ਚੋਹਾਨ ਟੈਲੀਕੋਮ ਤੇ ਚੋਰੀ ਦੁਕਾਨਦਾਰਾ ਵਿੱਚ ਸਹਿਮ ਦਾ ਮਾਹੋਲ

ss1

ਚੋਹਾਨ ਟੈਲੀਕੋਮ ਤੇ ਚੋਰੀ ਦੁਕਾਨਦਾਰਾ ਵਿੱਚ ਸਹਿਮ ਦਾ ਮਾਹੋਲ

02ਗੜ੍ਹਸ਼ੰਕਰ 17 ਅਕਤੂਬਰ (ਅਸ਼ਵਨੀ ਸ਼ਰਮਾ) ਗੜਸ਼ੰਕਰ ਤੋਮਾਹਿਲਪੁਰ ਰੋੜ ਤੇ ਪੈਦੇ ਅੱਡਾ ਸਤਨੋਰ ਵਿਖੇ ਚੋਹਾਨ ਟੈਲੀਕੋਮ ਤੇ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਦੁਕਾਨ ਦੇ ਮਾਲਕ ਸਤਵਿੰਦਰ ਚੋਹਾਨ ਨੇ ਦੱਸਿਆ ਕਿ ਹਰ ਰੋਜ ਦੀ ਤਰਾ ਆਪਣੀ ਦੁਕਾਨ ਬੰਦ ਕਰ ਕਿ ਗਿਆ ਜਦੋ ਸਵੇਰੇ ਦੁਕਾਨ ਖੋਲਣ ਲੱਗਾ ਤਾ ਦੁਕਾਨ ਦੇ ਤਾਲੇ ਟੁੱਟੇ ਹੋਏ ਸਨ ਅਤੇ ਦੁਕਾਨ ਤੇ ਪਿਆ ਕਾਫੀ ਕੀਮਤੀ ਸਮਾਨ ਚੋਰੀ ਹੋਇਆ ਪਾਇਆ ਜਿਸ ਵਿੱਚ ਤਿੰਨ ਸੀਡੀ ਪਲੇਅਰ,ਚਿੱਟੀਆ ਟਿਬੂਬਾ, ਬਿਜਲੀ ਤਾਰ ਰੋਲ , ਕੋਲਡ ਡਰਿੰਕ ਬੋਤਲਾ ,ਟੋਫੀਆ ਅਤੇ ਹੋਰ ਬਹੁਤ ਸਾਰਾ ਕੀਮਤੀ ਸਮਾਨ ਚੋਰੀ ਹੋਇਆ ਪਾਇਆ ਗਿਆ ਅੱਡਾ ਸਤਨੋਰ ਦੇ ਦੁਕਾਨਾਦਾਰਾ ਨੇ ਦੱਸਿਆ ਕਿ ਕੁਝ ਦਿਨ ਪਹਿਲਾ ਅਸ਼ਵਨੀ ਸਵੀਟ ਸਾਪ ਤੋ ਚੋਰੀ,ਕੁਲਦੀਪ ਕਰਿਆਨਾ ਸਟੋਰ ਤੇ ਚੋਰੀ,ਰਾਣਾ ਸਵੀਟ ਸੋਪ ਤੇ ਚੋਰੀ,ਜੋਤੀ ਟੀ ਸਟਾਲ ਤੇ ਚੋਰੀ, ਪਿੰਡ ਪਦਰਾਣੇ ਦੇ ਵਿਆਕਤੀ ਕੋਲੋ ਲੁੱਟ ਖੋਹ,ਬਡੇਸਰੋ ਦੇ ਨੋਜਵਾਨ ਨਾਲ ਲੁੱਟ ਖੋਹ,ਪਿੰਡ ਗੋਲੀਆ ਕੋਲ ਭੱਜਲਾ ਦੀ ਲੇਡੀਸ ਕੋਲੋ ਵਾਲੀਆ ਦੀ ਲੁੱਟ ,ਸਤਨੋਰ ਪਿੰਡ ਵਿੱਚੋ ਮੱਝਾ ਚੋਰੀ,ਸਤਨੋਰ ਗੁਰੂ ਘਰ ਵਿੱਚ ਚੋਰੀ ਅਤੇ ਹੋਰ ਬਹੁਤ ਸਾਰੀਆ ਚੋਰੀ ਲੁੱਟਾ ਖੋਹਾ ਹੋਈਆ ਹਨ ਪਰ ਪੁਲਿਸ ਚੋਰ ਫੜਨ ਵਿੱਚ ਅਸਫਲ ਸਿੱਧ ਹੋ ਰਹੀ ਹੈ ਕੁਲਦੀਪ ਕਰਿਆਨਾ ਸਟੋਰ ਦੇ ਮਾਲਕ ਨੇ ਕਿਹਾ ਕਿ ਤਿੰਨ ਸਾਲਾ ਤੋ ਲਗਾਤਾਰ ਸਾਡੀ ਦੁਕਾਨ ਤੇ ਚੋਰੀਆ ਹੋ ਰਹੀਆ ਹਨ ਪੁਲਿਸ ਨੇ ਅਜੇ ਤੱਕ ਕੋਈ ਚੋਰ ਨਹੀ ਫੜਿਆ ਅੱਡਾ ਸਤਨੋਰ ਦੇ ਦੁਕਾਨਦਾਰਾ ਨੇ ਮੀਟਿੰਗ ਕਰਦੇ ਹੋਏ ਕਿਹਾ ਕਿ ਜੇਕਰ ਪੁਲਿਸ ਨੇ ਜਲਦੀ ਚੋਰ ਨਾ ਫੜੇ ਤਾ ਪੁਲਿਸ ਵਿਰੁੱਧ ਤਿੱਖਾ ਸੰਘਰਸ਼ ਕੀਤਾ ਜਾਵੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *