ਡੀ.ਏ.ਵੀ ਨੈਸ਼ਨਲ ਸਪੋਰਟਸ ਟੂਰਨਾਮੈਂਟ (ਕਲਸਟਰ ਲੈਵਲ) -2016

ss1

ਡੀ.ਏ.ਵੀ ਨੈਸ਼ਨਲ ਸਪੋਰਟਸ ਟੂਰਨਾਮੈਂਟ (ਕਲਸਟਰ ਲੈਵਲ) -2016

17-mnksgr04ਮੂਨਕ 17 ਅਕਤੂਬਰ (ਸੁਰਜੀਤ ਭੁਟਾਲ): ਬੀ.ਬੀ.ਬੀ.ਡੀ.ਏ.ਵੀ ਸੀ. ਸੈ.ਪਬਲਿਕ ਸਕੂਲ ,ਮੂਨਕ ਵਿੱਚ ਕਬੱਡੀ ਅਤੇ ਫੁੱਟਬਾਲ ਦੇ ਡੀ.ਏ.ਵੀ ਨੈਸ਼ਨਲ ਸਪੋਰਟਸ ਟੂਰਨਾਮੈਂਟ -2016 ਕਰਵਾਏ ਗਏ।ਜਿਸ ਦਾ ਉਦਘਾਟਨ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਸੰਜੀਵ ਸ਼ਰਮਾ ਜੀ ਨੇ ਕੀਤਾ।ਇਸ ਵਿੱਚ ਵੱਖ-ਵੱਖ ਸਕੂਲ ਜਿਵੇਂ ਡੀ.ਏ.ਵੀ ਪਾਤੜਾਂ,ਕਕਰਾਲਾ, ਸਮਾਣਾ,ਪਟਿਆਲਾ, ਤਲਵੰਡੀ ਭਾਈ ਅਤੇ ਮੇਜ਼ਬਾਨ ਸਕੂਲ ਡੀ.ਏ.ਵੀ. ਮੂਨਕ ਨੇ ਭਾਗ ਲਿਆ।ਸਾਰੇ ਖਿਡਾਰੀ ਬੜੇ ਜੋਸ਼ ਅਤੇ ਉਤਸ਼ਾਹ ਨਾਲ ਖੇਡ ਰਹੇ ਸਨ।ਮੌਜ਼ੂਦ ਸਾਰੇ ਸਟਾਫ ਮੈਂਬਰਾਂ ਨੇ ਤਾਲੀਆਂ ਨਾਲ ਸਾਰੇ ਖਿਡਾਰੀਆ ਦਾ ਉਤਸ਼ਾਹ ਵਧਾਇਆ। ਅੰਤ ਵਿੱਚ ਫੁੱਟਬਾਲ ਵਿੱਚ ਪਹਿਲਾ ਸਥਾਨ ਡੀ.ਏ.ਵੀ ਪਾਤੜਾਂ ਨੇ ਅਤੇ ਦੂਜਾ ਸਥਾਨ ਡੀ.ਏ.ਵੀ ਪਟਿਆਲਾ ਨੇ ਪ੍ਰਾਪਤ ਕੀਤਾ ਅਤੇ ਕਬੱਡੀ ਵਿੱਚ ਪਹਿਲਾ ਸਥਾਨ ਡੀ.ਏੇ.ਵੀ ਮੂਨਕ ਅਤੇ ਦੂਜਾ ਸਥਾਨ ਤਲਵੰਡੀ ਭਾਈ ਸਕੂਲ ਨੇ ਪ੍ਰਾਪਤ ਕੀਤਾ।ਪ੍ਰਿੰਸੀਪਲ ਸ਼੍ਰੀਸੰਜੀਵ ਸ਼ਰਮਾ ਜੀੇ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਅਤੇ ਟ੍ਰਾਫੀ ਅਤੇ ਮੈਡਲ ਦੇ ਕੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਪਿ੍ਰੰਸੀਪਲ ਸ਼ੀ੍ਰ ਸੰਜੀਵ ਸਰਮਾ ਜੀ ਨੇ ਸਟਾਫ ਮੈਂਬਰਾਂ ਅਤੇ ਬਾਹਰੋਂ ਆਏ ਖੇਡ ਅਧਿਆਪਕਾਂ ਦਾ ਸਹਿਯੋਗ ਕਰਨ ਲਈ ਧੰਨਵਾਦ ਕੀਤਾ।

print
Share Button
Print Friendly, PDF & Email

Leave a Reply

Your email address will not be published. Required fields are marked *