ਸਰਕਾਰੀ ਸਕੂਲ ਦੀਆਂ ਲੜਕੀਆਂ ਨੇ ਗੋਲਡ ਮੈਡਲ ਜਿੱਤ ਕੀਤੇ ਹਲਕੇ ਦਾ ਨਾਮ ਰੋਸ਼ਨ

ss1

ਸਰਕਾਰੀ ਸਕੂਲ ਦੀਆਂ ਲੜਕੀਆਂ ਨੇ ਗੋਲਡ ਮੈਡਲ ਜਿੱਤ ਕੀਤੇ ਹਲਕੇ ਦਾ ਨਾਮ ਰੋਸ਼ਨ
ਸਕੂਲ ਚ, ਅਧਿਆਪਕ ਦੀ ਘਾਟ ਕਾਰਨ ਹੋ ਰਿਹਾ ਨੁਕਸਾਨ: ਮਨਪ੍ਰੀਤ ਕੋਰ

madelਰਾਮਪੁਰਾ ਫੂਲ 17 ਅਕਤੂਬਰ (ਕੁਲਜੀਤ ਸਿੰਘ ਢੀਂਗਰਾ): ਸਰਕਾਰੀ ਸਕੂਲ ਫੂਲ ਟਾਊਨ ਦੀਆਂ ਦੋ ਲੜਕੀਆਂ ਨੇ ਗਿੱਦੜਬਾਹਾ ਦੇ ਗੰਗਾ ਰਾਮ ਮੰਦਰ ਵਿਖੇ ਹੋ ਰਹੇ ਕਰਾਟੇ ਮੁਕਾਬਲਿਆਂ ਚ, ਗੋਲਡ ਮੈਡਲ ਸਮੇਤ ਕਈ ਮੈਡਲ ਜਿੱਤਕੇ ਹਲਕੇ ਦਾ ਨਾਮ ਰੋਸ਼ਨ ਕੀਤਾ । ਗੋਲਡ ਮੈਡਲ ਜਿੱਤਕੇ ਆਇਆ ਖਿਡਾਰਨਾਂ ਦਾ ਰਾਮਪੁਰਾ ਰੇਲਵੇ ਸਟੈਸ਼ਨ ਉੰਪਰ ਕੋਸ਼ਲਰ ਸੁਰਜੀਤ ਸਿੰਘ ਤੇ ਰਾਮਗੜੀਆਂ ਮੰਚ ਦੇ ਪ੍ਰਧਾਨ ਕਰਮਜੀਤ ਸਿੰਘ ਦੀ ਅਗਵਾਈ ਚ, ਭਰਵਾਂ ਸਵਾਗਤ ਕੀਤਾ ਗਿਆ ।ਕਰਾਟੇ ਕੋਚ ਅਮਨਦੀਪ ਕੋਰ ਤਪਾ ਮੰਡੀ ਨੇ ਕਿਹਾ ਕਿ ਉਹ ਗਿੱਦੜਬਾਹਾ ਵਿਖੇ 15 ਤੇ 16 ਅਕਤੂਬਰ ਨੂੰ ਹੋਏ ਮੁਕਾਬਲਿਆਂ ਚ, ਭਾਗ ਲੈਣ ਲਈ ਆਪਣੀਆਂ ਦੋ ਲੜਕੀਆਂ ਮਨਪ੍ਰੀਤ ਕੋਰ ਤੇ ਅਮਨਦੀਪ ਕੋਰ ਜ਼ੋ ਕਿ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਫੂਲ ਟਾਊਨ ਵਿਖੇ ਦੱਸਵੀ ਕਲਾਸ ਦੀਆਂ ਵਿਦਿਆਰਥਣਾ ਹਨ ਨੂੰ ਲੈ ਕੇ ਗਈ ਸੀ । ਜਿੱਥੇ ਹੋਏ ਮੁਕਬਲਿਆਂ ਚ, ਮਨਪ੍ਰੀਤ ਕੋਰ ਤੇ ਅਮਨਦੀਪ ਕੋਰ ਨੇ ਇੱਕ ਇੱਕ ਗੋਲਡ ਮੈਡਲ ਤੇ ਇੱਕ ਇੱਕ ਸਿਲਵਰ ਮੈਡਲ ਤੋ ਇਲਾਵਾ ਦੋ ਦੋ ਬਰਾਊਲ ਮੈਡਲ ਜਿੱਤੇ ਜਦਕਿ ਉਹਨਾਂ ਨੇ ਬਲੈਕ ਬੈਲਟ ਦਾ ਖਿਤਾਬ ਹਾਸਲ ਕੀਤਾ । ਜੈਤੂ ਖਿਡਾਰੀਆਂ ਦਾ ਰਾਮਪੁਰਾ ਫੂਲ ਪਹੁੰਚਣ ਤੇ ਕੋਸ਼ਲਰ ਸੁਰਜੀਤ ਸਿੰਘ ਤੇ ਰਾਮਗੜੀਆਂ ਮੰਚ ਪ੍ਰਧਾਨ ਕਰਮਜੀਤ ਸਿੰਘ ਨੇ ਫੁੱਲਾ ਦਾ ਹਾਰ ਪਾਕੇ ਸਨਮਾਨ ਕੀਤਾ ਤੇ ਲੜਕੀਆਂ ਤੇ ਉਹਨਾਂ ਦੇ ਕੋਚ ਨੂੰ ਵਧਾਈ ਦਿੱਤੀ । ਇਸ ਮੋਕੇ ਬੋਲਦਿਆਂ ਕੋਸ਼ਲਰ ਸੁਰਜੀਤ ਸਿੰਘ ਨੇ ਕਿਹਾ ਕਿ ਲੜਕੀਆਂ ਹਰ ਖੇਤਰ ਚ, ਦਿਨ ਵ ਦਿਨ ਅੱਗੇ ਵੱਧ ਰਹੀਆਂ ਹਨ ਤੇ ਸਾਡਾ ਵੀ ਫਰਜ਼ ਹੈ ਕਿ ਉਹਨਾਂ ਦੇ ਇਸ ਕੰਮ ਚ, ਅਸੀ ਉਹਨਾਂ ਦਾ ਪੂਰਾ ਸਾਥ ਦਇਏ । ਜੈਤੂ ਖਿਡਾਰਨ ਮਨਪ੍ਰੀਤ ਕੋਰ ਤੇ ਅਮਨਦੀਪ ਕੋਰ ਨੇ ਦੱਸਿਆ ਕਿ ਉਹਨਾਂ ਨੂੰ ਆਪਣੇ ਪਰਿਵਾਰ ਵੱਲੋ ਪੂਰਾ ਸਹਿਯੋਗ ਮਿਲ ਰਿਹਾ ਹੈ ਤੇ ਉਹਨਾਂ ਹੋਰ ਅੱਗੇ ਜਾਕੇ ਪਰਿਵਾਰ , ਸਕੂਲ ਤੇ ਹਲਕੇ ਦਾ ਨਾਮ ਰੋਸ਼ਨ ਕਰਨਗੀਆਂ । ਇਸ ਮੋਕੇੇ ਸਾਮਲ ਅਮਨਦੀਪ ਕੋਰ ਤੇ ਮਨਪ੍ਰੀਤ ਕੋਰ ਤੇ ਮਾਪਿਆਂ ਤੇ ਪੰਤਬੰਤੇ ਸਜਣਾ ਨੇ ਸਰਕਾਰ ਤੋ ਮੰਗ ਕੀਤੀ ਕਿ ਲੜਕੀਆਂ ਦੇ ਸਕੂਲ ਚ, ਅਧਿਆਪਕ ਦੀ ਮੰਗ ਨੂੰ ਜਲਦ ਪੂਰਾ ਕੀਤਾ ਜਾਵੇ ਤੇ ਇਹਨਾ ਖਿਡਾਰੀਆਂ ਦਾ ਹੋਸਲਾ ਵਧਾਉਣ ਲਈ ਖੇਡਾ ਦੇ ਉਚਿੱਤ ਪ੍ਰਬੰਧ ਕੀਤੇ ਜਾਣ । ਇਸ ਮੋਕੇ ਅਮਨਦੀਪ ਕੋਰ ਦੇ ਪਿਤਾ ਗੁਰਜੀਤ ਸਿੰਘ ਸੋਨੂੰ, ਮਾਤਾ ਵੀਰਪਾਲ ਕੋਰ, ਮਨਪ੍ਰੀਤ ਕੋਰ ਦੇ ਪਿਤਾ ਗੁਰਨੇਬ ਸਿੰਘ ਤੇ ਮਾਤਾ ਗੁਰਪ੍ਰੀਤ ਕੋਰ ਤੋ ਇਲਾਵਾ ਮਨਿੰਦਰ ਸਿੰਘ ਮਾਨ, ਰਜਨੀਸ ਕੁਮਾਰ, ਸੋਨੀਆਂ ਕਰਕਰਾ, ਵਿਜੈ ਕੁਮਾਰ, ਰਾਹੁਲ , ਸੰਜੀਵ ਕੁਮਾਰ, ਅਮਿਤ ਕੁਮਾਰ ਆਦਿ ਹਾਜ਼ਰ ਸਨ ।

print
Share Button
Print Friendly, PDF & Email