ਆਰ ਐਮ ਪੀ’ਜ਼ ਡਾਕਟਰਾਂ ਦੀ ਹੋਈ ਇਕੱਤਰਤਾ

ss1

ਆਰ ਐਮ ਪੀ’ਜ਼ ਡਾਕਟਰਾਂ ਦੀ ਹੋਈ ਇਕੱਤਰਤਾ
ਡਾਕਟਰਾਂ ਦਾ ਇੱਕ ਵਫਦ ਹਲਕਾ ਵਿਧਾਇਕ ਨੂੰ ਮਿਲਿਆ
ਹਲਕਾ ਵਿਧਾਇਕ ਨੇ ਮੰਗਾਂ ਮਨਵਾਉਣ ਸੰਬੰਧੀ ਦਿਵਾਇਆ ਭਰੋਸਾ

doctor-picਤਲਵੰਡੀ ਸਾਬੋ, 20 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਸਟੇਟ ਬਾਡੀ ਦੀ ਮੀਟਿੰਗ ਸਟੇਟ ਪ੍ਰਧਾਨ ਧੰਨਾ ਮੱਲ ਗੋਇਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਦੇ ਪ੍ਰਧਾਨਾਂ ਤੋਂ ਇਲਾਵਾ ਸਟੇਟ ਕੈਸ਼ੀਅਰ ਐਚ ਐਸ ਰਾਣੂ ਨੇ ਸ਼ਮੂਲੀਅਤ ਕੀਤੀ ਅਤੇ ਡਾਕਟਰਾਂ ਦੇ ਇਕੱਠ ਨੂੰ ਸੰਬੋਧਨ ਕੀਤਾ। ਇਸ ਮੀਟਿੰਗ ਦੌਰਾਨ ਡਾਕਟਰਾਂ ਨੂੰ ਦਰਪੇਸ਼ ਮੁਸ਼ਕਲਾਂ ਤੋਂ ਜਾਣੂੰ ਕਰਵਾਇਆ।
ਮੀਟਿੰਗ ਤੋਂ ਪਹਿਲਾਂ ਡਾ. ਗੁਰਮੇਲ ਸਿੰਘ ਘਈ ਬਲਾਕ ਪ੍ਰਧਾਨ ਤਲਵੰਡੀ ਸਾਬੋ ਦੀ ਅਗਵਾਈ ਵਿੱਚ ਇੱਕ ਵਫਦ ਹਲਕਾ ਵਿਧਾਇਕ ਤਲਵੰਡੀ ਸਾਬੋ ਸ. ਜੀਤਮਹਿੰਦਰ ਸਿੰਘ ਸਿੱਧੂ ਦੀ ਰਿਹਾਇਸ਼ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਐਮ ਐਲ ਏ ਸਾਹਿਬ ਨੂੰ ਐਸੋਸੀਏਸ਼ਨ ਦੀਆਂ ਮੰਗਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਸ. ਸਿੱਧੂ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਜਲਦੀ ਹੀ ਮੰਗਾਂ ਨੂੰ ਮਨਵਾਉਣ ਲਈ ਇੱਕ ਹਫਤੇ ਦੇ ਅੰਦਰ ਡਿਪਟੀ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਪੰਜਾਬ ਨਾਲ ਚੰਡੀਗੜ੍ਹ ਵਿਖੇ ਮੰਗਾਂ ਸਬੰਧੀ ਮੀਟਿੰਗ ਕਰਵਾਉਣ ਦਾ ਸਮਾਂ ਦਿੱਤਾ ਜਾਵੇਗਾ।
ਇਸ ਮੌਕੇ ਮੀਟਿੰਗ ਵਿੱਚ ਬਲਾਕ ਸੈਕਟਰੀ ਰੇਸ਼ਮ ਸਿੰਘ ਭਾਗੀਵਾਂਦਰ, ਡਾ. ਜਗਦੇਵ ਸਿੰਘ ਚਹਿਲ, ਵਾਇਸ ਪ੍ਰਧਾਨ ਗੋਇਲ, ਜਰਨਲ ਸਕੱਤਰ ਕੁਲਵੰਤ ਰਾਏ ਪੰਡੋਰੀ, ਹਰਦੇਵ ਸ਼ਰਮਾ, ਗੁਰਸੇਵਕ ਢੱਡੇ, ਜਗਤਾਰ ਸਿੰਘ ਫੂਲ ਤੇ ਮੈਡਮ ਸਰਬਜੀਤ ਭੱਟੀ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *