ਐਲੀਮੈਂਟਰੀ ਟੀਚਰ ਯੁਨੀਅਨ ਦੀ ਡੀ ਪੀ ਆਈ ਨਾਲ ਮੀਟਿੰਗ 26 ਅਕਤੂਬਰ ਨੂੰ ਹੋਵੇਗੀ:-ਲਹੌਰੀਆ

ss1

ਐਲੀਮੈਂਟਰੀ ਟੀਚਰ ਯੁਨੀਅਨ ਦੀ ਡੀ ਪੀ ਆਈ ਨਾਲ ਮੀਟਿੰਗ 26 ਅਕਤੂਬਰ ਨੂੰ ਹੋਵੇਗੀ:-ਲਹੌਰੀਆ

img-20161016-wa0119ਜੰਡਿਆਲਾ ਗੁਰੂ 17 ਅਕਤੂਬਰ, ਵਰਿੰਦਰ ਸਿੰਘ :- ਐਲੀਮੈਂਟਰੀ ਟੀਚਰ ਯੁਨੀਅਨ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਇੱਕ ਲਿਖਤੀ ਪ੍ਰੈਸ ਨੋਟ ਰਾਂਹੀ ਜਾਣਕਾਰੀ ਦਿੱਤੀ ਕਿ ਯੁਨੀਅਨ ਦੀ ਇੱਕ ਅਹਿਮ ਮੀਟਿੰਗ ਡੀ ਪੀ ਆਈ(ਐਲੀਮੈਂਟਰੀ)ਨਾਲ 26 ਅਕਤੂਬਰ ਨੂੰ 11 ਵਜੇ ਸਕੱਤਰੇਤ ਚੰਡੀਗੜ ਵਿਖੇ ਪ੍ਰਇਮਰੀ/ਐਲੀਮੈਂਟਰੀ ਅਧਿਆਪਕਾਂ ਦੀਆਂ ਅਹਿਮ ਮੰਗਾਂ ਨੂੰ ਲੈ ਕੇ ਹੋ ਰਹੀ ਹੈ।ਇਹਨਾ ਮੰਗਾਂ ਵਿੱਚ ਪ੍ਰਮੋਸ਼ਨ ਚੈਨਲ ਨੂੰ ਤੇਜ ਕਰਨਾ,ਪ੍ਰਇਮਰੀ ਸਕੂਲਾਂ ਵਿੱਚ ਪ੍ਰੀ ਪ੍ਰਇਮਰੀ ਕਲਾਸਾਂ ਸ਼ੁਰੂ ਕਰਨਾ,ਮਾਸਟਰ ਕੇਡਰ ਕੋਟਾ ਵਧਾਉਣਾ,ਏ ਸੀ ਪੀ ਕੇਸ ਚਾਲੂ ਕਰਨਾ,ਖੇਡਾਂ ਸਬੰਧੀ ਸੈਂਟਰ ਸਕੂਲਾਂ ਵਿੱਚ ਡੀ ਪੀ ਦੀ ਪੋਸਟ ਦੇਣਾ,ਪ੍ਰਇਮਰੀ ਅਧਿਆਪਕਾਂ ਲਈ ਵਿਸੁਸ਼ ਪੇ ਸਕੇਲ,ਪੇ ਕਮਿਸ਼ਨ ਦੀ ਰਿਪੋਰਟ ਤਰੰਤ ਲਾਗੂ ਕਰਨਾ,ਸਾਰੇ ਠੇਕਾ ਅਧਾਰਤ ਅਧਿਆਪਕਾਂ ਨੂੰ ਪੱਕਿਆਂ ਕਰਨਾ,ਐਲੀਮੈਂਟਰੀ ਅਧਿਆਪਕਾਂ ਦੀ ਪ੍ਰਮੋਸ਼ਨ ਡਾਇਰੈਕਟਰ ਤੱਕ ਕਰਨ ਆਦਿ ਹੋਰ ਮੰਗਾਂ ਨੂੰ ਲੈ ਕੇ ਮੀਟਿੰਗ ਹੋ ਰਹੀ ਹੈ।ਲਹੌਰੀਆ ਨੇ ਦੱਸਿਆ ਕਿ ਮੀਟਿੰਗ ਵਿੱਚ ਸੂਬਾ ਪ੍ਰਧਾਨ ਜੋਨ ਪ੍ਰਧਾਨ ਤੇ ਸਮੂੰਹ ਜਿਲ੍ਹਾ ਪ੍ਰਧਾਨ ਸ਼ਾਮਲ ਹੋਣਗੇ।ਲਹੌਰੀਆ ਨੇ ਇਹ ਵੀ ਦੱਸਿਆ ਕਿ ਮੰਗਾਂ ਪੂਰੀਆਂ ਨਾ ਹੋਣ ਤੇ ਤਿੱਖਾ ਸੰਘਰਸ਼ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਸਿਖਿਆ ਵਿਭਾਗ ਦੀ ਹੋਵੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *