ਗਾਇਕ ਜੋੜੀ ਜੱਸ ਸਿੱਧੂ-ਨੂਰਦੀਪ ਨੂਰ ਦੇ ਸਿੰਗਲ ਟ੍ਰੈਕ ‘ਚੁੰਨੀ ਚੀਨ ਮੀਨ ਦੀ’ ਦਾ ਪੋਸਟਰ ਕੀਤਾ ਰਿਲੀਜ਼

ss1

ਗਾਇਕ ਜੋੜੀ ਜੱਸ ਸਿੱਧੂ-ਨੂਰਦੀਪ ਨੂਰ ਦੇ ਸਿੰਗਲ ਟ੍ਰੈਕ ‘ਚੁੰਨੀ ਚੀਨ ਮੀਨ ਦੀ’ ਦਾ ਪੋਸਟਰ ਕੀਤਾ ਰਿਲੀਜ਼

photoਸਾਦਿਕ, 19 ਅਕਤੂਬਰ (ਗੁਲਜ਼ਾਰ ਮਦੀਨਾ)-ਪੰਜਾਬੀ ਲੋਕ ਗਾਇਕੀ ਦੀ ਖੂਬਸੂਰਤ ਗਾਇਕ ਜੋੜੀ ਜੱਸ ਸਿੱਧੂ-ਨੂਰਦੀਪ ਨੂਰ ਦੇ ਬਿਲਕੁਲ ਨਵੇਂ ਗੀਤ ‘ਚੁੰਨੀ ਚੀਨ ਮੀਨ ਦੀ’ ਦੇ ਪੋਸਟਰ ਨੂੰ ਪੰਜਾਬੀ ਲੋਕ ਗਾਇਕ ਨਿਰਮਲ ਸਿੱਧੂ, ਹਾਕਮ ਬਖਤੜੀਵਾਲਾ, ਬਲਬੀਰ ਚੋਟੀਆ-ਜਸਮੀਨ ਚੋਟੀਆ, ਵੀਰ ਦਵਿੰਦਰ, ਨਵ ਸਿੱਧੂ, ਬਲਕਾਰ ਅਣਖੀਲਾ-ਮਨਜਿੰਦਰ ਗੁਲਸ਼ਨ, ਮੈਡਮ ਸ਼ੇਰਗਿੱਲ, ਰਾਣਾ ਮਾਨ ਅਤੇ ਜਸਪਾਲ ਮਾਨ ਨੇ ਸਾਂਝੇ ਤੌਰ ਤੇ ਬਠਿੰਡਾ ਵਿਖੇ ਰਿਲੀਜ਼ ਕੀਤਾ ਗਿਆ। ਇਸ ਮੋਕੇ ਗੱਲ ਕਰਦਿਆਂ ਪੰਜਾਬੀ ਗਾਇਕਾਂ ਨੇ ਦੱਸਿਆ ਕੇ ਇਹ ਗੀਤ ਪਰਿਵਾਰਿਕ ਗੀਤ ਹੈ ਜੋ ਹਰ ਵਰਗ ਦੇ ਸਰੋਤਿਆਂ ਨੂੰ ਖੂਬ ਪਸੰਦ ਆਵੇਗਾ। ਉਨਾਂ ਅੱਗੇ ਕਿਹਾ ਕੇ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਗਾਇਕ ਜੱਸ ਸਿੱਧੂ ਆਪਣੀ ਮਿੱਠੀ ਅਤੇ ਸ਼ੁਰੀਲੀ ਅਵਾਜ਼ ਨਾਲ ਦਰਸਕਾਂ ਦਾ ਖੂਬ ਮੰਨੋਰੰਜਨ ਕਰ ਰਿਹਾ ਹੈ, ਜਿਸ ਨੇ ਦੇਸ਼ਾਂ-ਵਿਦੇਸ਼ਾਂ ਵਿਚ ਆਪਣੀ ਗਾਇਕੀ ਰਾਹੀ ਇਕ ਨਿਵੇਕਲੀ ਪਹਿਚਾਣ ਬਣਾਈ ਹੋਈ ਹੈ। ਉਨਾਂ ਅੱਗੇ ਕਿਹਾ ਕੇ ਮਾਰਕੀਟ ਵਿੱਚ ਪਹਿਲੇ ਸੁਪਰਹਿੱਟ ਚੱਲ ਰਹੇ ਗੀਤ ਜਿਵੇਂ ਕੇ ਨਾਨਕੇ ਚੱਲੀਆਂ, ਜੀਜਾ ਸਾਲੀ, ਤਿੰਨ ਪੰਜ, ਨੰਬਰ ਦੇ-ਦੇ ਮੁੰਡਿਆ, ਬੁਲਟ, ਸਟਾਰ, ਸੁਪਨਾ, ਬਾਬਾ ਬਖਤਾਉਰਾ ਅਤੇ ਗਰਾਰੀ ਵਰਗੇ ਆਦਿ ਗੀਤਾਂ ਦੀ ਅਪਾਰ ਸਫ਼ਲਤਾ ਤੋਂ ਬਾਅਦ ਹੁਣ ਆਪਣਾ ਬਿਲਕੁਲ ਨਵਾਂ ਸਿੰਗਲ ਟ੍ਰੈਕ ‘ਚੂੰਨੀ ਚੀਨ ਮੀਨ ਦੀ’ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਲੈਕੇ ਪੇਸ਼ ਹੋਇਆ ਹੈ। ਇਸ ਮੌਕੇ ਸਮੂਹ ਗਾਇਕਾਂ ਦਾ ਧੰਨਵਾਦ ਕਰਦਿਆਂ ਗਾਇਕ ਜੱਸ ਸਿੱਧੂ ਨੇ ਦੱਸਿਆ ਕੇ ਇਸ ਗੀਤ ਨੂੰ ਅਮਰ ਆਡੀਓ ਪਿੰਕੀ ਧਾਲੀਵਾਲ ਵੱਲੋਂ ਪੇਸ਼ ਕੀਤਾ ਗਿਆ ਹੈ ਅਤੇ ਗੀਤ ਨੂੰ ਰਸ਼ਭਰੀਆਂ ਧੁਨਾਂ ਨਾਲ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਵਿਕਟਰ ਕਬੋਜ਼ ਨੇ ਚਾਰ ਚੰਨ ਲਾਏ ਹਨ ਗਾਇਕ ਜੱਸ ਸਿੱਧੂ ਨੇ ਅੱਗੇ ਦੱਸਿਆ ਕੇ ਗੀਤਕਾਰ ਰਜਿੰਦਰ ਨਾਗੀ (ਨਾਗੀ ਢੁੱਡੀ ਵਾਲਾ) ਨੇ ਗੀਤ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਪੇਸ਼ ਕੀਤਾ ਹੈ ਅਤੇ ਗੀਤ ਵਿਚ ਮੇਰੇ ਨਾਲ ਸਹਿ-ਗਾਇਕਾ ‘ਨੂਰਦੀਪ ਨੂਰ’ ਨੇ ਸਾਥ ਦਿੱਤਾ ਹੈ ਉਨਾਂ ਅੱਗੇ ਕਿਹਾ ਕੇ ਇਸ ਗੀਤ ਨੂੰ ਉਘੇ ਗੀਤਕਾਰ ਪਰਮਿੰਦਰ ਸਿਵੀਆਂ ਨੇ ਆਪਣੀ ਕਲਮ ਨਾਲ ਲਿਖਿਆ ਹੈ ਤੇ ਇਸ ਗੀਤ ਦਾ ਵੀਡੀਓ ਡਾਇਰੈਕਟਰ ਦੀਪ ਗਿੱਲ ਦੀ ਦੇਖ-ਰੇਖ ਹੇਠ ਵੀਡੀਓ ਬਣਾ ਰਹੇ ਹਾਂ ਜਿਸ ਨੂੰ ਸਰੋਤੇ ਬਹੁਤ ਜਲਦ ਪੰਜਾਬੀ ਦੇ ਵੱਖ-ਵੱਖ ਚੈਨਲਾਂ ਦਾ ਸਿੰਗਾਰ ਬਣਿਆ ਵੇਖਣਗੇ ਉਨਾਂ ਕਿਹਾ ਕਿ ਜਿਸ ਤਰਾਂ ਸਰੋਤਿਆਂ ਨੇ ਉਨਾਂ ਦੇ ਮਾਰਕੀਟ ਵਿਚ ਚੱਲ ਰਹੇ ਗੀਤਾਂ ਨੂੰ ਬੇਹੱਦ ਪਿਆਰ ਦਿੱਤਾ ਹੈ ਉਸੇ ਤਰਾਂ ਇਸ ਬਿਲਕੁਲ ਨਵੇਂ ਗੀਤ ‘ਚੁੰਨੀ ਚੀਨ ਮੀਨ ਦੀ’ ਵੀ ਸਰੋਤਿਆਂ ਦੀ ਕਸਵੱਟੀ ‘ਤੇ ਖਰਾ ਉਤਰੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *