ਸੂਬਾ ਪੱਧਰੀ ਰੈਲੀ ਅੱਜ

ss1

ਸੂਬਾ ਪੱਧਰੀ ਰੈਲੀ ਅੱਜ

ਬਰੇਟਾ 17 ਅਕਤੂਬਰ (ਰੀਤਵਾਲ) ਆਈ.ਈ.ਵਲੰਟੀਅਰ ਯੂਨੀਅਨ ਮਾਨਸਾ ਦੇ ਜਿਲ੍ਹਾ ਪ੍ਰਧਾਨ ਮਨਿੰਦਰ ਕੁਮਾਰ ਬਰੇਟਾ ਨੇ ਜਾਰੀ ਪ੍ਰੈਸ ਨੋਟ ਰਾਹੀ ਦੱਸਿਆਂ ਕਿ ਅਸੀ ਪਿਛਲੇ ਅੱਠ ਸਾਲਾਂ ਤੋ ਵਿਸ਼ੇਸ਼ ਲੋੜਾਂ (ਅਪੰਗ, ਗੂੰਗੇ-ਬੋਲੇ, ਚੱਲਣ ਫਿਰਨ ਤੋ ਅਸਮੱਰਥ) ਵਾਲੇ ਬੱਚਿਆਂ ਨੂੰ ਪੜਾ ਰਹੇ ਹਾਂ, ਪਰ ਪੰਜਾਬ ਸਰਕਾਰ ਵੱਲੋ ਸਾਨੂੰ ਬਹੁਤ ਘੱਟ ਤਨਖਾਹਾਂ ਦੇ ਕੇ ਸਾਡਾ ਦਿਨ ਪ੍ਰਤੀ ਦਿਨ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਹ ਵੀ ਸਮਂੇ ਸਿਰ ਨਹੀ ਦਿੱਤੀਆ ਜਾਂਦੀਆ।ਇੰਨੀ ਘੱਟ ਤਨਖਾਹ ਨਾਲ ਤਾਂ ਘਰ ਦਾ ਗੁਜ਼ਾਰਾ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ, ਸਗੋ ਰੋਜ਼ਾਨਾ ਡਿਊਂਟੀ ਨਿਭਾਉਣ ਦੇ ਖਰਚੇ ਵੀ ਪੂਰੇ ਨਹੀ ਹੁੰਦੇ।ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਅਧਿਆਪਕਾਂ ਦੀ ਭਰਤੀ ਬੱਚਿਆਂ ਦੇ ਭਵਿੱਖ ਨੂੰ ਉਜਵਲ ਬਣਾਉਣ ਲਈ ਕਰਦੀ ਹੈ, ਦੂਜੇ ਪਾਸੇ ਵਿਸ਼ੇਸ਼ ਲੋੜਾਂ ਵਾਲੇ ਅਧਿਆਪਕ ਆਪਣੇ ਭਵਿੱਖ ਨੂੰ ਲੈ ਕੇ ਖਤਰਾ ਮਹਿਸੂਸ ਕਰ ਰਹੇ ਹਨ।ਸਰਕਾਰ ਵੱਲੋ ਉਹਨਾਂ ਦੇ ਸੰਘਰਸ਼ ਨੂੰ ਡੰਡੇ ਦੇ ਜੋਰ ਨਾਲ ਦਬਾਇਆ ਜਾ ਰਿਹਾ ਹੈ।ਜਿਸ ਦੇ ਰੋਸ ਵਜੋ 18 ਅਕਤੂਬਰ ਨੂੰ ਆਈ.ਈ.ਵਲੰਟੀਅਰ ਯੂਨੀਅਨ ਵੱਲੋ ਸੂਬਾ ਪ੍ਰਧਾਨ ਜਸਵੰਤ ਸਿੰਘ ਪੰਨੂੰ ਦੀ ਅਗਵਾਈ ਵਿੱਚ ਡੀ.ਜੀ.ਐਸ.ਈ. ਦਫਤਰ ਦਾ ਘਿਰਾਓ ਕੀਤਾ ਜਾਵੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *