ਗੁਰੂ ਰਾਮਦਾਸ ਵੈਲਫੇਅਰ ਸੁਸਾਇਟੀ ਨਿਊਯਾਰਕ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦਾ ਚੌਥਾ ਪ੍ਰਕਾਸ ਦਿਹਾੜਾ 23 ਨੂੰ ਮਨਾਇਆ ਜਾਵੇਗਾ

ss1

ਗੁਰੂ ਰਾਮਦਾਸ ਵੈਲਫੇਅਰ ਸੁਸਾਇਟੀ ਨਿਊਯਾਰਕ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦਾ ਚੌਥਾ ਪ੍ਰਕਾਸ ਦਿਹਾੜਾ 23 ਨੂੰ ਮਨਾਇਆ ਜਾਵੇਗਾ

photo-1ਨਿਊਯਾਰਕ, 20 ਅਕਤੂਬਰ ( ਰਾਜ ਗੋਗਨਾ ) ਹਰ ਸਾਲ ਦੀ ਤਰਾਂ ਇਸ ਸਾਲ ਵੀ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ 23 ਅਕਤੂਬਰ ਦਿਨ ਐਤਵਾਰ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ । ਗੁਰੂ ਰਾਮਦਾਸ ਵੈਲਫੇਅਰ ਸੁਸਾਇਟੀ ਆਫ਼ (ਹਰਿਆਣਾ) ਨਿਊਯਾਰਕ ਦੇ ਪ੍ਰਧਾਨ ਸ.ਬੂਟਾ ਸਿੰਘ ਚੀਮਾ ਅਤੇ ਚੈਅਰਮੈਨ ਸ.ਮੇਜਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮਿਤੀ 21 ਅਕਤੂਬਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਦਾ ਆਰੰਭ 9 ਵਜੇ ਸਵੇਰੇ ਹੋਵੇਗਾ ਅਤੇ 23 ਅਕਤੂਬਰ ਨੂੰ ਭੋਗ ਸ੍ਰੀ ਆਖੰਡ ਪਾਠ ਸਵਰੇ 9 ਪੈਣ ਉਪਰੰਤ ਕੀਰਤਨ ਦਰਬਾਰ ਹੋਵੇਗਾ,ਜਿਸ ਵਿੱਚ ਸਿੱਖ ਪੰਥ ਦੇ ਉੱਘੇ ਰਾਗੀ ਢਾਡੀ ਅਤੇ ਕਥਾਵਾਚਕ ਭਾਈ ਗੁਰਪ੍ਰੀਤ ਸਿੰਘ (ਬਠਿਡਾ ਵਾਲੇ) ਅਤੇ ਭਾਈ ਖੰਡਨ ਸਿੰਘ (ਹੁਸਿਆਰਪੁਰ ਵਾਲੇ ) ਭਾਈ ਅਵਤਾਰ ਸਿੰਘ (ਕਥਾਵਾਚਕ) ਸੰਗਤਾ ਨੂੰ ਗੁਰੂ ਘਰ ਨਾਲ ਜੋੜਨਗੇ । ਇਸ ਮੌਕੇ ਸੰਗਤਾਂ ਲਈ ਗੁਰੂ ਘਰ ਦੇ ਬਾਹਰ ਵੱਖ ਵੱਖ ਪਕਵਾਨਾ ਦੇ ਫ਼ਰੀ ਸਟਾਲ ਵੀ ਲਾਏ ਜਾਣਗੇ ।

print
Share Button
Print Friendly, PDF & Email