ਆਟਾ-ਦਾਲ ਯੋਜਨਾ ਤਹਿਤ ਨਵੇਂ ਲਾਭਪਾਤਰੀਆਂ ਨੂੰ ਵੰਡੇ ਕਾਰਡ

ss1

ਆਟਾ-ਦਾਲ ਯੋਜਨਾ ਤਹਿਤ ਨਵੇਂ ਲਾਭਪਾਤਰੀਆਂ ਨੂੰ ਵੰਡੇ ਕਾਰਡ

17mnksgr02ਮੂਨਕ, 17 ਅਕਤੂਬਰ (ਸੁਰਜੀਤ ਭੁਟਾਲ)ਨੇੜਲੇ ਪਿੰਡ ਸ਼ੇਰਗੜ ਵਿਖੇ ਚਮਕੌਰ ਸਿੰਘ ਬਾਦਲਗੜ ਚੈਅਰਮੈਨ ਬਲਾਕ ਸੰਮਤੀ ਮੂਨਕ ਐਂਟ ਅਨਦਾਨਾ ਨੇ ਪੰਜਾਬ ਸਰਕਾਰ ਵੱਲੋਂ ਗਰੀਬ ਵਰਗ ਨੂੰ ਦਿੱਤੀ ਜਾ ਰਹੀ ਆਟਾ-ਦਾਲ ਯੋਜਨਾ ਵਿੱਚ ਨਵੇਂ ਸ਼ਾਮਲ ਹੋਏ ਪਰਿਵਾਰਾਂ ਨੂੰ ਆਟਾ-ਦਾਲ ਯੋਜਨਾ ਕਾਰਡ ਵੰਡੇ ਗਏ। ਇਸ ਮੌਕੇ ਕਾਰਡ ਪ੍ਰਾਪਤ ਕਰਨ ਆਏ ਲਾਭਪਾਤਰੀਆਂ ਨੂੰ ਸੰਬੋਧਨ ਕਰਦਿਆ ਚੈਅਰਮੈਨ ਚਮਕੌਰ ਸਿੰਘ ਬਾਦਲਗੜ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਹਮੇਸ਼ਾ ਤੋਂ ਗਰੀਬ ਵਰਗ ਲਈ ਵੱਧ ਤੋਂ ਵੱਧ ਕੰਮ ਕਰਦੀ ਆ ਰਹੀ ਹੈ। ਗਰੀਬ ਵਰਗ ਨੂੰ ਸਰਕਾਰ ਵੱਲੌਂ ਆਟਾ-ਦਾਲ, ਸ਼ਗਨ, ਵਜੀਫਾਂ, ਬਿਜਲੀ ਦੇ ਬਿੱਲ ਮਾਫ ਵਰਗੀਆਂ ਅਨੇਕਾਂ ਸਹੂਲਤਾਂ ਬਾਦਲ ਸਰਕਾਰ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਢੀਡਸਾਂ ਜੀ ਮੈਂਬਰ ਰਾਜ ਸਭਾ ਅਤੇ ਪਰਮਿੰਦਰ ਸਿੰਘ ਢੀਡਸਾਂ ਵਿੱਤ ਮੰਤਰੀ ਜੀ ਦੀ ਅਗਵਾਈ ਹੇਠ ਹਲਕਾ ਲਹਿਰਾ ਦੇ ਜੋ ਲੋੜਵੰਦ ਗਰੀਬ ਪਰਿਵਾਰ ਪਹਿਲਾਂ ਆਟਾ-ਦਾਲ ਯੋਜਨਾ ਤੋਂ ਵਾਂਝੇ ਰਹਿ ਗਏ ਸਨ ਉਨ੍ਹਾਂ ਲਈ ਸਰਕਾਰ ਨੇ ਨਵੇਂ ਕਾਰਡ ਬਣਾਏ ਹਨ ਤਾਂ ਜੋ ਗਰੀਬ ਪਰਿਵਾਰ ਰੋਟੀ ਤੋਂ ਵਾਝਾਂ ਨਾ ਰਹਿ ਸਕੇ। ਇਸ ਸਮਾਗਮ ਦੌਰਾਨ 54 ਲੋੜਵੰਦ ਪਰਿਵਾਰਾਂ ਨੂੰ ਆਟਾ-ਦਾਲ ਦੇ ਕਾਰਡ ਵੰਡੇ ਗਏ। ਇਸ ਮੌਕੇ ਸ਼ਮਸ਼ੇਰ ਸਿੰਘ ਸ਼ੇਰਗੜ ਅਕਾਲੀ ਆਗੂ, ਦਵਿੰਦਰ ਸਿੰਘ ਸਰਪੰਚ ਸ਼ੇਰਗੜ, ਲਖਵੀਰ ਸਿੰਘ ਮੈਂਬਰ, ਹਰਸਮਜੀਤ ਸਿੰਘ ਮੈਂਬਰ, ਬਲਦੀਪ ਬਾਦਲਗੜ, ਸੰਸਾਰ ਸਿੰਘ ਮੈਂਬਰ, ਨਛੱਤਰ ਸਿੰਘ ਰਾਜਾ ਆਦਿ ਆਗੂ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *