ਏ.ਟੀ.ਐਮ ਨੰਬਰ ਲੈ ਕੇ ਕੀਤੀ 50 ਹਜਾਰ ਦੀ ਠੱਗੀ

ss1

ਏ.ਟੀ.ਐਮ ਨੰਬਰ ਲੈ ਕੇ ਕੀਤੀ 50 ਹਜਾਰ ਦੀ ਠੱਗੀ

21rpr-pb-1002-2ਸ਼੍ਰੀ ਅਨੰਦਪੁਰ ਸਾਹਿਬ, 21 ਅਕਤੂਬਰ(ਦਵਿੰਦਰਪਾਲ ਸਿੰਘ): ਸ਼੍ਰੀ ਅਨੰਦਪੁਰ ਸਾਹਿਬ ਵਿਖੇ ਏ.ਟੀ.ਐਮ ਦਾ ਨੰਬਰ ਲੈ ਕੇ 50 ਹਜਾਰ ਦੀ ਠੱਗੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਓਮਾ ਰਾਣੀ ਪਿੰਡ ਗੰਗੂਵਾਲ ਨੇ ਦੱਸਿਆ ਕਿ ਉਨਾਂ ਨੂੰ ਵੀਰਵਾਰ ਸਵੇਰੇ 10 ਵਜੇ ਮੋਬਾਇਲ ਤੇ ਫੋਨ ਆਇਆ ਜਿਸਨੇ ਆਪਣੇ ਆਪ ਨੂੰ ਬੈਂਕ ਦਾ ਮੈਨੇਜਰ ਦਸਦਿਆਂ ਕਿਹਾ ਕਿ ਤੁਹਾਡਾ ਏ.ਟੀ.ਐਮ ਦਾ ਅਗਲਾ ਨੰਬਰ ਇਹ ਹੈ ਤੇ ਤੁਸੀ ਪਿਛਲੇ 5 ਨੰਬਰ ਦੱਸੋ। ਉਨਾਂ ਦੱਸਿਆ ਕਿ ਅਸੀ ਉਸਨੂੰ ਆਪਣੇ ਏ ਟੀ ਐਮ ਦੇ ਡਿਜੀਟਲ ਨੰਬਰ ਦਸ ਦਿਤੇ। ਇਸ ਤੋ ਬਾਅਦ ਉਸ ਅਨਜਾਣ ਫੋਨ ਕਰਨ ਵਾਲੇ ਨੇ ਕਿਹਾ ਕਿ ਤੁਸੀ ਅੱਜ ਬੈਂਕ ਨਾ ਆਇਉ, ਕੱਲ ਨੂੰ ਤੁਹਾਨੂੰ ਬੁਲਾਇਆ ਜਾਵੇਗਾ। ਇਸ ਗੱਲ ਤੇ ਪਰਿਵਾਰ ਵਾਲਿਆਂ ਨੂੰ ਕੁਝ ਸ਼ੱਕ ਹੋ ਗਿਆ ਤੇ ਉਹ ਤੁਰੰਤ ਬੈਂਕ ਸ਼੍ਰੀ ਅਨੰਦਪੁਰ ਸਾਹਿਬ ਸਥਿਤ ਸਟੇਟ ਬੈਂਕ ਪਹੁੰਚ ਗਏ। ਬੇੈਂਕ ਪੁਜ ਕੇ ਜਦੋ ਉਨਾਂ ਸਾਰੀ ਗੱਲ ਬੈਂਕ ਅਧਿਕਾਰੀਆਂ ਨੂੰ ਦੱਸੀ ਤਾਂ ਉਨਾਂ ਖਾਤਾ ਚੈਕ ਕਰਕੇ ਦੱਸਿਆ ਕਿ ਤੁਹਾਡੇ ਖਾਤੇ ਚੋਂ 50 ਹਜਾਰ ਰੁਪਏ ਨਿਕਲ ਚੁੱਕੇ ਹਨ। ਬੈਂਕ ਅਧਿਕਾਰੀ ਵਲੋਂ ਤੁਰੰਤ ਏ ਟੀ ਐਮ ਲਾਕ ਕਰ ਦਿਤਾ ਗਿਆ। ਹੱਕੇ ਬੱਕੇ ਹੋਏ ਪਰਿਵਾਰ ਵਾਲਿਆਂ ਨੇ ਆਪਣੇ ਨਾਲ ਹੋਈ ਇਸ ਠੱਗੀ ਬਾਰੇ ਦਸਦਿਆਂ ਕਿਹਾ ਕਿ ਸਰਕਾਰ ਇਸ ਦਾ ਕੋਈ ਹੀਲਾ ਕਰੇ ਤਾਂ ਕਿ ਭੋਲੇ ਭਾਲੇ ਲੋਕ ਇਸ ਤਰਾਂ ਦੀ ਠੱਗੀ ਦਾ ਸ਼ਿਕਾਰ ਨਾ ਹੋ ਸਕਣ। ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿਤੀ ਗਈ ਹੈ। ਇਸ ਮੋਕੇ ਓਮਾ ਰਾਣੀ ਦੇ ਨਾਲ ਡਾ:ਪ੍ਰਦੀਪ ਕੌਸ਼ਲ, ਸੋਮ ਨਾਥ, ਕਵਿਤਾ ਆਦਿ ਵੀ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *