ਬੀਬੀਆ ਸਮਾਜ ਅਤੇ ਦੇਸ ਦੀ ਦਿਸ਼ਾ ਬਦਲਣ ਚ ਵੱਡੀ ਤਾਕਤ ਰੱਖਦੀਆ ਹਨ-ਜਗੀਰ ਕੋਰ

ss1

ਬੀਬੀਆ ਸਮਾਜ ਅਤੇ ਦੇਸ ਦੀ ਦਿਸ਼ਾ ਬਦਲਣ ਚ ਵੱਡੀ ਤਾਕਤ ਰੱਖਦੀਆ ਹਨ-ਜਗੀਰ ਕੋਰ

20-ja-photoਗੜਸ਼ੰਕਰ (ਅਸ਼ਵਨੀ ਸ਼ਰਮਾ) ਸੇਰੇ ਪੰਜਾਬ ਪੈਲਸ ਇਸਤਰੀ ਅਕਾਲੀ ਦਲ ਬਾਦਲ ਦੀ ਮਹਿਲਾ ਵਿੰਗ ਪੰਜਾਬ ਦੀ ਪ੍ਰਧਾਨ ਬੀਬੀ ਜਗੀਰ ਕੋਰ ਨੇ ਬੀਬੀਆ ਦੇ ਇੱਕ ਭਰਵੀ ਰੈਲੀ ਚ ਤਕਰੀਰ ਕਰਦਿਆ ਕਿਹਾ ਕਿ ਪੰਜਾਬ ਦੇ ਅੰਦਰ ਹੋਣ ਜਾ ਰਹੀਆ ਵਿਧਾਨ ਸਭਾ ਚੋਣਾ ਦੇ ਨਤੀਜੇ ਵੱਡੇ ਪੱਧਰ ਤੇ ਅਕਾਲੀ ਦਲ ਬੀ ਜੇ ਪੀ ਦੇ ਪੱਖ ਵਿੱਚ ਹੀ ਹੋਣਗੇ ਅਤੇ ਤੀਜੀ ਵਾਰ ਸਰਕਾਰ ਅਕਾਲੀ ਭਾਜਪਾ ਗਠਜੋੜ ਬਣਾਏਗਾ ਜਿਸ ਵਿੱਚ ਮੇਰੀਆ ਭੈਣਾ ਦੀ ਮੇਰੀਆ ਬੇਟੀਆ ਦੀ ਸਭ ਤੋ ਵੱਧ ਮਿਹਨਤ ਹੋਵੇਗੀ। ਇਸ ਮੋਕੇ ਬੀਬੀ ਜਗੀਰ ਕੋਰ ਨੇ ਕਿਹਾ ਸ੍ਰੋਮਣੀ ਅਕਾਲੀ ਦਲ ਬਾਦਲ ਇੱਕੋ ਇੱਕ ਅਜਿਹੀ ਪਾਰਟੀ ਹੈ ਜਿਸ ਨੇ ਪੰਜਾਬ ਨੂੰ ਹਰ ਪੱਖੋ ਵਿਕਾਸ ਦੀਆ ਲੀਹਾ ਵੱਲ ਅੱਗੇ ਤੋਰਿਆ। ਉਨਾ ਨੇ ਇਸ ਮੋਕੇ ਤੇ ਹਲਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾ ਨੂੰ ਅਤੇ ਉਨਾ ਦੇ ਸਮੁੱਚੇ ਪਰਿਵਾਰ ਨੂੰ ਪਾਰਟੀ ਨੂੰ ਉਤਸਾਹ ਦੇਣ ਵਾਲਾ ਪਰਿਵਾਰ ਦੱਸਿਆ ਬੀਬੀ ਜਗੀਰ ਕੋਰ ਨੇ ਇਸ ਮੋਕੇ ਤੇ ਕਿਹਾ ਇਸਤਰੀ ਜਿਸ ਨੂੰ ਕਦੇ ਸਤੀ ਹੋਣ ਲਈ ਮਜਬੂਰ ਕੀਤਾ ਜਾਦਾ ਸੀ ਨੂੰ ਅੱਜ ਗੁਰਬਾਣੀ ਤੋ ਸੇਧ ਲੈ ਕਿ ਸਮਾਜ ਦੇ ਅੰਦਰ ਅਹਿਮ ਸਥਾਨ ਮਿਲਿਆ। ਉਨਾ ਨੇ ਕਿਹਾ ਕਿ ਬੀਬੀਆ ਸਮਾਜ ਅਤੇ ਦੇਸ ਦੀ ਦਿਸ਼ਾ ਅਤੇ ਦਸ਼ਾ ਨੂੰ ਬਦਲਣ ਲਈ ਵੱਡੀ ਤਾਕਤ ਹਨ।
ਇਸ ਮੋਕੇ ਤੋ ਸਪੱਸਟ ਕਿਹਾ ਅਜ ਦਾ ਇਹ ਭਰਵਾ ਇਕੱਠ ਸਾਬਤ ਕਰਦਾ ਕਿ ਠੇਕੇਦਾਰ ਸੁਰਿੰਦਰ ਸਿੰਘ ਭੁਲੇਵਾਲ ਰਾਠਾ ਨੇ ਪੰਜ ਸਾਲ ਦੇ ਅੰਦਰ ਮਿਹਨਤ ਅਤੇ ਲਗਨ ਨਾਲ ਲੋਕਾ ਦੀ ਸੇਵਾ ਕੀਤੀ ਹੈ ਅਤੇ ਹਲਕੇ ਦੇ ਲੋਕ ਆਉਣ ਵਾਲੀਆ ਵਿਧਾਨ ਸਭਾ ਚੋਣਾ ਚ ਵੀ ਵੱਡੇ ਮਾਰਜਨ ਨਾਲ ਜਿਤਾ ਕਿ ਦੁਆਰਾ ਉਨਾ ਨੂੰ ਸੇਵਾ ਦੇ ਮੋਕਾ ਦੇਣਗੇ। ਇਸ ਮੋਕੇ ਤੇ ਹਲਕੇ ਵਲੋੇ ਬੀਬੀ ਜਗੀਰ ਕੋਰ ਦਾ ਸ੍ਰੀ ਸਾਹਿਬ ਦਾ ਅਤੇ ਸਰੋਪਾ ਦੇ ਕਿ ਸਨਮਾਨ ਕੀਤਾ ਗਿਆ। ਇਸ ਭਰਵੀ ਇਸਤਰੀ ਅਕਾਲੀ ਦੀ ਰੈਲੀ ਨੂੰ ਬੀਬੀ ਸੁਖਵਿੰਦਰ ਕੋਰ ਸੱਲਾ ਮੀਤ ਪ੍ਰਧਾਨ ਜਿਲਾ ਹੁਸਿਆਰਪੁਰ ਕਮਲੇਸ ਕੁਮਾਰੀ ਸਰਕਲ ਪ੍ਰਧਾਨ ਮਾਹਿਲਪੁਰ ਬੀਬੀ ਸੁਖਜੀਤ ਕੋਰ ਮਹਿਲਪੁਰ,ਪ੍ਰਿਸੀਪਲ ਰਾਜਵਿੰਦਰ ਕੋਰ,ਹਰਦੀਸ ਕੋਰ, ਬੀਬੀ ਬਖਸ਼ੀਸ਼ ਕੋਰ ਸਰਪੰਚ ਖੁਸ਼ੀ ਪੱਦੀ ,ਹਰਪ੍ਰੀਤ ਕੋਰ ਪ੍ਰਧਾਨ ਗੜਸ਼ੰਕਰ ਮਹਿਲਾ ਵਿੰਗ ,ਬੀਬੀ ਅਵਿਨਾਸ ਕੋਰ ਵੈਦ ਆਦਿ ਹਾਜਰ ਸਨ। ਇਨਾ ਤੋ ਇਲਾਵਾ ਬੂਟਾ ਸਿੰਘ ਅਲੀਪੁਰ ਚੇਅਰਮੈਨ, ਸਰਕਲ ਪ੍ਰਧਾਨ ਸ੍ਰੋਮਣੀ ਅਕਾਲੀ ਦਲ,ਤਰਲੋਕ ਸਿੰਘ ਨਾਗਪਾਲ , ਪ੍ਰਧਾਨ ਯੂਥ ਵਿੰਗ ਸਰਕਲ ਗੜਸ਼ੰਕਰ ,ਰਜਿੰਦਰ ਸਿੰਘ ਸੂਕਾ ਪ੍ਰਧਾਨ ਨਗਰ ਕੋਸ਼ਲ ਗੜਸ਼ੰਕਰ ,ਡਾ ਜੰਗ ਬਹਾਦਰ ਸਿੰਘ ਰਾਏ ,ਚੂਹੜ ਸਿੰਘ ਧਮਾਈ , ਸੁਖਜੀਤ ਸਿੰਘ ਸਰਪੰਚ ਦਾਰਾਪੁਰ, ਸੁਖਵਿੰਦਰ ਸਿੰਘ ਨੰਬੜਦਾਰ,ਪ੍ਰੀਤਮ ਸਿੰਘ ਭੱਠਲਾ ਆਦਿ ਹਾਜਰ ਸਨ ਇਨਾ ਤੋ ਇਲਾਵਾ ਬੀਬੀ ਜਸਵਿੰਦਰ ਕੋਰ ਭੁੱਲੇਵਾਲ ਰਾਠਾ ਨੇ ਰੈਲੀ ਵਿੱਚ ਆਉਣ ਲਈ ਸਭ ਦਾ ਤਹਿ ਦਿਲੋ ਧੰਨਵਾਦ ਕੀਤਾ।

print
Share Button
Print Friendly, PDF & Email

Leave a Reply

Your email address will not be published. Required fields are marked *