ਵਾਲਮਿਕੀ ਜਯੰਤੀ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸ਼ੋਭਾ ਯਾਤਰਾ ਕੱਢ ਕੇ ਮਨਾਈ

ss1

ਵਾਲਮਿਕੀ ਜਯੰਤੀ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸ਼ੋਭਾ ਯਾਤਰਾ ਕੱਢ ਕੇ ਮਨਾਈ

sobha-yatra-valmiki-noujawan-sabhaਰਾਜਪੁਰਾ (ਧਰਮਵੀਰ ਨਾਗਪਾਲ) ਹਰ ਸਾਲ ਦੀ ਤਰਾਂ ਇਸ ਸਾਲ ਵੀ ਭਗਵਾਨ ਵਾਲਮਿਕੀ ਜਯੰਤੀ ਦੇ ਸਬੰਧ ਵਿੱਚ ਸ਼ੋਭਾ ਯਾਤਰਾ ਕਢੀ ਗਈ ਜੋ ਪੁਰਾਣੇ ਰਾਜਪੁਰਾ ਦੇ ਹਰੇਕ ਗਲੀ ਮੁਹੱਲੇ ਵਿੱਚੋਂ ਹੁੰਦੀ ਹੋਈ ਗਿਆਨੀ ਜੈਲ ਸਿੰਘ ਮਾਰਕੀਟ ਰਾਜਪੁਰਾ ਵਿੱਖੇ ਸਮਾਪਤ ਹੋਈ ਜਿਥੇ ਇੱਕ ਵਿਸ਼ਾਲ ਸਮਾਰੋਹ ਵੀ ਅਯੋਜਿਤ ਕੀਤਾ ਕਰਕੇ ਸਭਿਆਚਾਰਕ ਤੇ ਕਲਚਰਲ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਆਪ ਪਾਰਟੀ ਦੀ ਘਨੌਰ ਤੋਂ ਉਮੀਦਵਾਰ ਅੰਨੂ ਰੰਧਾਵਾ ਅਤੇ ਆਪ ਪਾਰਟੀ ਦੇ ਆਗੂ ਦੀਪਕ ਸੂਦ ਨੂੰ ਛਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸ਼ੌਭਾ ਯਾਤਰਾ ਦਾ ਅਯੌਜਨ ਡਾ. ਅੰਬੇਦਕਰ ਵਾਲਮੀਕਿ ਨੌਜਵਾਨ ਸਭਾ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਸਭਾ ਦੇ ਕੌਮੀ ਪ੍ਰਧਾਨ ਹੰਸ ਰਾਜ, ਚੌਧਰੀ ਦਰਸ਼ਨ ਲਾਲ ਸਮੇਤ ਹੋਰਨਾਂ ਦੀ ਸਾਂਝੀ ਦੇਖਰੇਖ ਵਿਚ ਮਹਾਂਰਿਸ਼ੀ ਵਾਲਮੀਕਿ ਜੀ ਦੇ ਜਨਮ ਦਿਵਸ ਸਬੰਧੀ ਕੀਤਾ ਗਿਆ। ਸ਼ੋਭਾ ਯਾਤਰਾ ਅਰੰਭ ਕਰਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਹਲਕਾ ਘਨੌਰ ਤੋਂ ਉਮੀਦਵਾਰ ਬੀਬੀ ਅੰਨੂ ਰੰਧਾਵਾ ਨੇ ਜੋਤੀ ਪ੍ਰਚੰਡ ਕੀਤਾ ਅਤੇ ਸ਼ੋਭਾ ਯਾਤਰਾ ਨੂੰ ”ਆਪ” ਦੇ ਆਗੂ ਦੀਪਕ ਸੂਦ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ । ਸ਼ੋਭਾ ਯਾਤਰਾ ਵਿਚ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਹੋਈਆਂ ਸਨ। ਇਸ ਸ਼ੋਭਾ ਯਾਤਰਾ ਵਿਚ ਸ੍ਰੀ ਰਾਮ ਚੰਦਰ, ਲਛਮਣ, ਸ਼ਿਵ ਸ਼ੰਕਰ ਭੋਲੇ ਨਾਥ ਜੀ, ਲਵ, ਕੁਸ਼, ਸੀਤਾ ਮਾਤਾ ਅਤੇ ਹੋਰਨਾਂ ਦੇਵੀ ਦੇਵਤਿਆਂ ਦੀਆਂ ਸੁੰਦਰ ਸੁੰਦਰ ਝਾਂਕੀਆਂ ਸਜਾਈਆਂ ਗਈਆਂ ਸਨ।ਇਸ ਸੌਭਾ ਯਾਤਰਾ ਵਿੱਚ ਫੁੱਲਾਂ ਨਾਲ ਸਜੀ ਹੋਈ ਸੁੰਦਰ ਪਾਲਕੀ ਵਿਚ ਮਹਾਂਰਿਸ਼ੀ ਵਾਲਮੀਕੀ ਜੀ ਦੀ ਮੂਰਤੀ (ਸਰੂਪ) ਸੁਸ਼ੋਭਿਤ ਸੀ । ਇਸ ਸ਼ੋਭਾ ਯਾਤਰਾ ਦੌਰਾਨ ਕੀਰਤਨ ਮੰਡਲੀਆਂ ਵੱਲੋਂ ਕੀਰਤਨ ਕੀਤਾ ਗਿਆ।ਇਹ ਸ਼ੋਭਾ ਯਾਤਰਾ ਪੁਰਾਣਾ ਰਾਜਪੁਰਾ ਅਤੇ ਟਾਊਨ ਦੇ ਮੁੱਖ ਬਾਜ਼ਾਰਾਂ ਵਿਚ ਹੁੰਦੀ ਹੋਈ ਗਿਆਨੀ ਜੈਲ ਸਿੰਘ ਮਾਰਕੀਟ ਵਿੱਖੇ ਸੰਪੰਨ ਹੋਈ । ਇਸ ਮੌਕੇ ਉੱਘੇ ਗਾਇਕ ਗੁਰਮੇਜਰ ਗੁਰਨਾਂ, ਕਮਲ ਪੱਪੂ, ਪਵਨ ਕੁਮਾਰ, ਅਸ਼ੋਕ ਕੁਮਾਰ ਧਮੌਲੀ, ਸਾਬਕਾ ਚੇਅਰਮੈਨ ਨਰਿੰਦਰ ਕੁਮਾਰ ਪੱਪੂ, ਵਿਸ਼ਵਪ੍ਰੀਤ ਸਿੰਘ ਛੀਨਾ, ਸੁਖਵਿੰਦਰ ਸਿੰਘ, ਰਾਜਿੰਦਰ ਕੁਮਾਰ, ਸ਼ਿਵ ਕੁਮਾਰ ਮੋਨੀ ਅਤੇ ਸ਼ਵਿ ਕੁਮਾਰ ਘਈ, ਮੁਨੀਸ਼ ਸੂਦ,ਰਾਜਿੰਦਰ ਰਾਣਾ, ਮੁਨੀਸ਼ ਬੱਤਰਾ, ਇਸਲਾਮ ਮੁਹੱਮਦ ਸਮੇਤ ਹੋਰ ਪਤਵੰਤੇ ਮੌਜੂਦ ਸਨ।

print
Share Button
Print Friendly, PDF & Email