62ਵੀਆਂ ਅੰਤਰ ਜਿਲਾ ਸਕੂਲ ਖੇਡਾਂ ਫੁੱਟਬਾਲ (ਅੰਡਰ-17 ਸਾਲ) ਸ਼ੁਰੂ

ss1

62ਵੀਆਂ ਅੰਤਰ ਜਿਲਾ ਸਕੂਲ ਖੇਡਾਂ ਫੁੱਟਬਾਲ (ਅੰਡਰ-17 ਸਾਲ) ਸ਼ੁਰੂ

18-mhl-1ਗੜ੍ਹਸ਼ੰਕਰ, 18 ਅਕਤੂਬਰ (ਅਸ਼ਵਨੀ ਸ਼ਰਮਾ): 62ਵੀਆਂ ਅੰਤਰ ਜਿਲਾ ਸਕੂਲ ਖੇਡਾਂ ਫੁੱਟਬਾਲ (ਅੰਡਰ- 17 ਲੜਕੇ) ਦੀ ਸ਼ੁਰੂਆਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹਿਲਪੁਰ ਵਿਖੇ ਹੋਈ ਜਿਸ ਵਿਚ ਬਤੋਰ ਮੁੱਖ ਮਹਿਮਾਨ ਮੋਹਣ ਸਿੰਘ ਲੇਹਲ ਜਿਲਾ ਸਿੱਖਿਆ ਅਫਸਰ ਸੈਕੰਡਰੀ ਹੁਸ਼ਿਆਰਪੁਰ  ਨੇ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਮਹਿਮਾਨ ਵਲੋਂ ਰਸਮੀ ਤੋਰ ਤੇ ਗੁਬਾਰੇ ਛੱਡ ਕੇ ਖੇਡਾਂ ਦਾ ਅਰੰਭ ਕੀਤਾ ਗਿਆ। ਅੱਜ ਦਾ ਉਦਘਾਟਨੀ ਮੈਚ ਫਿਰੋਜ਼ਪੁਰ ਤੇ ਮਾਹਿਲਪੁਰ ਵਿੰਗ ਵਿਚਕਾਰ ਖੇਡਿਆ ਗਿਆ ਜਿਸ ਵਿਚ ਮਾਹਿਲਪੁਰ ਵਿੰਗ ਨੇ ਫਿਰੋਜ਼ਪੁਰ ਨੂੰ ਸ਼ਾਨਦਾਰ ਗੋਲ ਕਰਦੇ ਹੋਏ 21–0 ਦੇ ਫਰਕ  ਨਾਲ ਹਰਾ ਕੇ ਅਗਲੇ ਗੇੜ ਵਿਚ ਪ੍ਰਵੇਸ਼ ਕੀਤਾ। ਇਸ ਮੌਕੇ ਡਿਪਟੀ ਡੀ.ਈ.ਓ ਸੈਕੰਡਰੀ ਹੁਸ਼ਿਆਰਪੁਰ ਸ਼ੈੇਲੇਂਦਰ ਠਾਕੁਰ, ਸਹਾਇਕ ਜਿਲਾ ਸਿੱਖਿਆ ਅਫਸਰ (ਖੇਡਾਂ) ਇੰਦਰਜੀਤ ਸਿੰਘ ਬੜੈਚ,  ਜਨਰਲ ਸਕੱਤਰ ਡੀ. ਟੀ. ਸੀ. ਦਵਿੰਦਰ ਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਜਗਮੋਹਣ ਸਿੰਘ , ਜਸਵੀਰ ਸਿੰਘ ਪ੍ਰਬੰਧਕ ਹੁਸ਼ਿਆਰਪੁਰ, ਪ੍ਰਿੰਸੀਪਲ ਸਤਿੰਦਰਦੀਪ ਕੌਰ ਢਿੱਲੋਂ, ਪ੍ਰਿੰਸੀਪਲ ਸੀਮਾ ਰਾਣੀ ਪ੍ਰਿੰਸੀਪਲ ਅਜਮੇਰ ਸਿੰਘ, ਪ੍ਰਿੰਸੀਪਲ ਰਾਜਵਿੰਦਰ ਕੌਰ, ਮੈਡਮ ਦਵਿੰਦਰ ਕੌਰ ਮਾਹਿਲਪੁਰ, ਪਰਮਜੀਤ ਸਿੰਘ ਬੈਂਸ, ਸਟੇਟ ਐਵਾਰਡੀ ਕੋਚ ਜਗਦੀਸ਼ ਸਿੰਘ, ਸਰਬਜੀਤ ਸਿੰਘ ਮੰਝ, ਮਿਤਲੇਸ਼ ਹਾਂਡਾ, ਸੁਖਇੰਦਰ ਸਿੰਘ ਰਿੱਕੀ, ਕੁਲਦੀਪ ਸਿੰਘ, ਸੋਹਣ ਲਾਲ, ਅਮਰੀਕ ਸਿੰਘ, ਬਲਦੇਵ ਸਿੰਘ, ਸੁਰਜੀਤ ਪਾਲ ਸਿੰਘ ਸਮੇਤ ਖੇਡ ਪ੍ਰੇਮੀ ਹਾਜਰ ਸਨ।  ਇਹ ਮੈਚ ਮਾਹਿਲਪੁਰ ਦੇ ਲਾਗਲੇ ਸਕੂਲਾਂ ਰਾਮਪੁਰ ਝੰਜੋੋਵਾਲ, ਸੰਤ ਅਤਰ ਸਿੰਘ ਖਾਲਸਾ ਸਕੂਲ ਪਾਲਦੀ, ਖਾਲਸਾ ਕਾਲਜ ਮਾਹਿਲਪੁਰ ਦੇ ਖੇਡ ਮੈਦਾਨਾਂ ਵਿਚ ਵੀ ਲਗਾਤਾਰ ਕਰਵਾਏ ਜਾ ਰਹੇ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *