ਮੋਟਰਸਾਈਕਲ ਸਵਾਰਾਂ ਨੇ ਪੈਟਰੋਲ ਪੰਪ ਤੋਂ ਨਕਦੀ ਲੁੱਟੀ

ss1

ਮੋਟਰਸਾਈਕਲ ਸਵਾਰਾਂ ਨੇ ਪੈਟਰੋਲ ਪੰਪ ਤੋਂ ਨਕਦੀ ਲੁੱਟੀ

ਭਗਤਾ ਭਾਈ ਕਾ (ਸਵਰਨ ਸਿੰਘ ਭਗਤਾ) ਬੀਤੇ ਦਿਨੀਂ ਦੇਰ ਸ਼ਾਮ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਨੇ ਪੈਟਰੋਲ ਪੰਪ ਦੇ ਕਰਿੰਦੇ ਨੂੰ ਜਖਮੀ ਕਰਕੇ ਉਸ ਕੋਲੋਂ ਪੰਜ ਹਜ਼ਾਰ ਰੁਪਏ ਲੁੱਟ ਲਏ। ਜਾਣਕਾਰੀ ਅਨੁਸਾਰ ਨਜਦੀਕ ਪਿੰਡ ਹਮੀਰਗੜ ਦੇ ਪੈਟਰੋਲ ਪੰਪ ਤੋਂ ਉਕਤ ਮੋਟਰਸਾਈਕਲ ਸਵਾਰਾਂ ਨੇ ਤੇਲ ਪਵਾਇਆ ਜਦੋਂ ਪੰਪ ਦਾ ਕਰਿੰਦਾ ਤੇਲ ਪਾ ਕੇ ਵਾਪਸ ਹਟਿਆ ਤਾਂ ਉਕਤ ਮੋਟਰਸਾਈਕਲ ਸਵਾਰਾਂ ਵਿੱਚੋ ਇਕ ਨੇ ਕਰਿੰਦੇ ਦੇ ਸਿਰ ‘ਚ ਰਾਡ ਮਾਰ ਕੇ ਜਖਮੀ ਕਰ ਦਿੱਤਾ ਤੇ ਉਸ ਕੋਲੋਂ ਪੰਜ ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ। ਇਸ ਘਟਨਾ ਦੌਰਾਨ ਜਖਮੀ ਹੋਏ ਕਰਿੰਦੇ ਮੁਕੇਸ਼ ਕੁਮਾਰ ਨੂੰ ਸਥਾਨਕ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿੱਥੇ ਕਿ ਉਸ ਦੀ ਹਾਲਤ ਸਥਿਰ ਹੈ। ਸਥਾਨਕ ਪੁਲਸ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਿਕਰਯੋਗ ਹੈ ਕਿ ਇਕ ਹਫਤੇ ਅੰਦਰ ਲੁੱਟ ਦੀ ਦੂਜੀ ਘਟਨਾ ਹੈ ਜਿਸ ਕਾਰਨ ਲੋਕਾਂ ਅੰਦਰ  ਸਹਿਮ ਦਾ ਮਹੌਲ ਪਾਇਆ ਜਾ ਰਿਹਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *