ਜ਼ਿਲਾ ਬਠਿੰਡਾ ਵਿੱਚ ਲੜਕੀਆਂ ਦੀ ਜਨਮ ਦਰ 10 ਅੰਕ ਵਧਾਉਣ ਦਾ ਟੀਚਾ : ਸ਼ੇਨਾ ਅਗਰਵਾਲ

ss1

ਜ਼ਿਲਾ ਬਠਿੰਡਾ ਵਿੱਚ ਲੜਕੀਆਂ ਦੀ ਜਨਮ ਦਰ 10 ਅੰਕ ਵਧਾਉਣ ਦਾ ਟੀਚਾ : ਸ਼ੇਨਾ ਅਗਰਵਾਲ
ਹਰ ਪਿੰਡ ਵਿੱਚ ਲੱਗੇਗਾ ਗੁੱਡਾ-ਗੁੱਡੀ ਬੋਰਡ
ਜਾਗਰੂਕਤਾ ਦੇ ਫੈਲਾਅ ਲਈ ਹੋਣਗੇ ਸੈਮੀਨਾਰ
ਵਧੀਕ ਡਿਪਟੀ ਕਮਿਸ਼ਨਰ ਨੇ ‘ਬੇਟੀ ਬਚਾਓ ਬੇਟੀ ਪੜਾਓ’ ਮੁਹਿੰਮ ਤਹਿਤ ਜਾਗਰੂਕਤਾ ਰੈਲੀ ਕੀਤੀ ਰਵਾਨਾ

dsc_4673ਬਠਿੰਡਾ, 20 ਅਕਤੂਬਰ (ਜਸਵੰਤ ਦਰਦ ਪ੍ਰੀਤ) : ‘ਬੇਟੀ ਬਚਾਓ ਬੇਟੀ ਪੜਾਓ’ ਮੁਹਿੰਮ ਤਹਿਤ ਜ਼ਿਲਾ ਪ੍ਰਸ਼ਾਸਨ ਨੇ ਬਠਿੰਡਾ ਵਿਚ ਲਿੰਗ ਅਨੁਪਾਤ ਵਿੱਚ ਅੰਤਰ ਘਟਾਉਣ ਦੇ ਮਕਸਦ ਨਾਲ ਲੜਕੀਆਂ ਦੀ ਜਨਮ ਦਰ ਵਿਚ 10 ਅੰਕ ਦਾ ਵਾਧਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਇਸ ਮੰਤਵ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਉਪਰਾਲੇ ਜੰਗੀ ਪੱਧਰ ‘ਤੇ ਜਾਰੀ ਹਨ।
ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਸ਼ੇਨਾ ਅਗਰਵਾਲ ਨੇ ਅੱਜ ਸਥਾਨਕ ਚਿਲਡਰਨ ਪਾਰਕ ਤੋਂ ‘ਬੇਟੀ ਬਚਾਓ ਬੇਟੀ ਪੜਾਓ’ ਮੁਹਿੰਮ ਤਹਿਤ ਸਕੂਲੀ ਵਿਦਿਆਰਥਣਾਂ ਦੀ ਜਾਗਰੂਕਤਾ ਰੈਲੀ ਨੂੰ ਰਵਾਨਾ ਕਰਦਿਆਂ ਕੀਤਾ। ਇਸ ਮੌਕੇ ਡਾ. ਅਗਰਵਾਲ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਇੱਕ ਸਾਲ ਤੱਕ ਲੜਕੀਆਂ ਦੀ ਜਨਮ ਦਰ ਵਿਚ 10 ਅੰਕ ਦਾ ਵਾਧਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਉਨਾਂ ਕਿਹਾ ਕਿ ‘ਬੇਟੀ ਬਚਾਓ ਬੇਟੀ ਪੜਾਓ’ ਮੁਹਿੰਮ ਤਹਿਤ ਜਾਗਰੂਕਤਾ ਦਾ ਫੈਲਾਅ ਕਰਨ ਲਈ ਸਰਗਰਮੀਆਂ ਜ਼ੋਰਾਂ ‘ਤੇ ਹਨ ਅਤੇ ਹਰ ਪੱਧਰ ‘ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਅਗਰਵਾਲ ਨੇ ਦੱਸਿਆ ਕਿ ਆਉਂਦੇ ਦਿਨਾਂ ਵਿਚ ਹਰ ਪਿੰਡ ਵਿਚ ਗੁੱਡਾ-ਗੁੱਡੀ ਬੋਰਡ ਲਾਏ ਜਾ ਰਹੇ ਹਨ ਜਿਨਾਂ ‘ਤੇ ਪਿੰਡ ਵਿਚ ਲੜਕੇ ਅਤੇ ਲੜਕੀਆਂ ਦੇ ਜਨਮ ਦੀ ਜਾਣਕਾਰੀ ਮੁਹੱਈਆ ਹੋਵੇਗੀ। ਉਨਾਂ ਕਿਹਾ ਕਿ ਇਹ ਬੋਰਡ ਮਹੀਨਾਵਾਰ ਲੜਕੇ-ਲੜਕੀ ਦੇ ਜਨਮ ਦੀ ਜਾਣਕਾਰੀ ਪ੍ਰਦਾਨ ਕਰਨਗੇ।
ਜਾਗਰੂਕਤਾ ਰੈਲੀ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਅਗਰਵਾਲ ਨੇ ਦੱਸਿਆ ਕਿ ਇਹ ਰੈਲੀ ਭਾਰਤ ਸਰਕਾਰ ਵਲੋਂ ਜ਼ਿਲੇ ਵਿੱਚ ਲਾਗੂ ਕੀਤੀ ‘ਬੇਟੀ ਬਚਾਓ ਬੇਟੀ ਪੜਾਓ’ ਮੁਹਿੰਮ ਤਹਿਤ ਕੱਢੀ ਗਈ ਹੈ ਜਿਸ ਵਿਚ ਆਈ.ਸੀ.ਡੀ.ਐਸ. ਵਿਭਾਗ ਦੀਆਂ 150 ਆਂਗਣਵਾੜੀ ਵਰਕਰਾਂ, ਸਿਹਤ ਵਿਭਾਗ ਦੀਆਂ 50 ਆਸ਼ਾ ਵਰਕਰਾਂ/ਏ.ਐਨ.ਐਮ./ਜੀ.ਐਨ.ਐਮ. ਅਤੇ 200 ਸਕੂਲੀ ਵਿਦਿਆਰਥਣਾਂ ਜਾਗਰੂਕਤਾ ਦਾ ਫੈਲਾਅ ਕਰਨਗੀਆਂ। ਉਨਾਂ ਕਿਹਾ ਕਿ ਇਸ ਰੈਲੀ ਦਾ ਮੁੱਖ ਮਕਸਦ ਭਰੂਣ ਹੱਤਿਆ ਦਾ ਖਾਤਮਾ, ਲਿੰਗ ਅਨੁਪਾਤ ਵਿੱਚ ਹੋਰ ਸੁਧਾਰ ਲਿਆਉਣਾ, ਬੱਚੀ ਦੇ ਜਨਮ ਦੀ ਖੁਸ਼ੀ ਮਨਾਉਣ ਅਤੇ ਲੜਕੀਆਂ ਦੀ ਸਿੱਖਿਆ ਦੇ ਢੁੱਕਵੇਂ ਪ੍ਰਬੰਧਾਂ ਲਈ ਲੋਕਾਂ ਨੂੰ ਜਾਗਰੂਕ ਕਰਨਾ ਹੈ। ਉਨਾਂ ਦੱਸਿਆ ਕਿ ਆਉਂਦੇ ਸਮੇਂ ਵਿਚ ਪਿੰਡਾਂ ਵਿਚ ਸੈਮੀਨਾਰ ਅਤੇ ਮੀਟਿੰਗਾਂ ਰਾਹੀਂ ਇਸ ਸੰਬੰਧੀ ਲੋਕਾਂ ਨੂੰ ਸਿੱਖਿਅਤ ਅਤੇ ਜਾਗਰੂਕ ਕਰਨ ਦੀ ਲੜੀ ਸ਼ੁਰੂ ਕਤੀ ਜਾ ਰਹੀ ਹੈ। ਇਹ ਰੈਲੀ ਚਿਲਡਰਨ ਪਾਰਕ ਤੋਂ ਸ਼ੁਰੂ ਹੋ ਕੇ 100 ਫੁੱਟੀ ਰੋਡ, ਪਾਵਰ ਹਾਊਸ ਰੋਡ, ਮਾਡਲ ਟਾਊਨ ਫੇਜ਼-2, ਐਂਟਰੀ ਗੇਟ ਤੋਂ ਹੁੰਦੀ ਹੋਈ ‘ਖੇਤਰੀ ਸਰਸ ਮੇਲੇ’ ਵਿਚ ਪੁੱਜੀ।
ਰੈਲੀ ਵਿਚ ਸ਼ਾਮਲ ਵਿਦਿਆਰਥਣਾਂ ਨੂੰ ‘ਬੇਟੀ ਬਚਾਓ ਬੇਟੀ ਪੜਾਓ’ ਮੁਹਿੰਮ ਤਹਿਤ ਖੇਤਰੀ ਸਰਸ ਮੇਲਾ ਵੀ ਦਿਖਾਇਆ ਗਿਆ। ਰੈਲੀ ਦੌਰਾਨ ਇਨਾਂ ਵਿਦਿਆਰਥਣਾਂ ਦੇ ਹੱਥਾਂ ਵਿਚ ਜਾਗਰੂਕਤਾ ਦਾ ਸੁਨੇਹਾ ਦਿੰਦੀਆਂ ਤਖਤੀਆਂ ਫੜੀਆਂ ਹੋਈਆਂ ਸਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲਾ ਪ੍ਰੋਗਰਾਮ ਅਫ਼ਸਰ ਸ਼੍ਰੀ ਰਾਕੇਸ਼ ਵਾਲੀਆ, ਸੀਨੀਅਰ ਮੈਡੀਕਲ ਅਫ਼ਸਰ ਸ਼੍ਰੀ ਰਾਕੇਸ਼ ਗੋਇਲ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

21 ਅਤੇ 22 ਅਕਤੂਬਰ ਨੂੰ ਸਰਸ ਮੇਲੇ ਵਿੱਚ ਲੜਕੀਆਂ ਲਈ ਊਠ ਦੀ ਸਵਾਰੀ ਮੁਫ਼ਤ
‘ਬੇਟੀ ਬਚਾਓ ਬੇਟੀ ਪੜਾਓ’ ਮੁਹਿੰਮ ਤਹਿਤ ਖੇਤਰੀ ਸਰਸ ਮੇਲੇ ਵਿਚ 21 ਅਤੇ 22 ਅਕਤੂਬਰ ਨੂੰ ਲੜਕੀਆਂ ਨੂੰ ਊਠ ਦੀ ਸਵਾਰੀ ਮੁਫ਼ਤ ਕਰਵਾਈ ਜਾਵੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *