ਸ਼ਹੀਦ ਸਾਧੂ ਸਿੰਘ ਚੌਹਾਨ ਦੀ ਯਾਦ ‘ਚ ਕਰਵਾਇਆ ਸੱਭਿਆਚਾਰਕ ਮੇਲਾ

ss1

ਸ਼ਹੀਦ ਸਾਧੂ ਸਿੰਘ ਚੌਹਾਨ ਦੀ ਯਾਦ ‘ਚ ਕਰਵਾਇਆ ਸੱਭਿਆਚਾਰਕ ਮੇਲਾ
ਉਸਤਾਦ ਖ਼ੁਸ਼ੀ ਮੁਹੰਮਦ ਅਲੀਸ਼ੇਰਵੀ ਨੂੰ ਸਮਰਪਿਤ ਮੇਲੇ ਮੌਕੇ ਨਾਮੀ ਕਲਾਕਾਰਾਂ ਨੇ ਸਰੋਤੇ ਕੀਲੇ

picture1ਤਲਵੰਡੀ ਸਾਬੋ, 18 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਇੱਥੋਂ ਨੇੜਲੇ ਪਿੰਡ ਤੁੰਗਵਾਲੀ ਵਿਖੇ ਰੀਅਲ ਵਿਨਰ ਸੋਸ਼ਲ ਵੈਲਫੇਅਰ ਕਲੱਬ ਤੁੰਗਵਾਲੀ ਵੱਲੋਂ 1962 ਦੀ ਭਾਰਤ-ਚੀਨ ਜੰਗ ਦੇ ਸ਼ਹੀਦ ਸਾਧੂ ਸਿੰਘ ਚੌਹਾਨ ਦੀ ਯਾਦ ਅਤੇ ਉਸਤਾਦ ਖ਼ੁਸ਼ੀ ਮੁਹੰਮਦ ਅਲੀਸ਼ੇਰਵੀ ਨੂੰ ਸਮਰਪਿਤ ਇੱਕ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਇਸ ਮੇਲੇ ਵਿੱਚ ਸ਼ਹੀਦ ਦੀ ਧਰਮ ਪਤਨੀ ਸ੍ਰੀਮਤੀ ਦਲੀਪ ਕੌਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਮੇਲੇ ਦੀ ਸ਼ੁਰੂਆਤ ਬਿੱਕਰ ਸਿਤਾਰਾ ਨੇ ਧਾਰਮਿਕ ਗੀਤ ਨਾਲ ਕਰਨ ਤੋਂ ਬਾਅਦ ਖੁਸ਼ਦੀਪ ਰਾਣਾ, ਪ੍ਰੀਤੀ ਵਾਲੀਆ, ਹੁਸ਼ਿਆਰ ਔਲਖ, ਪ੍ਰੀਤ ਚੱਕ ਆਦਿ ਕਲਾਕਾਰਾਂ ਨੇ ਲੋਕਾਂ ਦਾ ਚੰਗਾ ਮਨੋਰੰਜਨ ਕੀਤਾ। ਇਹਨਾਂ ਤੋਂ ਬਾਅਦ ਜਿੱਥੇ ਪ੍ਰਸਿੱਧ ਕਲਾਕਾਰ ਵੀਰ ਦਵਿੰਦਰ, ਬਲਵੀਰ ਚੋਟੀਆਂ ਅਤੇ ਜੈਸਮੀਨ ਚੋਟੀਆਂ, ਮੈਡਮ ਮਨਜੀਤ ਕੌਰ ਨੇ ਇਸ ਮੇਲੇ ਨੂੰ ਸਿਖਰਾਂ ‘ਤੇ ਪਹੁੰਚਾਇਆ ਉੱਥੇ ਲੋਕ ਗਾਇਕ ਲਾਭ ਹੀਰੇ ਨੇ ਲੋਕ ਤੱਥਾਂ ਸੁਣਾ ਕੇ ਲੋਕਾਂ ਨੂੰ ਨਿਹਾਲ ਕੀਤਾ।
ਮੇਲੇ ਦੇ ਅਖੀਰ ‘ਚ ਸਾਬਕਾ ਸਰਪੰਚ ਜਗਸੀਰ ਸਿੰਘ ਮਾਹਲ, ਸੰਤੋਸ਼ ਮਹੰਤ ਐਮ ਸੀ ਅਤੇ ਬਲਵੀਰ ਸਿੰਘ ਢਿੱਲੋਂ ਟਰਾਂਸਪੋਰਟਰ ਨੇ ਕਲਾਕਾਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਸਿਮਰਜੀਤ ਸਿੱਧੂ ਨੇ ਬਾਖੂਬੀ ਨਿਭਾਈ। ਕਲੱਬ ਦੇ ਪ੍ਰਧਾਨ ਪੰਜਾਬੀ ਗਾਇਕ ਸੋਮੀ ਤੁੰਗਵਾਲੀਆ ਨੇ ਮੇਲੇ ਮੌਕੇ ਪਹੁੰਚੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਭੁਪਿੰਦਰ ਸਿੰਘ ਚੌਹਾਨ ਸੈਕਟਰੀ, ਟੇਕ ਸਿੰਘ, ਬਿੱਟੂ ਸਿੰਘ, ਬੋਘੜ ਸਿੰਘ ਫੌਜੀ, ਸ਼ਿਕੰਦਰ ਸਿੰਘ ਪੰਚ ਅਤੇ ਰਾਜਿੰਦਰ ਸਿੰਘ ਬਿੱਟੂ ਆਦਿ ਨੇ ਹਾਜ਼ਰੀ ਭਰੀ।

print
Share Button
Print Friendly, PDF & Email

Leave a Reply

Your email address will not be published. Required fields are marked *