ਬੀਬੀ ਭੱਠਲ ਨੇ ਕੀਤਾ ਮੰਡੀਆਂ ਦਾ ਦੌਰਾ

ss1

ਬੀਬੀ ਭੱਠਲ ਨੇ ਕੀਤਾ ਮੰਡੀਆਂ ਦਾ ਦੌਰਾ

18-news-lehra-01ਲਹਿਰਾਗਾਗਾ, 18 ਅਕਤੂਬਰ,(ਕੁਲਵੰਤ ਛਾਜਲੀ) ਕਾਂਗਰਸ ਸਰਕਾਰ ਬਣਨ ਤੇ ਸੂਬੇ ਦੇ ਕਿਸਾਨਾਂ ਦਾ 33 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਅਨਾਜ ਮੰਡੀ ਲਹਿਰਾਗਾਗਾ ਵਿਖੇ ਮੰਡੀ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੇ ਰਾਜ ਦੇ ਦੌਰਾਨ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਕੌਡੀਆਂ ਦੇ ਭਾਅ ਵਿਕ ਰਹੀ ਹੈ। ਸਥਾਨਕ ਮੰਡੀ ਵਿਚ ਕਿਸਾਨਾਂ ਤੇ ਮਜ਼ਦੂਰਾਂ ਲਈ ਸਹੂਲਤਾਂ ਦੀ ਵੱਡੀ ਘਾਟ ਪਾਈ ਜਾ ਰਹੀ ਹੈ। ਜਿੱਥੇ ਕਿ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਅਤੇ ਰਫਾ ਹਜ਼ਤ ਜਾਣ ਲਈ ਮੰਡੀ ਬੋਰਡ ਵੱਲੋਂ ਪਖਾਨੇ ਘਰਾਂ ਨੂੰ ਜ਼ਿੰਦਰੇ ਲਗਾ ਰੱਖੇ ਹਨ। ਜ਼ੋ ਨਾ ਮਾਤਰ ਸਹੂਲਤ ਹੈ ਉਹ ਸਿਰਫ ਚੋਣ ਸਟੰਟ ਹੈ। ਬੀਬੀ ਭੱਠਲ ਨੇ ਆਜ ਤਕ ਚੈਨਲ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸੂਬੇ ਵਿਚ ਕਾਂਗਰਸ ਸਰਕਾਰ ਬਣਨ ਜਾ ਰਹੀ ਹੈ। ਇਹ ਸਰਵੇ ਇੱਕ ਮਹੀਨਾ ਪਹਿਲਾਂ ਦਾ ਹੈ। ਸੂਬੇ ਅੰਦਰ ਕਾਂਗਰਸ ਪਾਰਟੀ ਦੀ ਨਿਰੋਲ ਅਤੇ ਮਜਬੂਤ ਸਰਕਾਰ ਬਣੇਗੀ। ਕਾਂਗਰਸ ਪਾਰਟੀ ਦਾ ਕਿਸੇ ਪਾਰਟੀ ਨਾਲ ਕੋਈ ਮੁਕਾਬਲਾ ਨਹੀਂ। ਅੱਜ ਦੇ ਹਾਲਾਤ ਇੱਥੋਂ ਤੱਕ ਹਨ ਕਿ ਕਾਂਗਰਸ ਪਾਰਟੀ ਸੂਬੇ ਦੀ ਨੰਬਰ ਇੱਕ ਪਾਰਟੀ ਵਜੋਂ ਉੱਭਰੀ ਹੈ ਅਤੇ ਆਮ ਆਦਮੀ ਪਾਰਟੀ ਨੂੰ ਦੂਜੇ ਨੰਬਰ ਤੇ ਹੈ ਅਤੇ ਅਕਾਲੀ ਭਾਜਪਾ ਗਠਜੋੜ ਤੀਸਰੇ ਸਥਾਨ ਤੇ ਖਿਸਕ ਗਿਆ ਹੈ। ਬੀਬੀ ਭੱਠਲ ਨੇ ਕਿਹਾ ਕਿ ਗਠਜੋੜ ਸਰਕਾਰ ਨੇ ਝੋਨੇ ਦਾ ਮੁਆਇਸਚਰ 17 ਪ੍ਰਤੀਸ਼ਤ ਤੇ ਖਰੀਦ ਹੈ। ਕਾਂਗਰਸ ਸਰਕਾਰ ਬਣਨ ਤੇ ਝੋਨਾ 21 ਪ੍ਰਤੀਸ਼ਤ ਮੁਆਇਸਚਰ ਨਾਲ ਖਰੀਦਿਆ ਜਾਵੇਗਾ। ਜਿਸ ਨਾਲ ਕਿਸਾਨਾਂ ਨੂੰ ਵੱਡਾ ਲਾਭ ਹੋਵੇਗਾ। ਬੀਬੀ ਭੱਠਲ ਨੇ ਲਹਿਰਾਗਾਗਾ ਦੀ ਅਨਾਜ ਮੰਡੀ ਤੋਂ ਇਲਾਵਾ ਘੋੜੇਨਬ, ਰਾਮਗੜ੍ਹ ਸੰਧੂਆਂ, ਜਵਾਹਰਵਾਲਾ ਆਦਿ ਅਨਾਜ ਮੰਡੀਆਂ ਦਾ ਦੌਰਾ ਕੀਤਾ। ਇਸ ਮੌਕੇ ਤੇ ਸੂਬਾ ਸਕੱਤਰ ਸੋਮਨਾਥ ਸਿੰਗਲਾ, ਰਾਜੇਸ਼ ਭੋਲਾ, ਸੰਜੀਵ ਕੁਮਾਰ ਹਨੀ, ਪ੍ਰਵੀਨ ਕੁਮਾਰ ਰੋਡਾ, ਮੀਡੀਆ ਸਲਾਹਕਾਰ ਸਨਮੀਕ ਸਿੰਘ ਹੈਨਰੀ ਤੋਂ ਇਲਾਵਾ ਹੋਰ ਕਾਂਗਰਸੀ ਵਰਕਰ ਵੀ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *