ਨਗਰ ਕੌਂਸਲ ਵਲੋਂ ਕੂੜਾ ਸੁੱਟਣ ਦੀ ਜਗ੍ਵਾ ਕਿਤੇ ਹੋਰ ਨਿਰਧਾਰਿਤ ਕੀਤੀ ਜਾਵੇ-: ਡਾ:ਜੰਗਜੀਤ ਸਿੰਘ

ss1

ਨਗਰ ਕੌਂਸਲ ਵਲੋਂ ਕੂੜਾ ਸੁੱਟਣ ਦੀ ਜਗ੍ਵਾ ਕਿਤੇ ਹੋਰ ਨਿਰਧਾਰਿਤ ਕੀਤੀ ਜਾਵੇ-: ਡਾ:ਜੰਗਜੀਤ ਸਿੰਘ
ਅਸੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਆਪਣੇ ਆਸ ਪਾਸ ਸਫਾਈ ਰਖੀ ਜਾਵੇ ਤਾਂ ਕਿ ਡੇਗੂੰ ਆਦਿ ਬੀਮਾਰੀਆਂ ਤੋ ਬਚਾਅ ਰਹੇ ਪਰ ਅਫਸੋਸ ਨਗਰ ਕੌਂਸਲ ਵਲੋਂ ਸਾਡੇ ਹੀ ਆਸ ਪਾਸ ਗੰਦ ਦੇ ਢੇਰ ਲਗਾਏ ਜਾ ਰਹੇ ਹਨ-: ਡਾ:ਮਨਦੀਪ ਕੌਰ

kuda-1ਸ੍ਰੀ ਅਨੰਦਪੁਰ ਸਾਹਿਬ, 20 ਅਕਤੂਬਰ(ਦਵਿੰਦਰਪਾਲ ਸਿੰਘ/ਅੰਕੁਸ਼): ਨਗਰ ਕੌਂਸਲ ਵਲੋਂ ਹਸਪਤਾਲ ਦੇ ਸਾਹਮਣੇ ਗੰਦ ਸੁਟਣਾ ਗਲਤ ਹੈ ਜੋ ਬੰਦ ਹੋਣਾ ਚਾਹੀਦਾ ਹੈ। ਇਸ ਗੱਲ ਦਾ ਪ੍ਰਗਟਾਵਾ ਨਾਮੀ ਦਸ਼ਮੇਸ਼ ਹਸਪਤਾਲ ਦੇ ਡਾ:ਜੰਗਜੀਤ ਸਿੰਘ, ਡਾ:ਮਨਦੀਪ ਕੌਰ, ਰਸਵਿੰਦਰ ਸਿੰਘ, ਮੈਡਮ ਹਰਜੀਤ ਕੌਰ, ਮਾ:ਜੋਗਿੰਦਰ ਸਿੰਘ, ਪ੍ਰੇਮ ਮਜਾਰਾ ਨੇ ਸਾਂਝੇ ਤੋਰ ਤੇ ਕੀਤਾ। ਉਨਾਂ ਕਿਹਾ ਕਿ ਇਸ ਹਸਪਤਾਲ ਦੇ ਸਾਹਮਣੇ ਨਗਰ ਕੌਂਸਲ ਵਲੋਂ ਸ਼ਹਿਰ ਦਾ ਗੰਦ ਇਕੱਠਾ ਕਰਕੇ ਸੁਟਿਆ ਜਾ ਰਿਹਾ ਹੈ। ਜਿਸ ਕਾਰਨ ਸਾਡੇ ਆਸ ਪਾਸ ਬਦਬੂ ਆ ਰਹੀ ਹੈ ਤੇ ਇਥੇ ਆਉਂਦੇ ਮਰੀਜ ਵੀ ਬਹੁਤ ਪ੍ਰੇਸ਼ਾਨ ਹੋ ਰਹੇ ਹਨ। ਉਨਾਂ ਕਿਹਾ ਕਿ ਅਸੀ ਲੋਕਾਂ ਨੂੰ ਇਸ ਗੱਲ ਲਈ ਜਾਗਰੂਕ ਕਰ ਰਹੇ ਹਾਂ ਕਿ ਆਪਣੇ ਆਸ ਪਾਸ ਸਫਾਈ ਰਖੀ ਜਾਵੇ ਤਾਂ ਕਿ ਡੇਗੂੰ ਆਦਿ ਬੀਮਾਰੀਆਂ ਤੋ ਬਚਾਅ ਰਹੇ ਪਰ ਅਫਸੋਸ ਨਗਰ ਕੌਂਸਲ ਵਲੋਂ ਸਾਡੇ ਹੀ ਆਸ ਪਾਸ ਗੰਦ ਦੇ ਢੇਰ ਲਗਾਏ ਜਾ ਰਹੇ ਹਨ। ਉਨਾਂ ਕਿਹਾ ਕਿ ਕੌਂਸਲ ਵਲੋਂ ਇਸ ਤਰਾਂ ਹਸਪਤਾਲ ਦੇ ਸਾਹਮਣੇ ਗੰਦ ਸੁਟਣਾ ਬਿਲਕੁਲ ਗਲਤ ਹੈ ਜੋ ਤੁਰੰਤ ਬੰਦ ਹੋਣਾ ਚਾਹੀਦਾ ਹੈ। ਇਸ ਬਾਰੇ ਗੱਲ ਕਰਨ ਲਈ ਕੌਂਸਲ ਦੇ ਕਾਰਜ ਸਾਧਕ ਅਫਸਰ ਰਕੇਸ਼ ਅਰੋੜਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨਾਂ ਦਾ ਮੋਬਾਇਲ ਲਗਾਤਾਰ ਬੰਦ ਆ ਰਿਹਾ ਸੀ।

print
Share Button
Print Friendly, PDF & Email