ਯੂਨੀਵਰਸਲ ਸਕੂਲ ਤਲਵੰਡੀ ਸਾਬੋ ਨੇ ਖੇਡਾਂ ‘ਚ ਜਿੱਤੇ 14 ਗੋਲਡ ਤੇ 11 ਸਿਲਵਰ ਮੈਡਲ

ss1

ਯੂਨੀਵਰਸਲ ਸਕੂਲ ਤਲਵੰਡੀ ਸਾਬੋ ਨੇ ਖੇਡਾਂ ‘ਚ ਜਿੱਤੇ 14 ਗੋਲਡ ਤੇ 11 ਸਿਲਵਰ ਮੈਡਲ

dsc_9438ਤਲਵੰਡੀ ਸਾਬੋ, 18 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਯੂਨੀਵਰਸਲ ਸਕੂਲ ਦੇ ਵਿਦਿਆਰਥੀਆਂ ਨੇ ਸੈਂਟਰ ਅਤੇ ਬਲਾਕ ਪੱਧਰੀ ਖੇਡਾਂ ਦੀਆਂ ਵਖ-ਵੱਖ ਈਵੈਂਟਸ ਵਿੱਚ ਚੰਗੀਆਂ ਪ੍ਰਾਪਤੀਆਂ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਜਿਸ ਦੌਰਾਨ ਸੈਂਟਰ ਖੇਡਾਂ ‘ਚ ਲੜਕਿਆਂ ਅਤੇ ਲੜਕੀਆਂ ਦੀ ਕਬੱਡੀ ਟੀਮ ਪਹਿਲੇ ਨੰਬਰ, ਲੜਕਿਆਂ ਦੀ ਖੋ-ਖੋ ਦੀ ਟੀਮ ਪਹਿਲੇ ਨੰਬਰ ‘ਤੇ ਰਹੀ ਜਦੋਂ ਕਿ ਲੜਕੀਆਂ ਦੀ ਜਿਮਨਾਸਟਿਕ ਦੀ ਟੀਮ ਵੀ ਪਹਿਲੇ ਨੰਬਰ ਅਤੇ ਲੜਕਿਆਂ ਦੀ ਜਿਮਨਾਸਟਿਕ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਹੀ ਰੈਸਲਿੰਗ ਦੇ 25 ਕਿਲੋ ਭਾਰ ਵਰਗ ‘ਚ ਹਰਸ਼ਦੀਪ ਸਿੰਘ ਪਹਿਲੇ, 28 ਕਿਲੋ ਭਾਰ ਵਰਗ ‘ਚ ਹਰਮਨ ਸਿੰਘ ਦੂਜੇ ਸਥਾਨ ‘ਤੇ ਰਿਹਾ।100 ਮੀਟਰ ਦੌੜ (ਲੜਕੇ) ‘ਚ ਜਸਮੀਤ ਪਹਿਲੇ ਤੇ ਨਵਜੋਤ ਦੂਜੇ ਸਥਾਨ ਰਿਹਾ ਜਦੋਂ ਕਿ 400 ਮੀਟਰ ਰੇਸ ਮੌਕੇ ਜਸ਼ਨਦੀਪ ਨੇ ਪਹਿਲੀ ਪੁਜ਼ੀਸਨ ਲਈ।
ਸਕੂਲ ਪ੍ਰਬੰਧਕ ਕਮੇਟੀ ਚੇਅਰਮੈਨ ਸ. ਸੁਖਚੈਨ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗੋਲਾ ਸੁੱਟਣ ਅਤੇ ਲੰਬੀ ਛਾਲ ਵਿੱਚ ਅਨਮੋਲ ਸਿੰਘ ਅਤੇ ਸ਼ਰਨਪ੍ਰੀਤ ਪਹਿਲੇ, ਨਵਜੋਤ ਸਿੰਘ ਦੂਜੇ ਥਾ ‘ਤੇ ਰਿਹਾ ਜਦੋਂ ਕਿ ਲੰਬੀ ਚਾਲ ‘ਚ ਅਨਮੋਲ ਸਿੰਘ ਨੇ ਤੀਜੀ ਥਾ ਲਈ। ਕੁੜੀਆਂ ਦੀ 100 ਅਤੇ 200 ਮੀਟਰ ਦੌੜ ‘ਚ ਰਮਨਦੀਪ ਕੌਰ ਅਤੇ ਰਮਨਪ੍ਰੀਤ ਕੌਰ ਦੂਜੇ ਨੰਬਰ ਤੇ ਰਹੀਆਂ। ਗੋਲਾ ਸੁੱਟਣ ‘ਚੋਂ ਪ੍ਰੀਤਕਮਲ ਕੌਰ ਨੇ ਪਹਿਲਾ, ਮਹਿਕਦੀਪ ਕੌਰ ਨੇ ਦੂਜਾ ਅਤੇ ਲੰਬੀ ਛਾਲ ‘ਚੋਂ ਰਮਨਦੀਪ ਕੌਰ ਨੇ ਦੂਜਾ ਅਤੇ ਰਮਨਪ੍ਰੀਤ ਕੌਰ ਨੇ ਤੀਜਾ ਸਥਾਨ ਲਿਆ।
ਦੂਜੇ ਪਾਸੇ ਬਲਾਕ ਲੈਵਲ ਦੀਆਂ ਖੇਡਾਂ ਵਿੱਚ ਕੁਸ਼ਤੀ 25 ਕਿਲੋ ‘ਚੋਂ ਹਰਸ਼ਦੀਪ ਸਿੰਘ ਨੇ ਪਹਿਲਾ, 28 ਕਿਲੋ ‘ਚੋਂ ਹਰਮਨ ਸਿੰਘ ਦੂਜਾ ਸਥਾਨ ਪ੍ਰਾਪਤ ਕੀਤਾ। ਰਿਲੇਅ ਦੌੜ (ਲੜਕੇ) ਟੀਮ ਨੇ ਦੂਜਾ ਅਤੇ ਲੜਕੀਆਂ ਦੀ ਟੀਮ ਨੇ ਬਲਾਕ ਪੱਧਰ ‘ਤੇ ਪਹਿਲਾ ਸਥਾਨ ਹਾਸਸਲ ਕੀਤਾ। ਜਿਮਨਾਸਟਿਕ ਮੁੰਡਿਆਂ ਦੀ ਟੀਮ ਦੂਜੇ ਨੰਬਰ ਅਤੇ ਕੁੜੀਆਂ ਪਹਿਲੇ ਨੰਬਰ ‘ਤੇ ਰਹੀਆਂ। ਸਕੂਲ ਦੇ ਚੇਅਰਮੈਨ ਸ. ਸੁਖਚੈਨ ਸਿੰਘ ਸਿੱਧੂ ਅਤੇ ਪ੍ਰਿੰਸੀਪਲ ਮਨਜੀਤ ਕੌਰ ਸਿੱਧੂ ਨੇ ਬੱਚਿਆਂ ਨੂੰ ਵਧਾਈ ਦਿੰਦਿਆ ਉਹਨਾਂ ਦੀ ਹੌਸਲਾ ਅਫ਼ਜ਼ਾਈ ਵੀ ਕੀਤੀ। ਇਸ ਮੌਕੇ ਹੋਣਹਾਰ ਅਧਿਆਪਕ ਸਤਵੰਤ ਕੌਰ, ਜਰਮਨਦੀਪ ਸਿੰਘ ਅਤੇ ਮਨਦੀਪ ਸਿੰਘ ਦਾ ਧੰਨਵਾਦ ਕੀਤਾ।

print
Share Button
Print Friendly, PDF & Email

Leave a Reply

Your email address will not be published. Required fields are marked *