ਖਿਡਾਰੀਆਂ ਨਸਿਆਂ ਤੋੋਂ ਦੂਰ ਰਹਿਣ ਭੂੰਦੜ

ss1

ਖਿਡਾਰੀਆਂ ਨਸਿਆਂ ਤੋੋਂ ਦੂਰ ਰਹਿਣ- ਭੂੰਦੜ

_dsc6883ਮਾਨਸਾ (ਜਗਦੀਸ/ਰੀਤਵਾਲ) ਪੰਜਾਬ ਸਰਕਾਰ ਖੇਡ ਵਿਭਾਗ ਵਲੋੋਂ ਪੰਜਾਬੀ ਸੂਬੇ ਦੇ 50 ਸਾਲ ਪੂਰੇ ਹੋਣ ਨੂੰ ਸਮਰਪਿਤ ਅਤੇ ਭਾਰਤ ਸਰਕਾਰ, ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਸਹਿਯੋਗ ਨਾਲ ਖੇਲੋੋ ਇੰਡੀਆ ਨੈਸਨਲ ਪਰੋੋਗਰਾਮ ਫਾਰ ਡਿਵੈਲਪਮੈਂਟ ਆਫ ਸਪੋੋਰਟਸ ਸਕੀਮ ਅਧੀਨ ਸਾਲ 2016-17 ਦੇ ਸੈਸਨ ਲਈ ਜਿਲ੍ਹਾ ਪੱਧਰ ਕੰਪੀਟੀਸਨ (ਲੜਕੇ, ਲੜਕੀਆਂ) ਅੰਡਰ 14 ( ਗੇਮਾਂ ਐਥਲੈਟਿਕਸ, ਜੂਡੋੋ, ਕੁਸਤੀ, ਬਾਕਸਿੰਗ, ਹਾਕੀ) ਤੇ ਅੰਡਰ 17 (ਗੇਮਾਂ ਐਥਲੈਟਿਕਸ, ਫੁੱਟਬਾਲ, ਕੁਸਤੀ, ਬਾਕਸਿੰਗ, ਬਾਸਕਟਬਾਲ) ਮਿਤੀ 19-,10-,16 ਤੋੋਂ 20,-10,-16 ਤੱਕ ਮਲਟੀਪਰਪਜ਼ ਸਪੋਰਟਸ ਸਟੇਡੀਅਮ ਮਾਨਸਾ ਵਿਖੇ ਕਰਵਾਇਆ ਜਾ ਰਿਹਾ ਹੈ। ਉਪਰੋਕਤ ਗੇਮਾਂ ਦਾ ਸਮਾਪਤੀ ਸਮਾਰੋਹ ਸ੍ਰੀ ਦਿਲਰਾਜ ਸਿੰਘ ਭੂੰਦੜ ਹਲਕਾ ਇੰਚਾਰਜ ਸਰਦੂਲਗੜ ਨੇ ਕੀਤਾ ਅਤੇ ਜਿਲ੍ਹਾ ਖੇਡ ਅਫਸਰ ਸz: ਮਹਿੰਦਰ ਸਿੰਘ ਨੇ ਸ੍ਰੀ ਦਿਲਰਾਜ ਸਿੰਘ ਭੂੰਦੜ ਜੀ ਨੂੰ ਜੀ ਆਇਆ ਕਿਹਾ ਅਤੇ ਬੱਚਿਆਂ ਨੂੰ ਖੇਡਾਂ ਬਾਰੇ ਦੱਸਿਆ ਅਤੇ ਅਸੀਰਵਾਦ ਦਿੱਤਾ ਅਤੇ ਦਿਲਰਾਜ ਸਿੰਘ ਭੂੰਦੜ ਜੀ ਨੇ ਖਿਡਾਰੀਆਂ ਨੂੰ ਨਸਿਆਂ ਤੋੋਂ ਦੂਰ ਰਹਿਣ ਲਈ ਕਿਹਾ ਅਤੇ ਵੱਧ ਤੋੋਂ ਵੱਧ ਖੇਡਾਂ ਵਿੱਚ ਭਾਗ ਲੈਣ ਲਈ ਉਤਸਾਹਿਤ ਕੀਤਾ। ਇਹ ਟੂਰਨਾਮੈਂਟ ਨਹਿਰੂ ਕਾਲਜ ਮਲਟੀਪਰਪਸ ਸਟੇਡੀਅਮ, ਮਾਨਸਾ ਵਿਖੇ 20,-10,-2016 ਨੂੰ ਸਮਾਪਤ ਹੋਇਆ। ਇਸ ਵਿੱਚ ਵੱਖ-ਵੱਖ ਬਲਾਕਾਂ ਵਿੱਚੋਂ ਲੱਗਭਗ 700 ਖਿਡਾਰੀਆਂ ਨੇ ਭਾਗ ਲਿਆ। ਇਸ ਟੂਰਨਾਮੈਂਟ ਨੂੰ ਜਿਲ੍ਹਾ ਪ੍ਰਸਾਸਨ ਮਾਨਸਾ ਅਤੇ ਸਿਖਿਆ ਵਿਭਾਗ ਮਾਨਸਾ ਦੇ ਸਹਿਯੋੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਮੇਂ ਖੇਡ ਵਿਭਾਗ ਦੇ ਕੋੋਚਿਗ ਅਤੇ ਸਟਾਫ ਹਾਜਿਰ ਸਨ। ਅੱਜ ਦੇ ਰਿਜਲਟ 100 ਮੀਟਰ ਲੜਕੇ ਪਹਿਲਾ ਸਥਾਨ ਬਲਵਿੰਦਰ ਸਿੰਘ ਪਿੰਡ ਸਰਦੂਲਗੜ੍ਹ, ਦੂਜਾ ਸਥਾਨ ਜਗਦੀਪ ਸਿੰਘ ਪਿੰਡ ਬੋੜਾਵਾਲ, ਤੀਜਾ ਸਥਾਨ ਕੁਲਦੀਪ ਸਿੰਘ ਪਿੰਡ ਬੁਰਜ ਢਿੱਲਵਾਂ ਅਤੇ ਲੜਕੀਆਂ ਪਹਿਲਾ ਸਥਾਨ ਕਿਰਨਾ ਰਾਣੀ ਪਿੰਡ ਉਭਾ, ਦੂਜਾ ਸਥਾਨ ਹਰਮਨਪ੍ਰਤੀ ਕੌਰ ਪਿੰਡ ਸਰਦੂਲਗੜ੍ਹ, ਤੀਜਾ ਸਥਾਨ ਮਨਦੀਪ ਕੌਰ ਪਿੰਡ ਰੁੜਕੀ ਨੇ ਹਾਸਿਲ ਕੀਤਾ। 1000 ਮੀਟਰ ਲੜਕੇ ਪਹਿਲਾ ਸਥਾਨ ਵੈਦ ਪ੍ਰਕਾਸ ,ਬੁਢਲਾਡਾ, ਦੂਜਾ ਸਥਾਨ ਨੀਰਜ ਕੁਮਾਰ, ਬੁਢਲਾਡਾ, ਤੀਜਾ ਸਥਾਨ ਹਰਮਨਪ੍ਰੀਤ ਸਿੰਘ ਪਿੰਡ ਸੱਦਾ ਸਿੰਘ ਵਾਲਾ , ਗੇਮ ਹਾਈ ਜੰਪ ਲੜਕੇ ਪਹਿਲਾ ਸਥਾਨ ਹਰਵਿੰਦਰ ਸਿੰਘ ਬੁਢਲਾਡਾ, ਦੂਜਾ ਸਥਾਨ ਮਨਪ੍ਰੀਤ ਸਿੰਘ ਬੁਢਲਾਡਾ, ਤੀਜਾ ਸਥਾਨ ਗੁਰਲਾਲ ਸਿੰਘ ਪਿੰਡ ਹਾਕਮਵਾਲਾ ਨੇ ਹਾਸਿਲ ਕੀਤਾ। ਲੌਂਗ ਜੰਮ ਪਹਿਲਾ ਸਥਾਨ ਹਰਵਿੰਦਰ ਸਿੰਘ ਬੁਢਲਾਡਾ, ਦੂਜਾ ਸਥਾਨ ਵਰਿੰਦਰ ਸਿੰਘ ਬੁਢਲਾਡਾ, ਤੀਜਾ ਸਥਾਨ ਰਮਨਦੀਪ ਸਿੰਘ ਬੁੜਾਵਾਲ ਨੇ ਹਾਸਿਲ ਕੀਤਾ। ਗੇਮ ਬਾਸਕਟਬਾਲ ਲੜਕੇ ਪਹਿਲਾ ਸਥਾਨ ਪਿੰਡ ਭੈਣੀ ਬਾਘਾ, ਦੂਜਾ ਸਥਾਨ ਪਿੰਡ ਤਾਮਕੋੋਟ, ਤੀਜਾ ਸਥਾਨ ਪਿੰਡ ਠੂਠਿਆਂਵਾਲੀ ਅਤੇ ਗੇਮ ਬਾਸਕਟਬਾਲ ਲੜਕੀਆਂ ਪਹਿਲਾ ਸਥਾਨ ਪਿੰਡ ਭੀਖੀ, ਦੂਜਾ ਸਥਾਨ ਸਰਦੂਲਗੜ੍ਹ, ਤੀਜਾ ਸਥਾਨ ਸਮਾਉ ਨੇ ਹਾਸਿਲ ਕੀਤਾ। ਗੇਮ ਫੁੱਟਬਾਲ ਲੜਕੇ ਪਹਿਲਾ ਸਥਾਨ ਕੋਚਿੰਗ ਸੈਂਟਰ ਮਾਨਸਾ, ਦੂਜਾ ਸਥਾਨ ਮਾਨਸਾ ਅਤੇ ਤੀਜਾ ਸਥਾਨ ਪੁਲਿਸ ਪਬਲਿਕ ਸਕੂਲ ਨੇ ਹਾਸਿਲ ਕੀਤਾ। ਗੇਮ ਹਾਕੀ ਲੜਕੇ ਪਹਿਲਾ ਸਥਾਨ ਫਫੜੇ ਭਾਈਕੇ, ਦੂਜਾ ਸਥਾਨ ਬੁਢਲਾਡਾ, ਤੀਜਾ ਸਥਾਨ ਬਹਾਦਰਪੁਰ ਅਤੇ ਲੜਕੀਆਂ ਪਹਿਲਾ ਸਥਾਨ ਭਾਈ ਬਹਿਲੋੋ ਪਬਲਿਕ ਸਕੂਲ ਫਫੜੇ ਭਾਈਕੇ, ਦੂਜਾ ਸਥਾਨ ਪਿੰਡ ਫਫੜੇ, ਤੀਜਾ ਸਥਾਨ ਆਦਰਸ਼ ਸਕੂਲ ਬੁਢਲਾਡਾ ਨੇ ਹਾਸਿਲ ਕੀਤਾ। ਜੂਡੋ 50 ਕਿਲੋ ਵਿਚ ਹਰਤੇਸ਼ਵਰ ਸਿੰਘ ਪਹਿਲਾ ਸਥਾਨ, ਨਵਦੀਪ ਸਿੰਘ ਦੂਜਾ ਸਥਾਨ ਅਤੇ ਪਿਆਸੂ ਸਿੰਗਲਾ ਤੀਜਾ ਸਥਾਨ ਅਤੇ ਵੇਟ 55 ਕਿਲੋੋ ਵਿਚੋੋਂ ਇੰਦਰਪ੍ਰੀਤ ਸਿੰਘ ਪਹਿਲਾ ਸਥਾਨ, ਦੁਸ਼ਅੰਤ ਜਿੰਦਲ ਦੂਜਾ ਸਥਾਨ ਅਤੇ ਜਸ਼ਨਦੀਪ ਬਾਤਿਸ਼ ਤੀਜਾ ਸਥਾਨ ਹਾਸਿਲ ਕੀਤਾ। ਇਸ ਸਮੇਂ ਸz. ਜਗਸੀਰ ਸਿੰਘ ਕਾਲਾ ਜਵਾਹਰਕੇ ਸਕੱਤਰ ਯੂਥ ਅਕਾਲੀ ਦਲ ਮਾਲਵਾ ਜੋੋਨ-1 ਅਤੇ ਖੇਡ ਵਿਭਾਗ ਮਾਨਸਾ ਦੇ ਸਮੂਹ ਕੋਚਿਗ ਅਤੇ ਸਟਾਫ ਹਾਜਿਰ ਸੀ। ਇਹ ਜਾਣਕਾਰੀ ਸz. ਮਹਿੰਦਰ ਸਿੰਘ ਜਿਲ੍ਹਾ ਖੇਡ ਅਫਸਰ ਮਾਨਸਾ ਵਲੋੋਂ ਦਿੱਤੀ ਗਈ ਹੈ।

print
Share Button
Print Friendly, PDF & Email