ਚੋਣ ਮੁਹਿੰਮ ‘ਚ ਕਾਂਗਰਸ ਅਤੇ ਅਕਾਲੀ ਦਲ ਤੋਂ ਪਛੜਿਆ ਆਪ ਦਾ ਉਮੀਦਵਾਰ

ss1

ਚੋਣ ਮੁਹਿੰਮ ‘ਚ ਕਾਂਗਰਸ ਅਤੇ ਅਕਾਲੀ ਦਲ ਤੋਂ ਪਛੜਿਆ ਆਪ ਦਾ ਉਮੀਦਵਾਰ

vikrant-bansal-1ਭਦੌੜ 20 ਅਕਤੂਬਰ (ਵਿਕਰਾਂਤ ਬਾਂਸਲ) ਆਮ ਆਦਮੀ ਪਾਰਟੀ ਨੇ ਪਿਛਲੇ ਹਫਤੇ ਹਲਕਾ ਭਦੌੜ ਤੋਂ ਆਪਣਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਵੀ ਪਿਰਮਲ ਸਿੰਘ ਨੇ ਹਲਕੇ ਅੰਦਰ ਕੋਈ ਸਿਆਸੀ ਮੁਹਿੰਮ ਸ਼ੁਰੂ ਨਹੀਂ ਕੀਤੀ ਗਈ, ਜਿਸ ਨਾਲ ਪਾਰਟੀ ਵਰਕਰਾਂ ‘ਚ ਅੰਦਰਖਾਤੇ ਨਮੋਸ਼ੀ ਦਿਖਾਈ ਦੇ ਰਹੀ ਹੈ ਦੂਸਰੇ ਪਾਸੇ ਪਾਰਟੀ ‘ਚ ਫੁੱਟ ਵੀ ਸਾਹਮਣੇ ਆ ਰਹੀ ਹੈ ਅਤੇ ਪਾਰਟੀ ਵਰਕਰਾਂ ਨੇ ਆਪਣੀ ਹੀ ਪਾਰਟੀ ਦੇ ਉਮੀਦਵਾਰ ਦਾ ਪੁਤਲਾ ਤੱਕ ਵੀ ਸਾੜ ਦਿੱਤਾ ਗਿਆ ਹੈ ਜਾਣਕਾਰੀ ਅਨੁਸਾਰ ਹਲਕੇ ਦੇ ਸਭ ਤੋਂ ਵੱਡੇ ਕਸਬੇ ਭਦੌੜ, ਸ਼ਹਿਣਾ ਅਤੇ ਇਸਦੇ ਆਸਪਾਸ ਦੇ ਖੇਤਰ ‘ਚ ਵੀ ਅਜੇ ਤੱਕ ਉਮੀਦਵਾਰ ਵੱਲੋਂ ਕੋਈ ਗਤੀਵਿਧੀ ਸ਼ੁਰੂ ਨਾ ਕਰਨੀ ਕਈ ਸਵਾਲ ਖੜੇ ਕਰਦੀ ਹੈ ਪਰ ਇਸਦੇ ਮੁਕਾਬਲੇ ਅਕਾਲੀ ਦਲ ਦੇ ਨੁਮਾਇੰਦਿਆਂ ਵੱਲੋਂ ਹਲਕੇ ‘ਚ ਕਾਫੀ ਸਮੇਂ ਤੋਂ ਸਰਗਰਮੀਆਂ ਚਲਾ ਕੇ ਆਪਣੇ ਨਾਲ ਜੋੜਨ ਦਾ ਯਤਨ ਕੀਤਾ ਜਾ ਰਿਹਾ ਹੈ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦਾ ਭਾਂਵੇ ਅਜੇ ਐਲਾਨ ਨਹੀਂ ਹੋਇਆ, ਪਰ ਪਾਰਟੀ ਵੱਲੋਂ ਜਿੰਨਾਂ ਉਮੀਦਵਾਰਾਂ ਨੇ ਟਿਕਟ ਲੈਣ ਲਈ ਅਪਲਾਈ ਕੀਤਾ ਸੀ ਉਨਾਂ ਨੂੰ ਚੋਣ ਮੈਦਾਨ ਵਿਚ ਡਟ ਜਾਣ ਅਤੇ ਕਿਸਾਨਾਂ ਦੇ ਕਰਜਾ ਮੁਕਤੀ ਦੇ ਫਾਰਮ ਭਰਕੇ ਲਿਆਉਣ ਦੇ ਦਿੱਤੇ ਆਦੇਸ਼ ਤੋਂ ਬਾਅਦ ਟਿਕਟ ਲੈਣ ਦੇ ਚਾਹਵਾਨ ਵਿਅਕਤੀ ਲਗਤਾਰ ਦਿਨ ਰਾਤ ਮੁਹਿੰਮ ਚਲਾ ਕੇ ਜਿੱਥੇ ਪਾਰਟੀ ਦਾ ਪ੍ਰਚਾਰ ਕਰਨ ‘ਚ ਜੁੱਟੇ ਹੋਏ ਹਨ, ਉੱਥੇ ਕਿਸਾਨ ਮੁਹਿੰਮ ਨੂੰ ਵੀ ਪੂਰੀ ਤਰਾਂ ਭਖਾ ਲਿਆ ਹੈ ਜਿਸ ਨਾਲ ਕਾਂਗਰਸ ਦੀ ਸਥਿਤੀ ਵੀ ਕਾਫੀ ਮਜਬੂਤ ਹੋਈ ਹੈ ਆਉਣ ਵਾਲੇ ਦਿਨਾਂ ‘ਚ ਸਿਆਸੀ ਸਰਗਰਮੀਆਂ ਹੋਰ ਵਧਣ ਦੀ ਉਮੀਦ ਹੈ ਅਤੇ ਕਿਸ ਪਾਰਟੀ ਦਾ ਉਮੀਦਵਾਰ ਆਪਣੀ ਚੋਣ ਮੁਹਿੰਮ ਨੂੰ ਚਲਾਉਣ ‘ਚ ਸਫਲ ਹੁੰਦਾ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਇਸ ਸਬੰਧੀ ਜਦੋਂ ਭਦੌੜ ਸਰਕਲ ਇੰਚਾਰਜ ਸੁਖਚੈਨ ਚੈਨਾ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ‘ਆਪ’ ਦੇ ਹਲਕਾ ਭਦੌੜ ਤੋਂ ਉਮੀਦਵਾਰ ਪਿਰਮਲ ਸਿੰਘ ਧੌਲਾ ਦਾ ਪਾਰਟੀ ਵਲੰਟੀਅਰਜ਼ ਨਾਲ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਆਉਂਦੇ ਕੁੱਝ ਕੁ ਹੀ ਦਿਨਾਂ ਵਿੱਚ ਪੂਰੇ ਹਲਕੇ ਵਿੱਚ ਚੋਣ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਾਂ। ਇਸ ਸਬੰਧੀ ਜਦ ਆਪ ਪਾਰਟੀ ਦੇ ਉਮੀਦਵਾਰ ਪਿਰਮਲ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੰਪਰਕ ਨਹੀਂ ਹੋ ਸਕਿਆ।

print
Share Button
Print Friendly, PDF & Email

Leave a Reply

Your email address will not be published. Required fields are marked *