ਕਲੇਰ ਇੰਟਰਨੈਸ਼ਨਲ ਕਾਲਜ ਸਮਾਧ ਭਾਈ ਵਿੱਚ ਯੁਵਕ ਮੇਲੇ ਦੀ ਸ਼ੁਰੂਆਤ

ss1

ਕਲੇਰ ਇੰਟਰਨੈਸ਼ਨਲ ਕਾਲਜ ਸਮਾਧ ਭਾਈ ਵਿੱਚ ਯੁਵਕ ਮੇਲੇ ਦੀ ਸ਼ੁਰੂਆਤ

19baghtabhaiਭਗਤਾ ਭਾਈ ਕਾ 19 ਅਕਤੂਬਰ (ਸਵਰਨ ਸਿੰਘ ਭਗਤਾ) ਸਮਾਧ ਭਾਈ ਦੇ ਕਲੇਰ ਇੰਟਰਨੈਸ਼ਨਲ ਕਾਲਜ ਵਿਖੇ 22 ਅਕਤੂਬਰ ਤੱਕ ਚੱਲਣ ਵਾਲੇ ਮੋਗਾ-ਫਿਰੋਜ਼ਪੁਰ ਜੋਨ-ਏ ਦੇ 58ਵੇਂ ਯੁਵਕ ਤੇ ਵਿਰਾਸਤੀ ਮੇਲੇ ਦੀ ਸ਼ੁਰੂਆਤ ਪੈਸਕੋ ਚੇਅਰਮੈਨ ਕਰਨਲ ਦਰਸਨ ਸਿੰਘ ਨੇ ਸ਼ਮਾਂ ਰੌਸ਼ਨ ਕਰਕੇ ਕੀਤੀ। ਇਸ ਯੁਵਕ ਮੇਲੇ ਵਿੱਚ 20 ਕਾਲਜਾਂ ਦੇ ਵਿਦਿਆਰਥੀ ਭਾਗ ਲੈ ਰਹੇ ਹਨ। ਇਸ ਮੌਕੇ ਵਿਦਿਆਰਥੀਆਂ ਤੇ ਹਾਜਰੀਨ ਨੂੰ ਸੰਬੋਧਨ ਕਰਦਿਆਂ ਡਾਇਰੈਕਟਰ ਯੂਥ ਵੈਲਫੇਅਰ ਪੰਜਾਬ ਯੂਨੀਵਰਸਿਟੀ ਪ੍ਰੋ. ਨਿਰਮਲ ਜੌੜਾ ਨੇ ਕਿਹਾ ਕਿ ਕਿਸੇ ਵੀ ਮੁਕਾਬਲੇ ਵਿੱਚ ਪ੍ਰਤੀਯੋਗੀਆਂ ਲਈ ਜਿੱਤ ਨੂੰ ਹੀ ਸਭ ਕੁਝ ਸਮਝ ਲੈਣਾ ਅਤੇ ਹਾਰ ਨੂੰ ਨਾਮੋਸ਼ੀ ਸਮਝ ਲੈਣਾ ਵੱਡੀ ਨਾਦਾਨੀ ਹੈ ਅਤੇ ਅਸਲ ਵਿੱਚ ਉਨPਾਂ ਦੇ ਸ਼ਬਦਕੋਸ਼ ਵਿੱਚ ਹਾਰ ਨਾਮ ਦਾ ਸ਼ਬਦ ਲਈ ਥਾਂ ਨਹੀਂ ਹੋਣਾ ਚਾਹੀਦਾ ਸਗੋਂ ਜਿੱਤਣਾ ਜਾਂ ਫਿਰ ਸਿੱਖਣਾ ਹੀ ਅਹਿਮ ਹੋਣਾ ਚਾਹੀਦਾ। ਇਸ ਮੌਕੇ ਕਾਲਜ ਪ੍ਰਿੰ. ਸ਼ਰਦੇਵ ਸਿੰਘ ਗਿੱਲ ਨੇ ਦੱਸਿਆ ਕਿ ਸ਼ਬਦ ਭਜਨ, ਗੀਤ, ਗਜ਼ਲ, ਕਲਾਸੀਕਲ ਵੋਕਲ, ਡਰਾਮਾ, ਹਿਸਟਰੋਨਿਕਸ, ਸਕਿੱਟ, ਮਮਿੱਕਰੀ, ਮਾਈਮ, ਭੰਡ, ਭੰਗੜਾ, ਕਲਾਸੀਕਲ ਡਾਂਸ, ਗਰੁੱਪ ਡਾਂਸ, ਡੀਬੇਟ, ਮੁਹਾਵਰੇਦਾਰ ਵਾਰਾਤਾਲਾਪ, ਲੋਕ ਸਾਜ਼, ਗਿੱਧਾ, ਲੋਕ-ਨਾਚ, ਸੁਹਾਗ, ਘੋੜੀਆਂ, ਕਵੀਸ਼ਰੀ, ਵਾਰ, ਕਲੀ ਆਦਿ ਦੇ ਮੁਕਾਬਲੇ ਦੇਖਣਯੋਗ ਹੋਣਗੇ। ਇਸ ਮੌਕੇ ਪ੍ਰੋ. ਇਕਬਾਲ ਸਿੰਘ ਸੰੰਧੂ (ਸਿੰਡੀਕੇਟ ਮੈਂਬਰ), ਪ੍ਰਿੰ. ਕੁਲਦੀਪ ਸਿੰਘ, ਪ੍ਰਿੰ. ਸੁਰਜੀਤ ਸਿੰਘ, ਚੇਅਰਮੈਨ ਗੁਰਵਿੰਦਰ ਸਿੰਘ ਮੁਹਾਰ, ਕਾਲਜ ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਵਾਈਸ ਚੇਅਰਪਸਰਨ ਮੈਡਮ ਰਣਧੀਰ ਕੌਰ, ਪ੍ਰਿੰ. ਸ਼ਰਦੇਵ ਸਿੰਘ ਗਿੱਲ, ਪ੍ਰੋ. ਰਵਿੰਦਰ ਸਿੰਘ ਮਾਨ ਤੋਂ ਇਲਾਵਾ ਕਾਲਜਾਂ ਦੇ ਪ੍ਰਿੰਸੀਪਲ, ਪ੍ਰੋਫੈਸਰ ਤੇ ਕੋਚ ਸਾਹਿਬਾਨ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *