ਉਲੰਪੀਅਨ ਜਰਨੈਲ ਸਿੰਘ ਯਾਦਗਾਰੀ ਫੁੱਟਬਾਲ ਲੀਗ ਦਾ ਚੱਕ ਫੁੱਲੂ ਜੇਤੂ

ss1

ਉਲੰਪੀਅਨ ਜਰਨੈਲ ਸਿੰਘ ਯਾਦਗਾਰੀ ਫੁੱਟਬਾਲ ਲੀਗ ਦਾ ਚੱਕ ਫੁੱਲੂ ਜੇਤੂ

17-photo1ਗੜ੍ਹਸ਼ੰਕਰ 17 ਅਕਤੂਬਰ (ਅਸ਼ਵਨੀ ਸ਼ਰਮਾ)  ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਗੜਸ਼ੰਕਰ ਵਲੋਂ ਉਲੰਪੀਅਨ ਜਰਨੈਲ ਸਿੰਘ ਦੀ ਬਰਸੀ ਮੌਕੇ ਸਥਾਨਕ ਖਾਲਸਾ ਕਾਲਜ ਵਿਖੇ ਕਰਵਾਈ ਗਈ ਤੀਜੀ ਅੰਡਰ-17 ਵਰਗ ਫੁੱਟਬਾਲ ਲੀਗ ਸਮਾਪਤ ਹੋ ਗਈ। ਫੁੱਟਬਾਲ ਲੀਗ ਦਾ ਫਾਈਨਲ ਮੁਕਾਬਲਾ ਚੱਕ ਫੁੱਲੂ ਦੀ ਟੀਮ ਨੇ 1-0 ਗੋਲ ਦੇ ਫਰਕ ਨਾਲ ਧਮਾਈ ਨੂੰ ਹਰਾਕੇ ਜਿੱਤ ਲਿਆ। ਸਮਾਪਤੀ ਮੌਕੇ ਮੁੱਖ ਮਹਿਮਾਨ ਵਜੋਂ ਐੱਸ.ਪੀ. ਸ. ਸ਼ਵਿੰਦਰਜੀਤ ਸਿੰਘ ਬੈਂਸ ਉੱਘੇ ਫੁੱਟਬਾਲਰ ਵਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਉਨਾਂ ਜੇਤੂ, ਉਪ ਜੇਤੂ ਤੇ ਲੀਗ ਵਿਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਵਧਾਈ ਦਿੱਤੀ। ਉਨਾਂ ਚੱਕ ਫੁੱਲੂ ਦੇ ਗੋਲਕੀਪਰ ਅਤੇ ਧਮਾਈ ਦੇ ਖਿਡਾਰੀ ਹਰਸ਼ ਦਾ ਨਗਦ ਇਨਾਮ ਨਾਲ ਸਨਮਾਨ ਕੀਤਾ। ਜੇਤੂ ਤੇ ਉਪ ਜੇਤੂ ਟੀਮ ਨੂੰ ਕ੍ਰਮਵਾਰ 6100 ਤੇ 5100 ਦੇ ਨਗਦ ਇਨਾਮ ਤੇ ਟ੍ਰਾਫੀਆਂ ਨਾਲ ਮੁਖ ਮਹਿਮਾਨ ਸ਼ਵਿੰਦਰਜੀਤ ਸਿੰਘ ਬੈਂਸ ਤੇ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਮੁਖਤਿਆਰ ਸਿੰਘ ਹੈਪੀ ਹੀਰ ਅਤੇ ਕਾਰਜਕਾਰੀ ਪ੍ਰਧਾਨ ਡਾ. ਹਰਵਿੰਦਰ ਸਿੰਘ ਬਾਠ ਤੇ ਹੋਰਨਾਂ ਨੇ ਸਨਮਾਨ ਕੀਤਾ ਤੇ ਲੀਗ ਵਿਚ ਸ਼ਾਮਿਲ ਹੋਈਆਂ ਸਮੂਹ ਟੀਮਾਂ ਦਾ ਧੰਨਵਾਦ ਕੀਤਾ। ਟੀਮਾਂ ਨੂੰ ਖੁਰਾਕ ਲਈ ਵੱਖਰੇ ਤੌਰ ਤੇ ਰਾਸ਼ੀ ਦਿੱਤੀ ਗਈ। ਇਸ ਮੌਕੇ ਟੂਰਨਾਮੈਂਟ ਕਮੇਟੀ ਵਲੋਂ ਮੁਖਤਿਆਰ ਸਿੰਘ ਹੈਪੀ ਹੀਰ, ਡਾ. ਹਰਵਿੰਦਰ ਸਿੰਘ ਬਾਠ ਕਾਰਜਕਾਰੀ ਪ੍ਰਧਾਨ, ਰਣਜੀਤ ਸਿੰਘ ਖੱਖ, ਸ਼ਲਿੰਦਰ ਸਿੰਘ ਰਾਣਾ, ਯੋਗ ਰਾਜ ਗੰਭੀਰ, ਗੁਰਪ੍ਰੀਤ ਸਿੰਘ ਬਾਠ, ਗੋਪਾਲ ਕ੍ਰਿਸ਼ਨ ਕੌਂਸਲ ਕੈਨੇਡਾ, ਰਘੂਜੀਤ ਸਿੰਘ ਸਿੱਧੂ ਕੈਨੇਡਾ, ਰਾਜਵਿੰਦਰ ਸਿੰਘ ਰਾਜੂ ਯੂ.ਐੱਸ.ਏ., ਅਮਨਦੀਪ ਸਿੰਘ ਬੈਂਸ, ਸਰਪੰਚ ਪ੍ਰਮੋਦ ਕੁਮਾਰ ਡੁਗਰੀ, ਸਰਪੰਚ ਬਲਵਿੰਦਰ ਚੱਕ ਫੁੱਲੂ, ਤਰਲੋਚਨ ਸਿੰਘ ਗੋਲੀਆਂ, ਗੁਰਪ੍ਰੀਤ ਸਿੰਘ ਗੋਲੀਆਂ ਤੇ ਹੋਰ ਹਾਜ਼ਰ ਹੋਏ।

print
Share Button
Print Friendly, PDF & Email

Leave a Reply

Your email address will not be published. Required fields are marked *