ਐਨ.ਐਸ.ਐਮ.ਸਕੂਲ ਅੱਚਲਪੁਰ ਵਿਖੇ ਸਪੋਰਟਸ ਮੀਟ ਕਰਵਾਈ

ss1

ਐਨ.ਐਸ.ਐਮ.ਸਕੂਲ ਅੱਚਲਪੁਰ ਵਿਖੇ ਸਪੋਰਟਸ ਮੀਟ ਕਰਵਾਈ

03ਗੜ੍ਹਸ਼ੰਕਰ 17 ਅਕਤੂਬਰ (ਅਸ਼ਵਨੀ ਸ਼ਰਮਾ) ਬੀਤ ਇਲਾਕੇ ਅੰਦਰ ਆਪਣੀ ਅੱਲਗ ਪਹਿਚਾਣ ਬਣਾਉਣ ਵਾਲਾ ਨੰਦ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੰਕੇਡਰੀ ਸਕੂਲ ਅੱਚਲਪੁਰ ਵਿਖੇ ਸਕੂਲ ਦੇ ਡਾਇਰੈਕਟਰ ਸ.ਸੁੱਚਾ ਸਿੰਘ ਬਰਾੜ ਦੀ ਯੋਗ ਅਗਵਾਈ ਵਿੱਚ ਅਤੇ ਪ੍ਰਿੰਸ਼ੀਪਲ ਮੈਡਮ ਚਰਨ ਕਮਲ ਬਰਾੜ ਦੀ ਦੇਖ-ਰੇਖ ਹੇਠ ਸਪੋਰਟਸ ਮੀਟ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਦੇ ਵੱਖ-ਵੱਖ ਖੇਡਾਂ ਅਤੇ ਸਭਿਆਚਾਰਕ ਮੁਕਾਬਲੇ ਕਰਵਾਏ ਗਏ। ਇਸ ਮੌਕੇ ਬੱਚਿਆਂ ਨੂੰ ਸੰਬੋਧਨ ਕਰਦਿਆ ਸ.ਸੁੱਚਾ ਸਿੰਘ ਬਰਾੜ ਨੇ ਕਿਹਾ ਕਿ ਪੜਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਕਿਉਕਿ ਖੇਡਾਂ ਵਿੱਚ ਹਿੱਸਾ ਲੈ ਕੇ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਆਪਣੇ ਪੰਜਾਬੀ ਵਿਰਸੇ ਤੇ ਸਭਿਆਚਾਰ ਨੂੰ ਜਿੰਦਾ ਰੱਖਣ ਲਈ ਸਭਿਆਚਾਰਕ ਸਕਿੱਟਾਂ, ਪਹਿਰਾਵੇ ਤੇ ਬੋਲੀ ਨੂੰ ਅਪਨਾਉਣਾ ਵੀ ਜਰੂਰੀ ਹੈ। ਉਹਨਾ ਨੇ ਸਕੂਲ ਦੇ ਸਮੂਹ ਸਟਾਫ ਨੂੰ ਛੋਟੇ-ਛੋਟੇ ਬੱਚਿਆਂ ਨੂੰਸਭਿਆਚਾਰ ਪ੍ਰਤੀ ਜਾਗਰੂਕ ਕਰਨ ਲਈ ਵਧਾਈ ਦਿਤੀ। ਇਸ ਮੌਕੇ ਪ੍ਰਿੰਸ਼ੀਪਲ ਚਰਨ ਕਮਲ ਬਰਾੜ ਨੇਪਹੁੰਚਿਆ ਸਖਸੀਅਤਾ ਦਾ ਧੰਨਵਾਦ ਕੀਤਾ। ਇਸ ਮੌਕੇ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆਂ। ਇਸ ਮੌਕੇ ਸਮੂਹ ਸਟਾਫ ਅਤੇ ਸਕੂਲ ਦੇ ਵਿਦਿਆਰਥੀ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *