ਸਰਸ ਮੇਲੇ ਤੇ ਪਿੰਡ ਰਾਮਪੁਰਾ ਦੇ ਕਿਸਾਨਾਂ ਦੀ ਸਟਾਲ ਨੇ ਖਿੱਚੀ ਭੀੜ

ss1

ਸਰਸ ਮੇਲੇ ਤੇ ਪਿੰਡ ਰਾਮਪੁਰਾ ਦੇ ਕਿਸਾਨਾਂ ਦੀ ਸਟਾਲ ਨੇ ਖਿੱਚੀ ਭੀੜ
ਮਿਲਾਵਟ ਰਹਿਤ ਰਸੋਈ ਪਦਾਰਥਾਂ ਦੀ ਖਰੀਦ ਨੂੰ ਦੇ ਰਹੇ ਨੇ ਲੋਕ ਤਰਜੀਹ

img_20161018_171146ਬਠਿੰਡਾ, 19 ਅਕਤੂਬਰ (ਜਸਵੰਤ ਦਰਦ ਪ੍ਰੀਤ): ਪਿੰਡ ਰਾਮਪੁਰਾ ਦੇ ਦੋ ਕਿਸਾਨਾਂ ਵਲੋੱ ਲਗਾਈ ਸਰਸ ਮੇਲੇ ਵਿੱਚ ਸਟਾਲ ਨੇ ਲੋਕਾਂ ਨੂੰ ਆਪਣੇ ਵੱਲ ਖਿੱਚਿਆਂ ਹੈ। ਕਿਉਜੋ ਇਸ ਸਟਾਲ ਤੇ ਬਿਨਾਂ ਮਿਲਾਵਟ , ਸ਼ੁੱਧ ਰਸੋਈ ਪਦਾਰਥਾਂ ਨੂੰ ਵੇਚਿਆਂ ਜਾ ਰਿਹਾ ਹੈ। ਉਕਤ ਜਾਣਕਾਰੀ ਸਟਾਲ ਦੇ ਸੰਚਾਲਕ ਪਿੰਡ ਰਾਮਪੁਰਾ ਦੇ ਨਵਦੀ ਪ ਬੱਲੀ ਤੇ ਗੁਰਸ਼ਰਨ ਸਿੰਘ ਨੇ ਪਿੰਡ ਰਾਮਪੁਰਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਉਪਰੰਤ ਦਿੱਤੀ। ਉਨਾਂ ਦੱਸਿਆ ਕਿ ਫੂਡ ਪ੍ਰਾਸੈਸਿੰਗ ਵਿੱਚ ਬੀਐਸਸੀ ਆਨਰਜ ਤੇ ਬੀਟੈਕ ਐਗਰੀਕਲਚਰ ਕਰਕੇ ਆਪਣਾ ਵਪਾਰ ਕਰ ਰਹੇ ਹਨ। ਉਨਾਂ ਦੱਸਿਆ ਕਿ ਉਨਾਂ ਆਪਣਾ ਫੂਡ ਪਲਾਂਟ ਪਿੰਡ ਰਾਮਪੁਰਾ ਵਿਖੇ ਲਗਾਇਆ ਗਿਆ ਹੈ। ਉਨਾਂ ਦੱਸਿਆ ਕਿ ਉਨਾਂ ਦਾ ਮੁੱਖ ਮੰਤਵ ਸ਼ੁੱਧ ਤੇ ਮਿਲਾਵਟ ਰਹਿਤ ਰਸੋਈ ਵਸਤਾਂ ਲੋਕਾਂ ਤੱਕ ਪੁੱਜਦਾ ਕਰਕੇ ਆਪਣਾ ਨਾਮ ਕਮਾ ਸਕਣ। ਉਨਾਂ ਦੱਸਿਆ ਕਿ ਉਹ ਕੱਚੀ ਹਲਦੀ ਦਾ ਅਚਾਰ, ਲਸਨ ਦਾ ਅਚਾਰ, ਹਲਦੀ ਪਾਊਡਰ, ਮਿਰਚ ਪਾਊਡਰ, ਬੇਸਣ, ਬੇਸਣ ਪਕੌੜੇ, ਕਾਲੀ ਮਿਰਚ ਪਾਊਡਰ, ਚਾਹ ਮਸਾਲਾ, ਲੱਸੀ ਨਮਕ ਸ਼ੁੱਧ ਰੂਪ ਚ ਦੇ ਰਹੇ ਹਨ। ਉਨਾਂ ਕਿਹਾ ਕਿ ਉਨਾਂ ਦਾ ਮਕਸਦ ਹੈ ਕਿ ਲੋਕਾਂ ਨੂੰ ਚੰਗੇ ਰਸੋਈ ਉਤਪਾਦ ਮਹੱਈਆਂ ਕਰਵਾ ਕੇ ਸਮਾਜ ਸੇਵਾ ਕਰ ਸਕਣ। ਹਲਦੀ ਦੇ ਫਾਇਦੇ ਦੱਸਦਿਆਂ ਉਨਾਂ ਕਿਹਾ ਕਿ ਇਸ ਨਾਲ ਕਲੇਸਟਰੋਲ, ਭਾਰ ਘੱਟ ਕਰਨ , ਹੱਡਾਂ ਜੋੜਾਂ ਸੰਬੰਧੀ ਸਮੱਸਿਆਵਾ ਤੋਂ ਇਲਾਵਾ ਅਨੇਕਾਂ ਹੋਰ ਰੋਗਾਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ। ਉਨਾਂ ਲੋਕਾਂ ਨੂੰ ਵੱਧ ਤੋ ਵੱਧ ਉਕਤ ਉਤਪਾਦ ਵਰਤਨ ਦੀ ਅਪੀਲ ਵੀ ਕੀਤੀ।

print
Share Button
Print Friendly, PDF & Email

Leave a Reply

Your email address will not be published. Required fields are marked *