ਵਿਦੇਸ਼ਾਂ ਵਿੱਚ ਰੁਲਦੀਆਂ ਮ੍ਰਿਤਕ ਦੇਹਾਂ ਨੂੰ ਵਾਰਸਾਂ ਤੱਕ ਪਹੁੰਚਾਉਣ ਦੀ ਜੁੰਮੇਵਾਰੀ ਸਰਕਾਰਾਂ ਲੈਣ-ਬਰਾੜ

ss1

ਵਿਦੇਸ਼ਾਂ ਵਿੱਚ ਰੁਲਦੀਆਂ ਮ੍ਰਿਤਕ ਦੇਹਾਂ ਨੂੰ ਵਾਰਸਾਂ ਤੱਕ ਪਹੁੰਚਾਉਣ ਦੀ ਜੁੰਮੇਵਾਰੀ ਸਰਕਾਰਾਂ ਲੈਣ-ਬਰਾੜ
ਰਣਜੀਤ ਸਿੰਘ ਕੂੰਟਾਂ ਦੀਆਂ ਅਣਥੱਕ ਯਤਨਾਂ ਸਦਕਾ ਮ੍ਰਿਤਕ ਦੇ ਪਰਿਵਾਰ ਨੇ ਕੀਤੇ ਅੰਤਿਮ ਦਰਸ਼ਨ

20-10-gholia-01ਬਾਘਾ ਪੁਰਾਣਾ, 19 ਅਕਤੂਬਰ (ਕੁਲਦੀਪ ਘੋਲੀਆ/ ਸਭਾਜੀਤ ਪੱਪੂ) ਦੁਨੀਆਂ ਦੇ ਬਹੁਤ ਸਾਰੇ ਦੇਸ਼, ਰੋਜ਼ੀ-ਰੋਟੀ ਖਾਤਰ ਹੋਰਨਾਂ ਦੇਸ਼ਾਂ ਵਿੱਚ ਢਿੱਡ ਬੰਨਕੇ ਕਮਾਈ ਕਰਦੇ ਵਿਅਕਤੀਆਂ ਦੀਆਂ ਮ੍ਰਿਤਕ ਦੇਹਾਂ ਨੂੰ ਉਨਾਂ ਦੇ ਵਾਰਸਾਂ ਤੱਕ ਪਹੁੰਚਾਉਣ ਲਈ ਠੋਸ ਉਪਰਾਲੇ ਕਰਦੇ ਹਨ ਪਰ ਭਾਰਤੀਆਂ ਦੀਆਂ ਮ੍ਰਿਤਕ ਦੇਹਾਂ ਵਿਦੇਸ਼ਾਂ ਵਿੱਚ ਰੁਲਦੀਆਂ ਰਹਿੰਦੀਆਂ ਹਨ ਅਤੇ ਮ੍ਰਿਤਕਾਂ ਦੇ ਵਾਰਸਾਂ ਨੂੰ ਲੱਖਾਂ ਰੁਪਏ ਖਰਚ ਕਰਕੇ ਵੀ ਕਈ ਵਾਰ ਆਪਣਿਆਂ ਦੇ ਅੰਤਿਮ ਦਰਸਨ ਤੱਕ ਨਸੀਬ ਨਹੀਂ ਹੁੰਦੇ। ਪਰ ਸਾਡੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਮ੍ਰਿਤਕ ਦੇਹਾਂ ਨੂੰ ਉਨਾਂ ਦੇ ਵਾਰਸਾਂ ਤੱਕ ਪਹੁੰਚਾਉਣ ਦੀਆਂ ਜੁੰਮੇਵਾਰੀਆ ਆਪਣੇ ਸਿਰ ਲੈਣ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਨੇ ਪਿੰਡ ਸਮਾਧ ਭਾਈ (ਮੋਗਾ) ਵਿਖੇ ਸਾਊਦੀ ਅਰਬ ਵਿੱਚ ਹਾਦਸੇ ਦੇ ਸ਼ਿਕਾਰ ਹੋਏ ਮ੍ਰਿਤਕ ਰਾਮ ਸਿੰਘ ਦੀ ਮ੍ਰਿਤਕ ਦੇਹ ਨੂੰ ਰਣਜੀਤ ਸਿੰਘ ਪੁੱਤਰ ਮੰਗਲ ਸਿੰਘ ਪਿੰਡ ਕੂੰਟਾਂ (ਗੁਰਦਾਸਪੁਰ) ਦੁਆਰਾ ਭਾਰਤ ਲਿਆ ਕੇ ਵਾਰਸਾਂ ਨੂੰ ਸੌਂਪਣ ਲਈ ਕੀਤੇ ਉਪਰਾਲੇ ਲਈ ਗਰਾਮ ਪੰਚਾਇਤਾਂ ਤੇ ਪਰਿਵਾਰ ਤਰਫੋਂ ਸਨਮਾਨ ਚਿੰਨ ਭੇਂਟ ਕਰਦਿਆਂ ਕੀਤਾ। ਉਨਾਂ ਕਿਹਾ ਕਿ ਜਿਥੇ ਪੰਜਾਬ ਵਿੱਚ ਸ਼ੜਕ ‘ਤੇ ਤੜਫ ਰਹੇ ਵਿਅਕਤੀ ਦੀ ਕੋਈ ਮਦਦ ਨਹੀਂ ਕਰਦਾ ਉਥੇ ਰਣਜੀਤ ਸਿੰਘ ਜਿਹੇ ਨੌਜਵਾਨ ਨੇ ਹਜਾਰਾਂ ਕਿਲੋਮੀਟਰ ਦੂਰ ਵਿਦੇਸ਼ ਵਿੱਚ ਕਈ ਸਮੱਸਿਆਵਾਂ ਦੇ ਬਾਵਜੂਦ ਰਾਮ ਸਿੰਘ ਦੀ ਮ੍ਰਿਤਕ ਦੇਹ ਨੂੰ ਉਸਦੀ ਪਤਨੀ ਮਨਪ੍ਰੀਤ ਕੌਰ, ਦੋ ਧੀਆਂ ਤੇ 5 ਸਾਲਾਂ ਦੇ ਪੁੱਤਰ ਤੱਕ ਲੈ ਆਉਣ ਦਾ ਜੋ ਕਾਰਜ ਕੀਤਾ ਹੈ ਉਹ ਹੋਰਨਾਂ ਲਈ ਪ੍ਰੇਰਣਾਦਾਇਕ ਹੈ। ਉਨਾਂ ਪੀੜਿਤ ਪਰਿਵਾਰ ਦੀ ਹਰ ਤਰਫੋਂ ਸਹਾਇਤਾ ਕਰਨ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਕਰਨਲ ਦਰਸਨ ਸਿੰਘ, ਗੁਰਦੁਆਰਾ ਪ੍ਰਧਾਨ ਸੁਖਦਰਸਨ ਸਿੰਘ, ਗੁਰਚਰਨ ਸਿੰਘ ਹਕੀਮ, ਭੋਲਾ ਸਿੰਘ ਬਰਾੜ, ਗੁਰਚਰਨ ਸਿੰਘ ਚੀਦਾ, ਸਰਪੰਚ ਦਰਸਨ ਸਿੰਘ ਭੀਮ, ਕਾਲਾ ਸਿੰਘ, ਗੋਗੀ ਸ਼ਾਹੀ, ਨਿਰਮਲ ਸਿੰਘ ਟੂਸੇ, ਸੁਰਜੀਤ ਸਿੰਘ, ਸੱਜਣ ਸਿੰਘ, ਬਿੱਕਰ ਸਿੰਘ, ਡਾ. ਹਰਪ੍ਰੀਤ ਸਿੰਘ, ਗੋਬਿੰਦ ਸਿੰਘ, ਹਰਕੀਰਤ ਸਿੰਘ, ਬਹਾਦਰ ਸਿੰਘ, ਸੋਨੀ ਜੰਗੀਆਣਾ, ਗੁਰਜੰਟ ਘੋਲੀਆ, ਡਾ. ਗਰਜਾ ਸਿੰੰਘ, ਭੋਲਾ ਸ਼ਰਮਾਂ ਆਦਿ ਹਾਜਰ ਸਨ।

print
Share Button
Print Friendly, PDF & Email