ss1

4500 ਈ ਟੀ ਟੀ ਅਧਿਆਪਕਾਂ ਦੀਆਂ ਰਹਿੰਦੀਆਂ ਪੋਸਟਾਂ ਅਤੇ 2005 ਪੋਸਟਾਂ ਸਰਕਾਰ ਜਲਦੀ ਭਰੇ-ਹਰਦੀਪ ਸਿੰਘ

19sarbjit1ਕੀਰਤਪੁਰ ਸਾਹਿਬ 19 ਅਕਤੂਬਰ (ਸਰਬਜੀਤ ਸਿੰਘ ਸੈਣੀ) ਬੇਰੋਜਗਾਰ ਈ ਟੀ ਟੀ ਟੇੱਟ ਪਾਸ ਯੂਨੀਅਨ ਵਲੋਂ ਪ੍ਰੈਸ ਨੋਟ ਜਾਰੀ ਕਰਦਿਆਂ ਜਿਲਾ ਪ੍ਰਧਾਨ ਜਰਦੀਪ ਸਿੰਘ ਅਤੇ ਸਕੱਤਰ ਮਨਦੀਪ ਸਿੰਘ ਨੇ ਦੱਸਿਆ ਕਿ ਬੇਰੋਜਗਾਰ ਈ ਟੀ ਟੀ ਟੈੱਟ ਪਾਸ ਯੂਨੀਅਨ ਨਾਲ ਪੰਜਾਬ ਸਰਕਾਰ ਲਾਰੇ ਲੱਪੇ ਵਾਲੀ ਨੀਤੀ ਅਪਣਾਂ ਰਹੀ ਹੈ। 4500 ਪੋਸਟਾਂ ਵਿੱਚੋਂ ਹੁਣ ਤੱਕ ਸਿਰਫ 3600 ਪੋਸਟਾਂ ਹੀ ਭਰੀਆਂ ਹੋਈਆਂ ਹਨ ਅਤੇ ਬਾਕੀ ਪੋਸਟਾਂ ਭਰਨ ਬਾਰੇ ਸਿਰਫ ਬਿਆਨਬਾਜੀ ਹੀ ਕੀਤੀ ਜਾ ਰਹੀ ਹੈ। ਪਹਿਲਾਂ ਤਾਂ ਪੋਸਟਾਂ ਹੀ ਲੱਗਭਗ 10 ਸਾਲ ਦੇ ਅਰਸੇ ਬਾਅਦ ਕੱਢੀਆਂ ਅਤੇ ਉੱਹ ਵੀ ਪੂਰੀਆਂ ਨਹੀ ਭਰੀਆਂ ਜਾ ਰਹੀਆਂ।2005 ਪੋਸਟਾਂ ਦੀ ਵੀ ਕਾਉਂਸਲਿੰਗ ਹੋ ਚੁੱਕੀ ਹੈ ਅਤੇ ਉਸ ਸਬੰਧੀ ਵੀ ਸਰਕਾਰ ਵਲੋਂ ਲਾਰੇ ਹੀ ਲਗਾਏ ਜਾ ਰਹੇ ਹਨ।ਸਰਕਾਰ ਦੀਆਂ ਇਸੇ ਨੀਤੀਆਂ ਕਰਕੇ ਟੈੱਟ ਪਾਸ ਅਧਿਆਪਕ ਪਿਛਲੇ 150 ਦਿਨਾਂ ਤਂੋ ਪਿੰਡ ਟੈਂਕੀ ਤੇ ਚੜੇ ਹੋਏ ਹਨ ਅਤੇ ਜਦੋਂ ਫਿਰ ਵੀ ਸਰਕਾਰ ਵਲੋਂ ਕੋਈ ਸਾਰ ਨਹੀ ਲਈ ਤਾਂ ਅਪਣੇ ਹੱਕਾਂ ਦੀ ਪ੍ਰਾਪਤੀ ਲਈ ਉਹ ਦੂਰਦਰਸ਼ਨ ਟਾਵਰ ਬਠਿੰਡਾਂ ਵਿਖੇ ਟੈਂਕੀ ਤੇ ਜਾ ਚੜੇ।ਇਸ ਸਬੰਧੀ ਮਨਦੀਪ ਸਿੰਘ ਵਲੋਂ ਦੱਸਿਆਂ ਗਿਆ ਕਿ ਕੋਡ ਆਫ ਕੰਡਕਟ ਲੱਗਣ ਵਾਲਾ ਹੈ ਅਤੇ ਸਰਕਾਰ ਵਲੌ ਕੁਝ ਵੀ ਨਹੀ ਕੀਤਾ ਜਾ ਰਿਹਾ ਜਿਸਦਾ ਖਾਮਿਆਜਾ ਸਰਕਾਰ ਨੂੰ ਚੋਣਾਂ ਸਮੇਂ ਭੁਗਤਣਾਂ ਪਵੇਗਾ।ਯੂਨੀਅਨ ਆਗੂ ਯਿੰਦਰਪਾਲ ਲਾਧੂਕਾ,ਗੁਰਜੀਤ ਸਿੰਘ , ਮਨਪ੍ਰੀਤ ਸਿੰਘ,ਕੁਲਵਿੰਦਰ ਸਿੰਘ, ਭੀਮ ਸਿੰਘ,ਅਸ਼ਨ ਕੁਮਾਰ ਹਰਪ੍ਰੀਤ ਸਿੱਧੂ ਵਲੋ ਸਰਕਾਰ ਕੋਲੋ ਮੰਗ ਕੀਤੀ ਗਈ ਕਿ ਜਲਦੀ ਤੋਂ ਜਲਦੀ ਵੇਟਿੰਗ ਲਿਸਟ ਜਾਰੀ ਕੀਤੀ ਜਾਵੇ ਅਤੇ 2005 ਅਧਿਆਪਕਾਂ ਨੂੰ ਭਰਤੀ ਕੀਤਾ ਜਾਵੇ।

print
Share Button
Print Friendly, PDF & Email

Leave a Reply

Your email address will not be published. Required fields are marked *