਹਨ। ਅੱਜ ਮਾ:ਰਣਜੀਤ ਸਿੰਘ ਵਲੋਂ ਡਿਗਬੋਈ ਵਿਖੇ ਦੂਸਰੇ ਵਿਸ਼ਵ ਯੁੱਧ ਵਿਚ ਸ਼ਹੀਦ ਹੋਏ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਜੋ ਕਿ ਜਾਪਾਨ ਨਾਲ ਮੁਕਾਬਲਾ ਕਰਦੇ ਹੋਏ ਸ਼ਹੀਦ ਹੋਏ ਸਨ ਅਤੇ ਜਿਹਨਾਂ ਦੀ ਸਮਾਰਕ ਦਾ ਸਾਰਾ ਖਰਚਾ ਅਤੇ ਸਾਂਭ ਸੰਭਾਲ ਯੂ ਐਨ ਓ ਵਲੋਂ ਕੀਤੀ ਜਾਂਦੀ ਹੈ। ਇਸ ਮੌਕੇ ਫੋਨ ਤੇ ਰਾਬਤਾ ਕਾਇਮ ਕਰਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਣਜੀਤ ਸਿੰਘ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਮੰਤਵ ਕੈਡਿਟਾਂ ਵਿਚ ਰਾਸ਼ਟਰੀ ਏਕਤਾ ਪੈਦਾ ਕਰਨਾ, ਦੇਸ਼ ਦੇ ਦੂਸਰੇ ਸਾਰੇ ਹਿੱਸਿਆਂ ਨੂੰ ਦੇਖਣਾ ਤੇ ਸਮਝਣਾ ਅਤੇ ਕੈਡਿਟਾਂ ਦੇ ਗਿਆਨ ਵਿਚ ਵਾਧਾ ਕਰਨਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *