ਠੀਕਰੀਵਾਲਾ ਚੌਂਕ ਵਿੱਚ ਪੰਜਾਬ ਸਰਕਾਰ ਦੀ ਸਾੜੀ ਅਰਥੀ

ss1

ਠੀਕਰੀਵਾਲਾ ਚੌਂਕ ਵਿੱਚ ਪੰਜਾਬ ਸਰਕਾਰ ਦੀ ਸਾੜੀ ਅਰਥੀ

ਮਾਨਸਾ (ਜਗਦੀਸ,ਰੀਤਵਾਲ) ਪੰਜਾਬ ਐਂਡ ਯੂ.ਟੀ. ਮੁਲਾਜਮ ਸੰਘਰਸ਼ ਕਮੇਟੀ ਜਿਲ੍ਹਾ ਮਾਨਸਾ ਵੱਲੋਂ ਸੰਘਰਸ਼ ਕਮੇਟੀ ਦੇ ਕਨਵੀਨਰਾਂ ਸ੍ਰੀ ਮੱਖਣ ਸਿੰਘ ੳ ੁੱਡਤ, ਸ੍ਰੀ ਬਿੱਕਰ ਸਿੰਘ ਮਾਖਾ ਅਤੇ ਸ੍ਰੀ ਸਿਕੰਦਰ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਰੈਲੀ ਕਰਕੇ ਬੱਸ ਅੱਡੇ ਤੱਕ ਮੁਜਾਹਰਾ ਕੀਤਾ ਅਤੇ ਠੀਕਰੀਵਾਲਾ ਚੌਂਕ ਵਿੱਚ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ। ਜਿਸ ਵਿੱਚ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਅਤੇ ਹਾਈਪਾਵਰ ਕਮੇਟੀ ਨਾਲ 56 ਬਾਰ ਮੀਟਿੰਗਾਂ ਵਿੱਚ ਕਾਫੀ ਸਹਿਮਤੀ ਹੋ ਚੁੱਕੀ ਹੈ ਪਰ ਉਨ੍ਹਾਂ ਮੰਗਾਂ ਨੂੰ ਅਮਲੀ ਰੂਪ ਨਹੀਂ ਦਿੱਤਾ ਜਾ ਰਿਹਾ। ਇਸ ਲਈ ਮੰਗ ਕੀਤੀ ਜਾ ਰਹੀ ਹੈ ਕਿ ਮੰਨੀਆਂ ਹੋਈਆਂ ਮੰਗਾਂ ਲਾਗੂ ਕੀਤੀਆਂ ਜਾਣ। ਹਰ ਤਰ੍ਹਾਂ ਦੇ ਭਰਤੀ ਕੰਟਰੈਕਟ/ਆਊਟ ਸੋਰਸਿੰਗ/ਉੱਕਾ ਪੁੱਕਾ/ਦਿਹਾੜੀਦਾਰ ਵਰਕਰਾਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਰੈਗੂਲਰ ਹੋਣ ਤੱਕ ਘੱਟੋ ਘੱਟ 18 ਹਜ਼ਾਰ ਰੁਪਏ ਮਹੀਨਾ ਤਨਖਾਹ ਦੇਣਾ ਯਕੀਨੀ ਬਣਾਇਆ ਜਾਵੇ। ਆਸ਼ਾ ਵਰਕਰ, ਮਿਡਡੇ ਮੀਲ, ਆਂਗਣਵਾੜੀ ਅਤੇ ਕੇਂਦਰ ਦੀਆਂ ਸਕੀਮਾਂ ਅਧੀਨ ਕੰਮ ਕਰਦੇ ਮੁਲਾਜ਼ਮਾਂ ਨੂੰ ਰੈਗੂਲਰ ਸਕੇਲ ਦਿੱਤਾ ਜਾਵੇ, ਜਨਵਰੀ 206 ਤੋਂ ਡਿਊ ਡੀ.ਏ. ਦੀ ਕਿਸ਼ਤ ਦਿੱਤੀ ਜਾਵੇ ਅਤੇ ਪਿਛਲੇ 23 ਮਹੀਨੇ ਦਾ ਡੀ.ਏ. ਦਾ ਬਕਾਇਆ ਤੁਰੰਤ ਇੱਕ ਕਿਸ਼ਤ ਵਿੱਚ ਦਿੱਤਾ ਜਾਵੇ। ਛੇਵੇਂ ਪੇਅ ਕਮਿਸ਼ਨ ਦਾ ਬਕਾਇਦਾ ਤੌਰ ਤੇ ਗਠਨ ਕਰਕੇ ਇਸ ਦਾ ਚੇਅਰਮੈਨ ਹਾਈਕੋਰਟ ਚ ਜੱਜ ਲਾਇਆ ਜਾਵੇ ਅਤੇ ਅੰਤਿਮ ਰੀਲੀਫ ਦਿੱਤੀ ਜਾਵੇ, ਬਾਹਰਲੇ ਰਾਜਾਂ ਤੋਂ ਪ੍ਰਾਪਤ ਕੀਤੀਆਂ ਡਿਗਰੀਆਂ ਨੂੰ ਮਾਨਤਾ ਦਿੱਤੀ ਜਾਵੇ। 4914 ਸਾਲਾ ਪ੍ਰਮੋਸ਼ਨ ਸਕੇਲ ਤੇ ਲਾਈ ਪਾਬੰਦੀ ਖਤਮ ਕੀਤੀ ਜਾਵੇ। ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ। ਸਾਰੇ ਵਿਭਾਗਾਂ ਵਿੱਚ ਤਿੰਨ ਲੱਖ ਦੇ ਲੱਗਭਗ ਖਾਲੀ ਪਈਆਂ ਅਸਾਮੀਆਂ ਰੈਗੂਲਰ ਭਰਤੀ ਰਾਹੀਂ ਪੁਰ ਕੀਤੀਆਂ ਜਾਣ (ਭਰੀਆ ਜਾਣ) ਸਕੂਲ, ਹਸਪਤਾਲ, ਜਲ ਸਪਲਾਈਆਂ, ਸੜਕਾਂ, ਨਹਿਰਾਂ, ਅਤੇ ਦਫ਼ਤਰ ਪੱਕੇ ਤੌਰ ਤੇ ਚੱਲਣੇ ਹਨ, ਪਰ ਉਨ੍ਹਾਂ ਵਿੱਚ ਮੁਲਾਜਮ ਕੱਚੇ ਕਿਉ? ਇਸ ਲਈ ਮੰਗ ਕੀਤੀ ਜਾਂਦੀ ਹੈ ਕਿ ਕੰਟਰੈਕਟ ਦੀ ਪ੍ਰਕਿਰਿਆ ਖਤਮ ਕਰਕੇ ਰੈਗੂਲਰ ਭਰਤੀ ਕੀਤੀ ਜਾਵੇ। ਆਗੂ ਸ ਾਥੀ ਜਗਦੇਵ ਸਿੰਘ ਘੁਰਕਣੀ, ਅਮੋਲਕ ਸਿੰਘ ਡੇਲੂਆਣਾ, ਜਨਕ ਸਿੰਘ ਫਤਿਹਪੁਰ, ਜਸਮੇਲ ਸਿੰਘ ਅਤਲਾ, ਹਰਦੇਵ ਖਿਆਲਾ, ਜਗਸੀਰ ਸਿੰਘ ਭੀਖੀ, ਜਗਜੀਵਨ ਸਿੰਘ ਹਸਨਪੁਰ, 3442 ਅਧਿਆਪਕ ਯੂਨੀਅਨ ਦੇ ਗੁਰਦਾਸ ਸਿੰਘ, ਜਰਨੈਲ ਸਿੰਘ ਗੋਬਿੰਦਰਪੁਰ, ਕਰਮਜੀਤ ਸਿੰਘ ਫਫੜੇ, ਹੇਮਰਾਜ ਬੁਢਲਾਡਾ, ਬੂਟਾ ਸਿੰਘ ਆਦਿ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜੇਕਰ ਫਿਰ ਵੀ ਮੰਗਾਂ ਦਾ ਨਿਪਟਾਰਾ ਨਾਂ ਕੀਤਾ ਤਾਂ 27 ਅਕਤੂਬਰ ਨੂੰ ਮੋਹਾਲੀ ਵਿੱਚ ਵਿਸ਼ਾਲ ਰੈਲੀ ਕਰਕੇ ਗ੍ਰਿਫਤਾਰੀਆਂ ਦਿੱਤੀਆਂ ਜਾਣਗੀਆਂ।

print
Share Button
Print Friendly, PDF & Email

Leave a Reply

Your email address will not be published. Required fields are marked *