ਮਾਤਾ ਸੁੰਦਰੀ ਗਰਲਜ ਕਾਲਜ ਢੱਡੇ ਦੀਆਂ ਬੀ.ਏ ਭਾਗ ਦੂਜਾ ਸਮੈਸਟਰ ਚੌਥਾ ਦੀਆਂ ਵਿਦਿਆਰਥਣਾਂ ਦਾ ਨਤੀਜਾ ਸ਼ਾਨਦਾਰ ਰਿਹਾ

ss1

ਮਾਤਾ ਸੁੰਦਰੀ ਗਰਲਜ ਕਾਲਜ ਢੱਡੇ ਦੀਆਂ ਬੀ.ਏ ਭਾਗ ਦੂਜਾ ਸਮੈਸਟਰ ਚੌਥਾ ਦੀਆਂ ਵਿਦਿਆਰਥਣਾਂ ਦਾ ਨਤੀਜਾ ਸ਼ਾਨਦਾਰ ਰਿਹਾ

result-nws-sssssnapsਰਾਮਪੁਰਾ ਫੂਲ, 18 ਅਕਤੂਬਰ (ਕੁਲਜੀਤ ਸਿੰਘ ਢੀਂਗਰਾ): ਮਾਤਾ ਸੁੰਦਰੀ ਗਰਲਜ ਕਾਲਜ ਢੱਡੇ ਦੀਆਂ ਬੀ.ਏ ਭਾਗ ਦੂਜਾ ਸਮੈਸਟਰ ਚੌਥਾ ਦੀਆਂ ਵਿਦਿਆਰਥਣਾਂ ਦਾ ਨਤੀਜਾ ਸ਼ਾਨਦਾਰ ਰਿਹਾ। ਇਹ ਜਾਣਕਾਰੀ ਕਾਲਜ ਦੇ ਪਿ੍ਰੰਸੀਪਲ ਰਾਜ ਸਿੰਘ ਬਾਘਾ ਨੇ ਦਿੰਦੇ ਹੋਏ ਦੱਸਿਆ ਕਿ ਸਾਡੇ ਕਾਲਜ ਦੇ ਸਮੂਹ ਸਟਾਫ ਦੀ ਅਣਥੱਕ ਮਿਹਨਤ ਲਗਨ ਅਤੇ ਮਾਪਿਆ ਦੇ ਸਹਿਯੋਗ ਨਾਲ ਬੀ.ਏ ਭਾਗ ਦੂਜਾ ਸਮੈਸਟਰ ਚੌਥਾ ਦੀਆਂ ਵਿਦਿਆਰਥਣਾਂ ਵਿੱਚੋਂ ਪਹਿਲਾ ਸਥਾਨ ਕੁਲਵੀਰ ਕੌਰ ਨੇ 79.82% ਲੈ ਕੇ ਪ੍ਰਾਪਤ ਕੀਤਾ ,ਅਤੇ ਦੂਜਾ ਸਥਾਨ ਲਖਵੀਰ ਕੌਰ 78% ਲੈ ਕਿ ਪ੍ਰਾਪਤ ਕੀਤਾ, ਅਤੇ ਤੀਸਰਾ ਸਥਾਨ ਮਨਦੀਪ ਕੌਰ ਨੇ 77.09% ਲੈ ਕਿ ਪ੍ਰਾਪਤ ਕੀਤਾ।ਸੰਸਥਾ ਦੇ ਐੱਮ.ਡੀ ਗੁਰਬਿੰਦਰ ਸਿੰਘ ਬੱਲੀ , ਚੇਅਰਮੈਨ ਕੁਲਵੰਤ ਸਿੰਘ ਢੱਡੇ ਡਾਇਰੈਕਟਰ ਮੈਡਮ ਸਿੰਬਲਜੀਤ ਕੌਰ , ਖਜਾਨਚੀ ਮੈਡਮ ਪਰਸ਼ੋਤਮ ਕੌਰ , ਨੇ ਵਿਦਿਆਰਥਣਾਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਚੰਗੇ ਮੁਕਾਮ ਹਾਸਿਲ ਕਰਨ ਦੀਆਂ ਸ਼ੁੱਭ ਇੱਛਾਵਾਂ ਦਿੰਦੇ ਹੋਏੇ, ਇਸ ਪ੍ਰਾਪਤੀ ਦਾ ਮਾਣ ਉਹਨਾਂ ਦੇ ਐੱਚ.ੳ.ਡੀ ਪ੍ਰੋ.ਗੁਰਪ੍ਰੀਤ ਕੌਰ ਪ੍ਰੋ.ਸੁਪਿੰਦਰ ਕੌਰ ,ਪ੍ਰੋ.ਸ਼ਾਮ ਲਾਲ ਪ੍ਰੋ.ਅਣੂ,ਪ੍ਰੋ.ਰਮਨਦੀਪ ਕੌਰ ਅਤੇ ਡਾ.ਰਮਨਦੀਪ ਕੌਰ ਨੂੰ ਬਖਸ਼ਿਆ ਜਿੰਨ੍ਹਾਂ ਨੇ ਬੜੀ ਮਿਹਨਤ ਅਤੇ ਸ਼ਿੱਦਤ ਨਾਲ ਕਲਾਸ ਨੂੰ ਤਰਾਸ਼ਿਆ ਅਤੇ ਸੰਸਥਾ ਦੀ ਝੋਲੀ ਵਿੱਚ ਇਹੋ ਜਿਹਾ ਸ਼ਾਨਦਾਰ ਨਤੀਜਾ ਪਾਇਆ।

print
Share Button
Print Friendly, PDF & Email