ਬੇਰੁਜ਼ਗਾਰ ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਦਾ ਟਾਵਰ ਤੇ ਟੈਕੀ ਅੰਦੋਲਨ ਜਾਰੀ: ਮਨਦੀਪ

ss1

ਬੇਰੁਜ਼ਗਾਰ ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਦਾ ਟਾਵਰ ਤੇ ਟੈਕੀ ਅੰਦੋਲਨ ਜਾਰੀ: ਮਨਦੀਪ
4500 ਈ.ਟੀ.ਟੀ. ਅਧਿਆਪਕਾਂ ਦੀਆਂ ਰਹਿੰਂਦੀਆਂ ਪੋਸਟਾਂ ਤੇ 2005 ਪੋਸਟਾ ਇਸੇ ਹਫਤੇ ਭਰੇ ਸਰਕਾਰ: ਹਰਦੀਪ ਸਿੰਘ

26d0a60d-d294-4ad9-aecd-21da22fe1df0ਪਟਿਆਲਾ: ਬੇਰੁਜ਼ਗਾਰ ਈ.ਟੀ.ਟੀ. ਟੈਟ ਪਾਸ ਅਧਿਆਪਕ ਯੂਨੀਅਨ ਤੋਂ ਪ੍ਰੈਸ ਨੋਟ ਜਾਰੀ ਕਰਦਿਆਂ ਜਿਲ੍ਹਾ ਪ੍ਰਧਾਨ ਹਰਦੀਪ ਸਿੰਘ ਤੇ ਪ੍ਰੈਸ ਸਕੱਤਰ ਮਨਦੀਪ ਸਿੰਘ ਨੇ ਦੱਸਿਆਂ ਕਿ ਬੇਰੁਜ਼ਗਾਰ ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਨਾਲ ਪੰਜਾਬ ਸਰਕਾਰ ਦੀਆਂ ਲਾਅਰੇਲੱਪੇ ਵਾਲੀਆਂ ਨੀਤੀਆਂ ਜਾਰੀ ਹੈ ਟੈਟ ਪਾਸ ਲਗਭਗ 150 ਦਿਨਾਂ ਤੋਂ ਪਿੰਡ ਜੈ ਸਿੰਘ ਵਾਲਾ ਵਿਖੇ ਟੈਕੀ ਤੇ ਚੜੇ ਹੋਏ ਹਨ। ਜਦੋ ਸਰਕਾਰ ਨੇ ਉਹਨਾਂ ਦੀ ਸਾਰ ਨਾ ਲਈ ਤਾਂ ਉਹ ਦੂਰਦਰਸ਼ਨ ਕੇਂਦਰ ਵਾਲੇ ਟਾਵਰ ਤੇ ਬਠਿੰਡਾ ਵਿਖੇ ਜਾ ਚੜੇ ਪਰ ਸਰਕਾਰ ਸਰਕਾਰ ਉਹਨਾਂ ਦੀ ਹੁਣ ਵੀ ਕੋਈ ਸਾਰ ਲਣ ਨੂੰ ਤਿਆਰ ਨਹੀਂ ਸਰਕਾਰ ਨੇ 10 ਸਾਲ ਬਾਅਦ 4500 ਈ.ਟੀ.ਟੀ ਅਧਿਆਪਕਾਂ ਦੀਆਂ ਪੋਸਟਾਂ ਦਾ ਇਸ਼ਤਿਹਾਰ ਜਾਰੀ ਕੀਤਾ ਸੀ ਜਿਸ ਵਿਚੋਂ ਸਰਕਾਰ ਨੇ ਸਿਰਫ 3600 ਪੋਸਟਾ ਹੀ ਭਰੀਆਂ ਹਨ । ਸਿੱਖਿਆਂ ਵਿਭਾਗ ਦੁਆਰਾ 4500 ਈ.ਟੀ.ਟੀ. ਪੋਸਟਾਂ ਭਰਨ ਦੀ ਬਿਆਨਬਾਜੀ ਕੀਤੀ ਜਾ ਰਹੀਂ ਹੈ । ਦੂਜੇ ਸਰਕਾਰ ਨੇ 2005 ਪੋਸਟਾ ਦਾ ਇਸ਼ਤਿਹਾਰ ਜਾਰੀ ਕੀਤਾ ਸੀ ਜਿਸ ਦੀ ਕਾਊਸਲਿੰਗ ਹੋ ਚੁੱਕੀ ਹੈ ਸਰਕਾਰ ਭਰਤੀ ਲਟਕਾਉਣ ਲਈ ਵਾਰ ਵਾਰ ਕਾਊਸਲਿੰਗ ਤੋਂ ਰਹਿੰਦੇ ਵਿਦਿਆਰਥੀਆਂ ਨੂੰ ਮੋਕਾ ਦੇ ਰਹੀਂ ਹੈ । ਸਾਫ ਹੈ ਪੰਜਾਬ ਸਰਕਾਰ ਦੀ ਨਿਯਤ ਇਸ ਭਰਤੀ ਨੂੰ ਚੋਣ ਜਾਬਤੇ ਵਿਚ ਲੈ ਕੇ ਜਾਣ ਦੀ ਹੈ । ਮਨਦੀਪ ਨੇ ਦੱਸਿਆਂ ਕਿ ਸਰਕਾਰ ਸਿੱਖਿਆਂ ਵਿਭਾਗ ਵਿਚ 15 ਤੋਂ 20 ਹਜ਼ਾਰ ਮੁਲਾਜਮਾਂ ਨੂੰ ਪੱਕੇ ਕਰਨ ਦੇ ਝੂਠੇ ਲਾਅਰੇ ਲਗਾ ਰਹੀਂ ਹੈ ਕਿਉਕਿ ਜਿਹੜੇ ਵਿਦਿਆਰਥੀ 55 ਵਾਰ ਟੈਟ ਦਾ ਪੇਪਰ ਪਾਸ ਕਰ ਚੁੱਕੇ ਹਨ ਸਰਕਾਰ ਉਹਨਾਂ ਨੂੰ ਨੌਕਰੀ ਦੇਣ ਦੀ ਥਾਂ ਡਾਂਗਾ ਦੇ ਰਹੀਂ ਹੈ । ਟੈਟ ਪਾ ਪੇਪਰ ਪਾਸ ਕਰ ਕੇ ਬੇਰੁਜ਼ਗਾਰ ਆਪਣੀ ਅਵਾਜ ਸਰਕਾਰ ਤੱਕ ਪਹੁੰਚਾਉਣ ਲਈ ਮੋਬਾਇਲ ਟਾਵਰਾਂ ਟੈਕੀਆਂ ਤੇ ਚੜੇ ਹੋਏ ਹਨ ਪਰ ਸਰਕਾਰ ਉਹਨਾਂ ਦੀ ਬਿਲਕੁਲ ਵੀ ਸਾਰ ਨਹੀਂ ਲੈ ਰਹੀਂ ਯੂਨੀਅਨ ਆਗੂ ਛਿੰਦਰਪਾਲ ਲਾਧੂਕਾ, ਗੁਰਜੀਤ ਸਿੰਘ, ਮਨਪ੍ਰੀਤ ਸਿੰਘ ਪਾਲੀਆਂ, ਕੁਲਵਿੰਦਰ ਸਿੰਘ, ਭੀਮ ਸਿੰਘ, ਗੁੁੁੁਰਪ੍ਰੀਤ ਸ਼ੇਖੋ, ਅਸ਼ਨ ਕੁਮਾਰ , ਹਰਪ੍ਰੀਤ ਸਿੱਧੂ, ਅਮਨਿੰਦਰ, ਗੁਰਪ੍ਰੀਤ ਸਿੰਘ ਤੇ ਰਮਨਦੀਪ ਕੋਰ ਨੇ ਮੰਗ ਕੀਤੀ ਕੀ ਸਰਕਾਰ ਜਲਦ ਤੋਂ ਜਲਦ 4500 ਪੋਸਟਾਂ ਵਿਚੋਂ ਰਹਿੰਦੀ ਸਬ ਕੈਟਾਗਰੀ ਦੀਆਂ ਪੋਸਟਾਂ ਭਰ ਕੇ ਵੇਟਿੰਗ ਸੂਚੀ ਜਾਰੀ ਕਰੇ ਤਾਂ ਕਿ ਸੜਕਾਂ ਤੇ ਰੁਲ ਰਹੀ ਪੰਜਾਬ ਦੀ ਜਵਾਨੀ ਨੂੰ ਰੁਜਗਾਰ ਮਿਲ ਸਕੇ ।

print
Share Button
Print Friendly, PDF & Email