ਗੁਰੂ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

ss1

ਗੁਰੂ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਨਗਰ ਕੌਂਸਲ ਭਦੌੜ ਨੂੰ 6 ਕਰੋੜ 13 ਲੱਖ ਦੀ ਗ੍ਰਾਂਟ ਜਾਰੀ ਕੀਤੀ ਗਈ- ਗੁਰੂ

14-11 (1)ਭਦੌੜ 13 ਮਈ (ਵਿਕਰਾਂਤ ਬਾਂਸਲ) ਸ੍ਰੋਮਣੀ ਅਕਾਲੀ ਦਲ ਦੇ ਹਲਕਾ ਭਦੌੜ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ ਨੇ ਲੋਕ ਦਰਬਾਰ ਲਗਾ ਕੇ ਭਦੌੜ ਦੇ ਤਲਵੰਡੀ ਰੋਡ, ਬਾਬਾ ਵਿਸ਼ਵਕਰਮਾਂ ਮੰਦਰ, ਪੱਥਰਾਂ ਵਾਲੀ ਮੰਦਰ ਵਿਖੇ ਸਾਰਾ ਦਿਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ ਤੇ ਹੱਲ ਕੀਤੀਆਂ। ਹਲਕਾ ਇੰਚਾਰਜ ਗੁਰੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਿਰਦੇਸ਼ਾਂ ਤੇ ਅਸੀਂ ਲੋਕ ਸੇਵਕ ਵੱਜੋਂ ਤੁਹਾਡੀਆਂ ਮੁਸ਼ਕਲਾਂ ਸੁਣ ਕੇ ਮੌਕੇ ਤੇ ਹੱਲ ਕਰਨ ਦਾ ਯਤਨ ਕਰਦੇ ਹਾਂ ਕਿਉਂਕਿ ਅਕਾਲੀ-ਭਾਜਪਾ ਸਰਕਾਰ ਹਮੇਸ਼ਾ ਹੀ ਇਹ ਏਜੰਡਾ ਰਿਹਾ ਹੈ ਕਿ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਨੇੜੇ ਹੋ ਕੇ ਸੁਣੀਆਂ ਜਾਣ ਅਤੇ ਉਹਨਾਂ ਦਾ ਫੌਰੀ ਹੱਲ ਕੀਤਾ ਜਾਵੇ। ਉਹਨਾਂ ਕਿਹਾ ਪੰਜਾਬ ਸਰਕਾਰ ਨੇ ਪੈਨਸ਼ਨ ਦੁੱਗਣੀ ਕਰ ਦਿੱਤੀ ਹੈ, ਆਟਾ ਦਾਲ ਸਕੀਮ, ਸ਼ਗਨ ਸਕੀਮ, ਕਿਸਾਨਾਂ ਲਈ ਬਿਜਲੀ ਮੁਫ਼ਤ ਅਤੇ ਨਵੇਂ ਟਿਊਬਵੈਲ ਕੁਨੈਕਸ਼ਨ, ਗਰੀਬਾਂ ਨੂੰ 200 ਯੂਨਿਟ ਮੁਆਫ ਜਿਹੀਆਂ ਸਕੀਮਾਂ ਕੇਵਲ ਬਾਦਲ ਸਰਕਾਰ ਹੀ ਦੇ ਸਕਦੀ ਹੈ ਬਾਕੀ ਵਿਰੋਧੀ ਪਾਰਟੀਆਂ ਤਾਂ ਕੇਵਲ ਪ੍ਰਚਾਰ ਹੀ ਕਰਦੀਆਂ ਹਨ, ਕਰਦੀਆਂ ਕੁੱਝ ਨਹੀਂ।

ਇਸ ਮੌਕੇ ਬੋਲਦਿਆਂ ਦਰਬਾਰਾ ਸਿੰਘ ਗੁਰੂ ਨੇ ਆਖਿਆ ਕਿ ਭਦੌੜ ਦੇ ਵਿਕਾਸ ਕੰਮਾਂ ਲਈ ਨਗਰ ਕੌਂਸਲ ਨੂੰ 6 ਕਰੋੜ 13 ਲੱਖ ਦੀ ਗ੍ਰਾਂਟ ਜ਼ਾਰੀ ਕੀਤੀ ਗਈ ਸੀੇ, ਇਸ ਵਿੱਚੋਂ 1 ਕਰੋੜ 52 ਲੱਖ ਦੀ ਪਹਿਲੀ ਕਿਸ਼ਤ ਜ਼ਾਰੀ ਕਰ ਦਿੱਤੀ ਗਈ ਅਤੇ ਇਸ ਨਾਲ ਭਦੌੜ ਅੰਦਰ ਛੇ ਤਰਾਂ ਦੇ ਵਿਕਾਸ਼ ਕਾਰਜ਼ ਚੱਲ ਰਹੇ ਹਨ। ਇਹ ਗ੍ਰਾਂਟ ਭਦੌੜ ਦੇ 21 ਵਿਕਾਸ ਕੰਮਾਂ ਲਈ ਜ਼ਾਰੀ ਹੋਈ ਹੈ ਤੇ ਬਾਕੀ ਕਿਸ਼ਤ ਰਾਸ਼ੀ ਵੀ ਜਲਦ ਜ਼ਾਰੀ ਕਰ ਦਿੱਤੀ ਜਾਵੇਗੀ। ਇਸ ਦੌਰਾਨ ਦਰਬਾਰਾ ਗੁਰੂ ਨੇ ਆਖਿਆ ਕਿ ਵਾਰਡ ਨੰ 2 ਲਈ 40 ਲੱਖ 82 ਹਜ਼ਾਰ ਅਤੇ ਵਾਰਡ ਨੰ 13 ਲਈ 22 ਲੱਖ 20 ਹਜ਼ਾਰ ਦੀ ਗ੍ਰਾਂਟ ਦਿੱਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਪਿੰਡਾਂ ਦੇ ਕੰਮਾਂ ਲਈ 21 ਕਰੋੜ ਦੀ ਗ੍ਰਾਂਟ ਮਨਜੂਰ ਹੋਈ ਸੀੇ, ਜਿਸ ਵਿੱਚੋਂ 40% ਰਾਸ਼ੀ ਸਰਪੰਚਾਂ ਨੂੰ ਵੰਡੀ ਜਾ ਚੁੱਕੀ ਹੈ ਤੇ ਬਾਕੀ ਵੀ ਕੰਮਾਂ ਦੇ ਆਧਾਰ ਤੇ ਵੰਡੀ ਜਾਵੇਗੀ। ਇਸ ਮੌਕੇ ਉਹਨਾਂ ਨੇ ਕਿਹਾ ਕਿ 200 ਦੇ ਕਰੀਬ ਸ਼ਗਨ ਸਕੀਮ ਚੈਕ ਅਤੇ 250 ਕਰੀਬ ਟਿਊਬੈਲ ਕੁਨੈਕਸ਼ਨ ਵੰਡੇ ਗਏ ਹਨ। ਇਸ ਮੌਕੇ ਚੇਅਰਮੈਨ ਬਲਦੇਵ ਸਿੰਘ ਚੂੰਘਾ, ਵਾਇਸ ਚੇਅਰਮੈਨ ਡਾ. ਨਰੋਤਮ ਕੋਛੜ, ਟਰੱਕ ਯੂਨੀਅਨ ਪ੍ਰਧਾਨ ਬੀਰਇੰਦਰ ਸਿੰਘ ਜੈਲਦਾਰ, ਨਗਰ ਕੌਂਸਲ ਪ੍ਰਧਾਨ ਦੇ ਪਤੀ ਜੱਥੇਦਾਰ ਸਾਧੂ ਸਿੰਘ ਰਾਗੀ, ਸ਼ਹਿਰੀ ਪ੍ਰਧਾਨ ਅਜੈ ਕੁਮਾਰ ਗਰਗ, ਜਿਲਾ ਸ਼ਹਿਰੀ ਸੀਨੀਅਰ ਮੀਤ ਪ੍ਰਧਾਨ ਅਰੁਣ ਕੁਮਾਰ ਸਿੰਗਲਾ, ਸੁਖਦੇਵ ਜੈਦ, ਬਲਵਿੰਦਰ ਕੋਚਾ, ਡਾ. ਦਲਜੀਤ ਸਿੰਘ ਲੀਤਾ, ਗੁਰਮੀਤ ਸਿੰਘ ਸਿੱਖ, ਸੁਰਜੀਤ ਸਿੰਘ ਸੰਘੇੜਾ, ਬੂਟਾ ਭਲੇਰੀਆ, ਗੁਰਪਾਲ ਢੁੱਡੀਕੇ, ਭੋਲਾ ਸਿੰਘ ਪੁਆਧੜਾ, ਕੌਂਸਲਰ ਜਤਿੰਦਰ ਜੇਜੀ, ਨਾਹਰ ਸਿੰਘ, ਵਕੀਲ ਸਿੰਘ, ਗੁਰਜੰਟ ਸਿੰਘ, ਅਸ਼ੋਕ ਕੁਮਾਰ, ਭੋਲਾ ਭਲਵਾਨ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *