ਡੇਅਰੀ ਉੱਦਮ ਸਿਖਲਾਈ ਸਬੰਧੀ ਇੰਟਰਵਿਊ 24 ਨੂੰ

ss1

ਡੇਅਰੀ ਉੱਦਮ ਸਿਖਲਾਈ ਸਬੰਧੀ ਇੰਟਰਵਿਊ 24 ਨੂੰ

ਗੁਰਜੀਤ ਸੀਹ,ਸਰਦੂਲਗੜ੍ਹ 20 ਅਕਤੂਬਰ: ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਮਾਣਯੋਗ ਮੰਤਰੀ ਸ੍ਰ:ਗੁਲਜਾਰ ਸਿੰਘ ਰਣੀਕੇ ਅਤੇ ਸ੍ਰ: ਇੰਦਰਜੀਤ ਸਿੰਘ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਅਤੇ ਵਧੀਕ ਮੁੱਖ ਕਾਰਜਕਾਰੀ ਅਫਸਰ ਪੰਜਾਬ ਡੇਅਰੀ ਵਿਕਾਸ ਬੋਰਡ,ਚੰਡੀਗੜ੍ਹ ਜੀ ਦੇ ਦਿਸ਼ਾ ਨਿਰਦੇਸ਼ਾਂ ਅੁਨਸਾਰ ਮਿਤੀ 07-11-16 ਤੋਂ ਚਲਾਏ ਜਾ ਰਹੇ ਛੇ ਹਫਤਿਆਂ ਦੇ ਡੇਅਰੀ ਉੱਦਮ ਸਿਖਲਾਈ ਕੋਰਸ ਦੀ ਚੋਣ ਲਈ ਇੰਟਰਵਿਊ ਮਿਤੀ 24-10-16 ਨੂੰ ਡੇਅਰੀ ਸਿਖਲਾਈ ਤੇ ਵਿਸਥਾਰ ਸੇਵਾ ਕੇਂਦਰ ਸਰਦੂਲਗੜ੍ਹ ਵਿਖੇ ਰੱਖੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਨਿਰਵੈਰ ਸਿੰਘ ਬਰਾੜ ਡੇਅਰੀ ਵਿਕਾਸ ਅਫਸਰ ਸਰਦੂਲਗੜ ੍ਹਅਤੇ ਬਿੰਦਰ ਸਿੰਘ ਈ.ਓ. ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਵਿੱਚ ਜਿਲਾ੍ਹ ਮਾਨਸਾ,ਬਠਿੰਡਾ,ਸੰਗਰੂਰ ਅਤੇ ਬਰਨਾਲਾ ਆਦਿ ਤੋਂ ਇਲਾਵਾ ਹਰਿਆਣਾ ਸਟੇਟ ਦੇ ਦਸਵੀਂ ਪਾਸ ਉਮਰ 18 ਤੋਂ 50 ਸਾਲ ਦੇ ਯੋਗ ਸਿਖਿਆਰਥੀ ਮਿਤੀ 24-10-16 ਨੂੰ ਸਵੇਰੇ 10 ਵਜੇ ਆਪਣੇ ਅਸਲ ਸਰਟੀਫੀਕੇਟ,ਪਾਸਪੋਰਟ ਸਾਈਜ ਫੋਟੋ, ਪ੍ਰਾਸਪੈਕਟ ਵਿੱਚ ਨੱਥੀ ਪ੍ਰੋਫਾਰਮਾ ਮੁਕੰਮਲ ਭਰ ਕੇ ਡੇਅਰੀ ਵਿਕਾਸ ਵਿਭਾਗ ਦੇ ਜਿਲਾ੍ਹ ਅਧਿਕਾਰੀ ਜਾਂ ਸਬੰਧਤ ਅਧਿਕਾਰੀ ਤੋਂ ਤਸਦੀਕ ਕਰਵਾਕੇ ਇੰਟਰਵਿਊ ਵਿੱਚ ਭਾਗ ਲੈਣ ਲਈ ਸਮੇਂ ਸਿਰ ਪਹੁੰਚਣਾਂ ਯਕੀਨੀ ਬਣਾਉਣ।

print
Share Button
Print Friendly, PDF & Email

Leave a Reply

Your email address will not be published. Required fields are marked *