ਪਰਮਿੰਦਰ ਸਿੰਘ ਢੀਡਸਾ ਨੇ ਸਬ-ਡਵੀਜਨ ਮੂਣਕ ਅਧੀਨ ਪੈਦੇ ਪਿੰਡਾਂ ਲਈ 1.5 ਕਰੋੜ ਦੀ ਗ੍ਰਾਂਟ ਦਾ ਕੀਤਾ ਐਲਾਨ

ss1

ਪਰਮਿੰਦਰ ਸਿੰਘ ਢੀਡਸਾ ਨੇ ਸਬ-ਡਵੀਜਨ ਮੂਣਕ ਅਧੀਨ ਪੈਦੇ ਪਿੰਡਾਂ ਲਈ 1.5 ਕਰੋੜ ਦੀ ਗ੍ਰਾਂਟ ਦਾ ਕੀਤਾ ਐਲਾਨ

14-4 (1) 14-4 (2)

 

ਮੂਨਕ 13 ਮਈ [ਕੁਲਵੰਤ ਦੇਹਲਾ] ਵਿੱੱਤ ਮੰਤਰੀ ਸ੍ਰ.ਪਰਮਿੰਦਰ ਸਿੰਘ ਢੀਡਸਾ ਨੇ ਸਬ-ਡਵੀਜਨ ਮੂਣਕ ਅਧੀਨ ਪੈਦੇ ਪਿੰਡਾਂ ਮਕੋਰੜ ਸਾਹਿਬ,ਮਨਿਆਣਾ,ਫੂਲਦ ਵਿਖੇ ਸੰਗਤ ਦਰਸਨ ਦੋਰਾਨ 1.5 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਲੋਕਾਂ ਦੀਆਂ ਸਮੱੱਸਿਆ ਸੁਣੀਆ ਤੇ ਕਾਫੀ ਸਮੱੱਸਿਆ ਦਾ ਮੋਕੇ ਤੇ ਹੀ ਹੱੱਲ ਕਰਨ ਲਈ ਸਬੰਧਿਤ ਅਧਿਕਾਰੀਆ ਨੂੰ ਕਿਹਾ ਗਿਆ।ਮਕੋਰੜ ਸਾਹਿਬ ਵਿਖੇ ਸੰਬੋਧਨ ਕਰਦਿਆ ਢੀਡਸਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਲੋੜਦੀਆ ਸਹੂਲਤਾਂ ਦੇਣ ਲਈ ਹਮੇਸਾ ਹੀ ਵਚਨਬੱੱਧ ਹੈ।ਸਰਕਾਰ ਸਮੇ ਸਮੇ ਤੇ ਲੋਕਾਂ ਦੀ ਮੁਸਕਲਾ ਸੁਣ ਰਹੀ ਹੈ ਜਿਨਾ ਵਿੱੱਚ ਆਟਾ ਦਾਲ ਸਕੀਮ,ਸ਼ਗਨ ਸਕੀਮ,ਬੁਢਾਪਾ ਪੈਨਸਨ,ਵਿਧਵਾ ਪੈਨਸਨ,ਅੰਗਹੀਣ ਪੈਨਸਨ ਆਦਿ ਸਕੀਮਾਂ ਸਾਮਿਲ ਹਨ।ਉਹਨਾ ਕਿਹਾ ਕਿ ਜੋ ਪੈਸਾ ਸੰਗਤ ਦਰਸਨ ਦੋਰਾਨ ਪਿੰਡਾਂ ਦੀ ਪੰਚਾਇਤਾ ਤੇ ਕਲੱੱਬਾਂ ਆਦਿ ਨੂੰ ਦਿੱੱਤਾ ਜਾ ਰਿਹਾ ਹੈ ਉਹ ਪੈਸਾ ਨੂੰ ਬੁਨਿਆਦੀ ਲੋੜਾਂ ਤੇ ਖਰਚ ਕਰਨ ਅਤੇ ਪਿੰਡਾਂ ਵਿੱਚ ਵਿਕਾਸ ਕੰਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ।ਢੀਡਸਾ ਨੇ ਦੱੱਸਿਆ ਕਿ ਜੋ ਤੀਰਥ ਯਾਤਰਾ ਤੇ ਜਾਣਾ ਹੈ ਉਹਨਾ ਵਿੱੱਚ ਸਿਰਫ ਉਹਨਾ ਲੋਕਾਂ ਨੂੰ ਲੈ ਕੇ ਜਾਣਾ ਹੈ ਜੋ ਕਿ ਆਰਥਿਕ ਤੰਗੀ ਕਾਰਨ ਕਦੇ ਵੀ ਤੀਰਥ ਯਾਤਰਾ ਤੇ ਨਹੀ ਗਏ।ਵਰਕਰਾਂ ਵੱੱਲੋ ਲਿਸਟਾ ਤਿਆਰ ਕੀਤੀਆ ਜਾ ਰਹੀਆ ਹਨ ਅਤੇ ਪਿੰਡਾਂ ਵਿੱੱਚ ਜਿਨਾ ਗਰੀਬ ਪਰਿਵਾਰ ਕੋਲ ਪੈਖਾਨੇ ਨਹੀ ਹਨ ਉਹ ਵੀ ਜਲਦੀ ਬਣਾਏ ਜਾਣਗੇ।ਹਰ ਪਿੰਡ ਵਿੱੱਚ 50 ਫੀਸਦੀ ਲੋਕਾਂ ਨੂੰ ਆਟਾ ਦਾਲ ਸਕੀਮ ਨਾਲ ਜੋੜਿਆ ਜਾ ਰਿਹਾ ਹੈ।

ਸੰਗਤ ਦਰਸਨ ਦੋਰਾਨ ਪਿੰਡ ਮਨਿਆਣਾ ਨੂੰ ਕਰੀਬ 80 ਲੱੱਖ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਮਕੋਰੜ ਸਾਹਿਬ ਵਿੱੱਚ 30 ਲੱੱਖ ਰੁਪਏ ਐਲਾਨੇ ਨੇੜਲੇ ਪਿੰਡ ਫੁਲਦ ਵਿਖੇ ਕਰੀਬ 64 ਲੱੱਖ ਐਲਾਨ ਕੀਤੇ ਗਏ।ਇਸ ਮੋਕੇ ਰਾਮਪਾਲ ਸਿੰਘ ਬਹਿਣੀਵਾਲ,ਵਰਿੰਦਰਪਾਲ ਟੀਟੂ ,ਵਰਿੰਦਰ ਗੋਇਲ ਵਕੀਲ,ਸਰਪੰਚ ਜੋਗਿੰਦਰ ਕੋਰ ਮਕੋਰੜ,ਗੁਰਦੀਪ ਸਿੰਘ ਮਕੋਰੜ,ਸਾਬਕਾ ਸਰਪੰਚ ਅਜਮੇਰ ਸਿੰਘ,ਸਰਪੰਚ ਸਤਗੁਰ ਸਿੰਘ ਫੂਲਦ,ਸਰਪੰਚ ਬਲਵਿੰਦਰ ਕੋਰ ਮਨਿਆਣਾ,ਨਾਜਰ ਸਿੰਘ ਮਨਿਆਣਾ,ਪ੍ਰਧਾਨ ਭੀਮ ਸੈਨ ਗਰਗ,ਗੁਰਿੰਦਰਜੀਤ ਸਿੰਘ ਮਕੋਰੜ,ਚਮਕੋਰ ਸਿੰਘ ਬਾਦਲਗੜ ਚੇਅਰਮੈਨ ਬਲਾਕ ਸੰਮਤੀ,ਐਸ਼.ਡੀ.ਐਮ.ਨਵਰੀਤ ਕੋਰ ਸੇਖੋ,ਡੀ.ਐਸ.ਪੀ.ਅਕਾਸ਼ਦੀਪ ਸਿੰਘ ਔਲਖ,ਐਸ਼.ਐਚ.ਉ.ਗੁਰਭਜਨ ਸਿੰਘ,ਰਾਮਪਾਲ ਸਿੰਘ ਸੁਰਜਣ ਭੈਣੀ ਪ੍ਰਧਾਨ ਯੂਥ ਸਰਕਲ ਮੂਨਕ,ਬਲਵਿੰਦਰ ਸਰਪੰਚ,ਜਸਪਾਲ ਦੇਹਲਾ,ਨਿਰਮਾਲ ਕੜੈਲ,ਮਲਕੀਤ ਸੈਣੀ,ਛਂਜੂ ਧਾਲੀਵਾਲ ,ਪ੍ਰਕਾਸ ਮਲਾਣਾ ਮੂਣਕ,ਪੰਚ ਮੇਜਰ ਸਿੰਘ,ਆਦਿ ਵੱੱਡੀ ਗਿਣਤੀ ਵਿੱੱਚ ਲੋਕ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *