ਯੂਨੀਵਰਸਲ ਸਕੂਲ ਦੀ ਜਸਦੀਪ ਕੌਰ ਅਤੇ ਗੁਰਪ੍ਰੀਤ ਕੌਰ ਨੇ ਪੰਜਾਬ ਵਿੱਚ ਤਲਵੰਡੀ ਸਾਬੋ ਦਾ ਨਾਮ ਕੀਤਾ ਰੌਸ਼ਨ

ss1

ਯੂਨੀਵਰਸਲ ਸਕੂਲ ਦੀ ਜਸਦੀਪ ਕੌਰ ਅਤੇ ਗੁਰਪ੍ਰੀਤ ਕੌਰ ਨੇ ਪੰਜਾਬ ਵਿੱਚ ਤਲਵੰਡੀ ਸਾਬੋ ਦਾ ਨਾਮ ਕੀਤਾ ਰੌਸ਼ਨ

14-12

ਤਲਵੰਡੀ ਸਾਬੋ, 13 ਮਈ (ਗੁਰਜੰਟ ਸਿੰਘ ਨਥੇਹਾ)- ਸਾਲ 2015-16 ਦੇ ਬਾਰ੍ਹਵੀ ਦੇ ਨਤੀਜਿਆਂ ਵਿੱਚ ਯੂਨੀਵਰਸਲ ਸਕੂਲ ਦੀ ਵਿਦਿਆਰਥਣ ਜਸਦੀਪ ਕੌਰ ਪੁੱਤਰੀ ਲਖਵਿੰਦਰ ਸਿੰਘ ਨੇ ਪੂਰੇ ਪੰਜਾਬ ਵਿੱਚੋ 99.56% ਅੰਕ ਪ੍ਰਾਪਤ ਕਰਕੇ ਸਪੋਰਟਸ ਕੋਟੇ ਵਿੱਚ ਤੀਜਾ ਸਥਾਨ ਹਾਸਲ ਕੀਤਾ। ਇਸ ਤੋ ਇਲਾਵਾ ਨੈਸ਼ਨਲ ਸਕੂਲ ਗੇਮਜ ਵਿੱਚ ਦੋ ਵਾਰ ਸਿਲਵਰ ਮੈਡਲ ਪ੍ਰਾਪਤ ਕੀਤਾ ਅਤੇ ਯੂਨੀਅਨ ਨੈਸ਼ਨਲ ਗੇਮਜ ਵਿੱਚ ਹਿੱਸਾ ਲਿਆ।
ਇਸ ਮੌਕੇ ਸਕੂਲ ਮੁਖੀ ਸ. ਸੁਖਚੈਨ ਸਿੰਘ ਸਿੱਧੂ ਅਤੇ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਸਿੱਧੂ ਅਤੇ ਕੋਚ ਹਰਦੀਪ ਸਿੰਘ ਨੇ ਬੱਚੇ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ ਅਤੇ 5100\ ਰੁਪਏ ਨਕਦ ਰਾਸ਼ੀ ਇਨਾਮ ਵੱਜੋਂ ਦਿੱਤੀ ਅਤੇ ਬਾਕੀ ਬੱਚਿਆਂ ਨੂੰ ਜਸਦੀਪ ਕੌਰ ਤੋਂ ਪੇ੍ਰਰਨਾ ਲੈਣ ਲਈ ਕਿਹਾ।ਇਸੇ ਤਰ੍ਹਾਂ ਹੀ ਇਸੇ ਹੀ ਸਕੂਲ ਦੀ ਇੱਕ ਹੋਰ ਲੜਕੀ ਗੁਰਪ੍ਰੀਤ ਕੌਰ ਪੁੱਤਰੀ ਜਸਵਿੰਦਰ ਸਿੰਘ ਨੇ ਵੀ ਬਾਰਵੀਂ ‘ਚੋਂ 96.44 % ਅੰਕ ਲੈ ਕੇ ਮੈਰਿਟ ਪ੍ਰਾਪਤ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਖੁਸ਼ੀ ਦੇ ਮੌਕੇ ‘ਤੇ ਸਾਰੇ ਸਟਾਫ ਅਤੇ ਬੱਚਿਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।

print
Share Button
Print Friendly, PDF & Email

Leave a Reply

Your email address will not be published. Required fields are marked *