ਗਗਨ ਅਰੋੜਾ ਨੂੰ ਕਾਂਗਰਸ ਹਲਕਾ ਤਲਵੰਡੀ ਸਾਬੋ ਦਾ ਜਨਰਲ ਸੈਕਟਰੀ ਕੀਤਾ ਨਿਯੁਕਤ

ss1

ਗਗਨ ਅਰੋੜਾ ਨੂੰ ਕਾਂਗਰਸ ਹਲਕਾ ਤਲਵੰਡੀ ਸਾਬੋ ਦਾ ਜਨਰਲ ਸੈਕਟਰੀ ਕੀਤਾ ਨਿਯੁਕਤ

img-20161019-wa0024ਤਲਵੰਡੀ ਸਾਬੋ, 19 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਕਾਂਗਰਸ ਪਾਰਟੀ ਪ੍ਰਤੀ ਬੀਤੇ ਸਮੇਂ ਵਿੱਚ ਨਿਭਾਈਆਂ ਸੇਵਾਵਾਂ ਬਦਲੇ ਤਲਵੰਡੀ ਸਾਬੋ ਹਲਕੇ ਦੇ ਨੌਜਵਾਨਗਗਨ ਅਰੋੜਾ ਨੂੰ ਪਾਰਟੀ ਵੱਲੋਂ ਹਲਕਾ ਤਲਵੰਡੀ ਸਾਬੋ ਦੇ ਯੂਥ ਦਾ ਜਨਰਲ ਸੈਕਟਰੀ ਨਿਯੁਕਤ ਕੀਤਾ ਗਿਆ ਹੈ।
ਗਗਨ ਅਰੋੜਾ ਨੂੰ ਹਲਕਾ ਇੰਚਾਰਜ ਖੁਸ਼ਬਾਜ਼ ਜਟਾਣਾ ਦੀ ਦਿਸ਼ਾ ਨਿਰਦੇਸ਼ਨਾ ਹੇਠ ਯੂਥ ਦੇ ਹਲਕਾ ਇੰਚਾਰਜ ਨਵਦੀਪ ਗਿੱਲ ਗੋਲਡੀ ਵੱਲੋਂ ਨਿਯੁਕਤੀ ਪੱਤਰ ਦਿੱਤਾ ਗਿਆ। ਉਕਤ ਨਿਯੁਕਤੀ ਤੇ ਗਗਨ ਅਰੋੜਾ ਨੇ ਹਲਕਾ ਇੰਚਾਰਜ, ਸਮੁੱਚੇ ਯੂਥ ਅਤੇ ਪੰਜਾਬ ਕਾਂਗਰਸ ਦਾ ਧੰਨਵਾਦ ਕਰਦਿਆਂ ਪਾਰਟੀ ਦੀ ਚੜ੍ਹਦੀਕਲਾ ਲਈ ਕੰਮ ਕਰਦੇ ਰਹਿਣ ਦਾ ਵਿਸ਼ਵਾਸ ਦੁਆਇਆ ਹੈ।
ਨਿਯੁਕਤੀ ਪੱਤਰ ਸੌਂਪਣ ਮੌਕੇ ਹੋਰਨਾਂ ਤੋਂ ਇਲਾਵਾ ਐਨ ਐੱਸ ਯੂ ਆਈ ਦੇ ਜ਼ਿਲ੍ਹਾ ਆਗੂ ਖੁਸ਼ਦੀਪ ਗਿੱਲ, ਰਾਜੂ ਮਾਨ ਬਲਾਕ ਪ੍ਰਧਾਨ ਐਨ ਐੱਸ ਯੂ ਆਈ ਤਲਵੰਡੀ ਸਾਬੋ, ਟੋਨੀ ਸਿੰਘ, ਕਾਲਾ ਮਾਨ, ਰਜਿੰਦਰ ਸਿੰਘ, ਹਿੰਮਤ ਸਿੰਘ, ਗੁਰਪ੍ਰੀਤ ਪੀਤਾ, ਜਸ਼ਨਦੀਪ ਗੋਂਦਾਰਾ ਆਦਿ ਹਾਜ਼ਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *