ਅਮਰੀਕਾ ਦੇ ਸੂਬੇ ੳਹਾਈਓ ਦੇ ਸ਼ਹਿਰ ਕਲਵਲੈਂਡ ‘ਚ ਇਕ ਭਾਰਤੀ ਮੂਲ ਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆਂ

ss1

ਅਮਰੀਕਾ ਦੇ ਸੂਬੇ ੳਹਾਈਓ ਦੇ ਸ਼ਹਿਰ ਕਲਵਲੈਂਡ ‘ਚ ਇਕ ਭਾਰਤੀ ਮੂਲ ਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆਂ

photo-1ਨਿਊਯਾਰਕ, 19 ਅਕਤੂਬਰ ( ਰਾਜ ਗੋਗਨਾ) ਬੀਤੀ ਰਾਤ ਅਮਰੀਕਾ ਦੇ ਸੂਬੇ ੳਹਾਈਓ ਦੇ ਸ਼ਹਿਰ ਕਲੀਵਲੈਂਡ ਹਾਈਟਜ਼ ਵਿਖੇ ਇਕ ਅਣਪਛਾਤੇ ਲੁਟੇਰੇ ਵੱਲੋਂ ਮਿਸਟਰ ਹੀਰੋ ਨਾਂ ਦੇ ਸੈਂਡਵਿਚ ਸਟੋਰ ‘ਚ ਰਾਤ ਦੇ ਕਰੀਬ 8 ਵਜੇਂ ਦਾਖਿਲ ਹੋ ਕੇ ਕੈਸ਼ ਰਜਿਸਟਰ ਤੇ ਖੜੇ 15 ਸਾਲਾਂ ਦੀ ਉਮਰ ਦੇ ਨੌਜਵਾਨ ਸੰਨੀ ਪਟੇਲ ਪੁੱਤਰ ਰਵੀ ਪਟੇਲ ਭਾਰਤੀ ਮੂਲ ਦੇ ਨੌਜਵਾਨ ਦੇ ਸਿਰ ਵਿਚ ਪਹਿਲਾਂ ਗੋਲੀ ਮਾਰ ਕੇ ਫਿਰ ਪੈਸੇ ਲੁੱਟ ਕੇ ਉਸ ਦੀ ਹੱਤਿਆਂ ਕਰ ਦਿੱਤੀ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਮ੍ਰਿਤਕ ਸੰਨੀ ਪਟੇਲ ਸਥਾਨਕ ਮੈਂਫੀਲੈਂਡ ਸਕੂਲ ਦਾ ਵਿਦਿਆਰਥੀ ਸੀ ਅਤੇ ਸਕੂਲ ਤੋ ਬਾਅਦ ਆਪਣੇ ਚਾਚੇ ਦੇ ਸਟੋਰ ਤੇ ਕੰਮ ਕਰਦਾ ਸੀ,ਉਥੇ ਬੈਠੇ ਗਾਹਕਾਂ ਵੱਲੋ ਪੁਲਿਸ ਨੂੰ ਫੋਨ ਤੇ ਜਾਣਕਾਰੀ ਦਿੱਤੀ ਗਈ। ਪੁਲਿਸ ਵੱਲੋਂ ਉਸ ਨੂੰ ਸਥਾਨਕ ਯੂਨੀਵਰਸਿਟੀ ਹਸਪਤਾਲ ਵਿਖੇ ਲਿਜਾਇਆ ਗਿਆ,ਜਿੱਥੇ 2 ਘੰਟੇ ਬਾਅਦ ਉਸ ਦੀ ਮੌਤ ਹੋ ਗਈ । ਕਲੀਵਲੈਂਡ ਪੁਲਿਸ ਕੈਮਰਿਆਂ ਦੀ ਫੁਟੇਜ ਤੋ ਹਮਲਾਵਰ ਦੀ ਭਾਲ ਕਰ ਰਹੀ ਹੈ ਅਤੇ ਹਮਲਾਵਰ ਦੀ ਸੂਚਨਾ ਦੇਣ ਵਾਲੇ ਵਿਅਕਤੀ ਲਈ 50,000 ਡਾਲਰ ਦਾ ਪੁਲਿਸ ਵੱਲੋ ਇਨਾਮ ਵੀ ਰੱਖਿਆਂ ਗਿਆ ਹੈ। ਮਾਰੇ ਗਏ ਨੌਜਵਾਨ ਦੇ ਪ੍ਰੀਵਾਰ ਦਾ ਪਿਛੋਕੜ ਭਾਰਤ ਤੋ ਗੁਜਰਾਤ ਤੋ ਦੱਸਿਆਂ ਜਾਂਦਾ ਹੈ। ਇਸ ਦੁਖਦਾਈ ਘਟਨਾ ਦੀ ਭਾਰਤੀ ਮੂਲ ਦੇ ਲੋਕਾਂ ‘ਚ ਕਾਫੀ ਸੋਗ ਪਾਇਆ ਜਾ ਰਿਹਾ ਹੈ ਅਤੇ ਮ੍ਰਿਤਕ ਪ੍ਰੀਵਾਰ ਦਾ ਇਕ ਭੈਣ ਸਮੇਤ ਇਕਲੋਤਾ ਲੜਕਾ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *