ਨਹਿਰੀ ਵਿਭਾਗ ਦੀ ਇਮਾਰਤ ਸ਼ਹਿਣਾ ‘ਚ, ਅਧਿਕਾਰੀ ਰਾਮਪੁਰਾ ਫੂਲ ‘ਚ

ss1

ਨਹਿਰੀ ਵਿਭਾਗ ਦੀ ਇਮਾਰਤ ਸ਼ਹਿਣਾ ‘ਚ, ਅਧਿਕਾਰੀ ਰਾਮਪੁਰਾ ਫੂਲ ‘ਚ

vikrant-bansal-1ਭਦੌੜ 17 ਅਕਤੂਬਰ (ਵਿਕਰਾਂਤ ਬਾਂਸਲ) ਕਸਬਾ ਸ਼ਹਿਣਾ ‘ਚ ਨਹਿਰੀ ਵਿਭਾਗ ਦੀ ਸ਼ਾਨਦਾਰ ਇਮਾਰਤ ਹੋਣ ਦੇ ਬਾਵਜੂਦ ਨਹਿਰੀ ਵਿਭਾਗ ਸ਼ਹਿਣਾ ਦਾ ਦਫਤਰ 40 ਕਿਲੋਮੀਟਰ ਦੂਰ ਰਾਮਪੁਰਾ ਫੂਲ ਦੇ ਰਜਵਾਹੇ ਤੇ ਕੰਮ ਕਰ ਰਿਹਾ ਹੈ ਮਿਲੀ ਜਾਣਕਾਰੀ ਅਨੁਸਾਰ 1990 ਵਿਚ ਅੱਤਵਾਦ ਦੀ ਆੜ ‘ਚ ਇਹ ਦਫਤਰ ਰਾਮਪੁਰਾ ਫੂਲ ਲਿਜਾਇਆ ਗਿਆ ਸੀ ਸ਼ਾਨਦਾਰ ਰੈਸਟ ਹਾਊਸ, ਸ਼ਾਨਦਾਰ ਦਫਤਰ ਅਤੇ ਰਿਹਾਇਸ਼ੀ ਕਲੋਨੀ ਦੇ ਬਾਵਜੂਦ ਅੱਜ ਵੀ ਇਹ ਦਫਤਰ ਬੰਦ ਪਿਆ ਹੈ ਇਸ ਦਫਤਰ ਵਿਚ ਛੋਟੇ ਕਰਮਚਾਰੀ ਤਾਂ ਬੈਠਦੇ ਹਨ ਪ੍ਰੰਤੂ ਐਸ.ਡੀ.ਓ. ਨਹੀ ਬੈਠਦਾ ਜ਼ਿਕਰਯੋਗ ਹੈ ਕਿ ਨਹਿਰੀ ਰੈਸਟ ਹਾਊਸ ਦੇ ਨਾਲ ਜਾਂਦੀ ਨਹਿਰ ਅਤੇ ਨਹਿਰ ਤੇ ਬਣੀ ਹਲਟੀ ਇਸ ਦੀ ਸੁੰਦਰਤਾ ਨੂੰ ਅੱਜ ਵੀ ਚਾਰ ਚੰਨ ਲਾਉਦੀ ਹੈ 1990 ਵਿਚ ਇਥੇ ਸ਼ਾਨਦਾਰ ਪਾਰਕ ਹੁੰਦਾ ਸੀ ਪਰ ਸਮੇਂ ਅਤੇ ਨਲਾਇਕ ਅਧਿਕਾਰੀ ਵਰਗ ਦੀ ਲਾਪਰਵਾਹੀ ਨੇ ਇਹ ਪਾਰਕ ਵੀ ਖਾ ਲਿਆ ਨਹਿਰੀ ਵਿਭਾਗ ਨਾਲ ਸਬੰਧਤ ਕੰਮਾਂ ਲਈ ਸ਼ਹਿਣਾ ਖੇਤਰ ਦੇ ਸੈਕੜੇ ਲੋਕਾਂ ਨੂੰ ਹਰ ਰੋਜ਼ ਰਾਮਪੁਰਾ ਫੂਲ ਜਾਣਾ ਪੈਂਦਾ ਹੈ ਇਸ ਦਫਤਰ ਹੋਣ ਦੇ ਬਾਵਜੂਦ ਐਸ.ਡੀ.ਓ. ਦਾ ਨਾ ਬੈਠਣਾ, ਇਸ ਗੱਲ ਨੂੰ ਕੋਈ ਨਹੀ ਪੁੱਛਦਾ 1990 ਤੋਂ ਪਹਿਲਾਂ ਨਹਿਰੀ ਪਟੜੀ ਦੀ ਹਾਲਤ ਇੰਨੀ ਵਧੀਆ ਹੁੰਦੀ ਸੀ ਤੇ ਹੁਣ ਨਹਿਰੀ ਪਟੜੀ ਦੀ ਹਾਲਤ ਵੀ ਰੱਬ ਭਰੋਸੇ ਹੈ ਰਾਮਪੁਰਾ ਫੂਲ ਗਏ ਨਹਿਰੀ ਵਿਭਾਗ ਦੇ ਦਫਤਰ ਅੱਗੇ ਪਹਿਲਾ ‘ਨਹਿਰੀ ਵਿਭਾਗ ਸ਼ਹਿਣਾ’ ਲਿਖਿਆ ਜਾਂਦਾ ਸੀ ਪਰ ਅਧਿਕਾਰੀ ਵਰਗ ਦੀ ਸ਼ਾਜਿਸ ਤਹਿਤ ਹੁਣ ਨਹਿਰੀ ਵਿਭਾਗ ਰਾਮਪੁਰਾ ਲਿਖਿਆ ਜਾਣ ਲੱਗ ਪਿਆ ਹੈ।
ਅਕਾਲੀ ਦਲ ਦੇ ਲੀਡਰਾਂ ਨੇ ਸਿਰਫ ਲਾਰੇ ਲਾਏ-ਪਿੰਡ ਵਾਸੀ
ਕਸਬਾ ਸ਼ਹਿਣਾ ਦੇ ਨਿਵਾਸੀਆਂ ਸੁਖਵਿੰਦਰ ਸਿੰਘ, ਸਤਵੀਰ ਸਿੰਘ, ਹਰਮੇਲ ਸਿੰਘ, ਜਗਦੇਵ ਸਿੰਘ, ਮਲਕੀਤ ਕੌਰ, ਗੁਰਮੇਲ ਕੌਰ, ਮਹਿੰਦਰ ਕੌਰ ਆਦਿ ਨੇ ਦੱਸਿਆ ਕਿ ਸੱਤਾਧਾਰੀ ਪਾਰਟੀ ਅਕਾਲੀ ਦਲ ਦੇ ਲੀਡਰਾਂ ਨੇ ਨਹਿਰੀ ਵਿਭਾਗ ਦਾ ਦਫਤਰ ਸ਼ਹਿਣੇ ਲਿਆਉਣਾ ਤਾਂ ਦੂਰ ਦੀ ਗੱਲ ਰਹੀ ਬਲਕਿ ਹਰ ਸਹੂਲਤ ਲਿਆਉਣ ਦੇ ਨਾਮ ਤੇ ਪਿੰਡ ਵਾਸੀਆਂ ਨੂੰ ਸਿਰਫ ਲਾਰੇ ਹੀ ਲਗਾਏ ਗਏ ਹਨ ਉਨਾਂ ਨੇ ਕਿਹਾ ਕਿ ਪਿਛਲੇ ਦਸ ਸਾਲ ‘ਚ ਅਕਾਲੀ ਦਲ ਦੇ ਲੀਡਰਾਂ ਦੀ ਸੌੜੀ ਸੋਚ ਸਦਕਾ ਕਸਬਾ ਸ਼ਹਿਣਾ ਨੂੰ ਡੋਬਕੇ ਰੱਖ ਦਿੱਤਾ ਹੈ ਉਨਾਂ ਦੱਸਿਆ ਕਿ ਅਕਾਲੀ ਦਲ ਦੇ ਸਮੇਂ-ਸਮੇਂ ਤੇ ਆਏ ਆਗੂਆਂ ਨੇ ਕਸਬੇ ਦੇ ਲੋਕਾਂ ਨੂੰ ਮਾਰਕੀਟ ਕਮੇਟੀ, ਆਦਰਸ਼ ਸਕੂਲ, ਮੈਰੀਟੋਰੀਅਲ ਸਕੂਲ, ਸਰਕਾਰੀ ਗਰਲਜ਼ ਕਾਲਜ, ਬਲਾਕ ਪੱਧਰੀ ਸਰਕਾਰੀ ਹਸਪਤਾਲ ਆਦਿ ਲਿਆਉਣ ਦੇ ਲੰਬੇ ਚੌੜੇ ਵਾਅਦੇ ਕੀਤੇ ਗਏ, ਪਰ ਇਹ ਵਾਅਦੇ ਸਿਰਫ ਝੂਠ ਦੇ ਪੁਲੰਦੇ ਤੱਕ ਹੀ ਸੀਮਿਤ ਰਹੇ।

print
Share Button
Print Friendly, PDF & Email

Leave a Reply

Your email address will not be published. Required fields are marked *