ਲੜਕੇ ਵੱਲੋਂ ਲੜਕੀ ਨੂੰ ਭਜਾ ਕੇ ਲੈ ਜਾਣ ਦਾ ਮਾਮਲਾ ਦਰਜ਼

ss1

ਲੜਕੇ ਵੱਲੋਂ ਲੜਕੀ ਨੂੰ ਭਜਾ ਕੇ ਲੈ ਜਾਣ ਦਾ ਮਾਮਲਾ ਦਰਜ਼

ਮੂਨਕ 20 ਅਕਤੂਬਰ(ਤਨੇਜਾ )ਨਜ਼ਦੀਕੀ ਪਿੰਡ ਕੜੈਲ ਵਿਖੇ ਇੱਕ ਲੜਕੇ ਵੱਲੋਂ ਗੁਆਢੀ ਲੜਕੀ ਨੂੰ ਭਜਾ ਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ।

          ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਮੁੱਖੀ ਐਸ.ਐਚ.ਓ.ਗੁਰਭਜਨ ਸਿੰਘ ਨੇ ਦੱਸਿਆ ਕਿ ਲੜਕੀ ਦੇ ਦਾਦਾ ਲਾਲ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਕੜੈਲ ਨੇ ਪੁਲਸ ਨੂੰ ਬਿਆਨ ਦਰਜ ਕਰਵਾਇਆ ਕਿ ਦਰਬਾਰਾ ਸਿੰਘ ਉਰਫ ਪਰੋਚਾ ਪੁੱਤਰ ਭਗਵਾਨ ਸਿੰਘ ਵਾਸੀ ਲੇਹਲ ਕਲਾਂ ਉਸ ਦੇ ਗੁਆਢ ਵਿੱਚ ਸੀਰੀ ਦਾ ਕੰਮ ਕਰਦਾ ਸੀ।ਉੱਕਤ ਦਰਬਾਰਾ ਸਿੰਘ ਉਰਫ ਪਰੋਚਾ ਬੀਤੀ ਦਿਨੀ ਉਸਦੀ ਪੋਤੀ ਨੂੰ ਵਰਗਲਾ ਕੇ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ।ਐਸ.ਐਚ.ਓ.ਗੁਰਭਜਨ ਸਿੰਘ ਨੇ ਹੋਰ ਦੱਸਿਆ ਕਿ ਉਕਤ ਵਿਅਕਤੀ ਖਿਲਾਫ ਆਈ.ਪੀ.ਸੀ.ਧਾਰਾ366 ਵਾਰਸਾ ਦੀ ਹਿਰਾਸਤ ਤੋ ਭਜਾ ਕੇ ਲੈਣ ਦਾ ਮੁਕਦਮਾ ਦਰਜ ਕਰਕੇ ਜੌੜੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

print
Share Button
Print Friendly, PDF & Email