ਅਮਰੀਕਨ ਅੰਬੈਸੀ ਨੇ ਜ਼ਿਲ੍ਹਾਂ ਪ੍ਰਸ਼ਾਸਨ ਪਟਿਆਲਾ ਨੂੰ ਇੱਕ ਰਨ ਨਾਲ ਹਰਾ ਹਰਾਇਆ

ss1

ਅਮਰੀਕਨ ਅੰਬੈਸੀ ਨੇ ਜ਼ਿਲ੍ਹਾਂ ਪ੍ਰਸ਼ਾਸਨ ਪਟਿਆਲਾ ਨੂੰ ਇੱਕ ਰਨ ਨਾਲ ਹਰਾ ਹਰਾਇਆ

photo-dt-15-10-16ਪਟਿਆਲਾ (ਧਰਮਵੀਰ ਨਾਗਪਾਲ) ਅਮੈਰੀਕਨ ਅੰਬੈਸੀ ਨੇ 4 ਵਿਕਟਾਂ ਦੇ ਨੁਕਸਾਨ ‘ਤੇ 163 ਰਨ ਬਣਾਏ ਜਦਕਿ ਜ਼ਿਲ੍ਹਾਂ ਪ੍ਰਸ਼ਾਸਨ ਪਟਿਆਲਾ ਦੀ ਟੀਮ 5 ਵਿਕਟਾਂ ਦੇ ਨੁਕਸਾਨ ‘ਤੇ 162 ਰਨ ਹੀ ਬਣਾ ਸਕੀ।
ਸ਼ੁਰੂ ਤੋਂ ਹੀ ਮੇਚ ਵਿੱਚ ਪਕੜ ਬਣਾ ਕੇ ਖੇਡ ਰਹੀ ਜ਼ਿਲ੍ਹਾਂ ਪ੍ਰਸ਼ਾਸਨ ਦੀ ਟੀਮ ਅਖੀਰਲੇ 5 ਓਵਰਾਂ ‘ਚ 42 ਰਨ ਨਾ ਬਣਾ ਸਕੀ ਜਦਕਿ ਅਮੈਰੀਕਨ ਅੰਬੈਸੀ ਨੇ ਇਨ੍ਹਾਂ ਹੀ 5 ਓਵਰਾਂ ‘ਚ 75 ਰਨ ਬਣਾਏ ਸਨ। ਦਿਲਚਸਪ ਮੁਕਾਬਲੇ ਵਿੱਚ ਜ਼ਿਲ੍ਹਾਂ ਪ੍ਰਸ਼ਾਸਨ ਨੂੰ ਅਖੀਰਲੇ ਓਵਰ ਵਿੱਚ ਜਿੱਤਣ ਲਈ 11 ਰਨਾਂ ਦੀ ਲੋੜ ਸੀ ਅਤੇ ਅਖੀਰਲੀ ਬਾਲ ‘ਤੇ ਬਰਾਬਰੀ ਲਈ 2 ਰਨ ਚਾਹੀਦੇ ਸਨ ਪਰ ਪਟਿਆਲਾ ਦੇ ਆਈ ਏ ਐਸ ਅਧਿਕਾਰੀ ਟੇਰਨੀ ਸਹਾਇਕ ਕਮਿਸ਼ਨਰ ਸੰਦੀਪ ਕੁਮਾਰ ਦੂਸਰਾ ਰਨ ਲੈਣ ਲੱਗੇ ਰਨ ਆਊਟ ਹੋ ਗਏ।
ਜ਼ਿਲ੍ਹਾਂ ਪ੍ਰਸ਼ਾਸਨ ਦੀ ਟੀਮ ਦੀ ਕਪਤਾਨੀ ਡਿਪਟੀ ਕਮਿਸ਼ਨਰ ਰਾਮਵੀਰ ਸਿੰਘ ਨੇ ਕੀਤੀ ਜ਼ਿਲ੍ਹਾਂ ਪ੍ਰਸ਼ਾਸਨ ਵੱਲੋਂ ਵਿਕਰਮ ਨੇ 58 ਰਨ, ਸੰਦੀਪ ਨੇ 32, ਰਾਜੇਸ਼ ਨਹਿਰ ਨੇ 27 ਅਤੇ ਸੁਖਮਨ ਨੇ 16 ਰਨਾਂ ਦਾ ਯੋਗਦਾਨ ਦਿੱਤਾ। ਜ਼ਿਲ੍ਹਾਂ ਪ੍ਰਸ਼ਾਸਨ ਵੱਲੋਂ ਮੋਹਾਲੀ ਨਗਰ ਨਿਗਮ ਕਮਿਸ਼ਨਰ ਰਾਜੇਸ਼ ਧੀਮਾਨ, ਆਈ ਏ ਐਸ ਅਧਿਕਾਰੀ ਸੰਦੀਪ ਕੁਮਾਰ, ਸੁਖਮਨ ਅਤੇ ਵਿਕਰਮ ਨੇ ਇੱਕ-ਇੱਕ ਵਿਕਟ ਲਏ। ਫ਼ਿਲਮ ਕਲਾਕਾਰ ਬੀਨੂ ਢਿੱਲੋਂ ਟੀਮ ਦਾ ਖ਼ਾਸ ਆਕਰਸ਼ਨ ਰਹੇ ਟੀਮ ਵਿੱਚ ਵਧੀਕ ਡਿਪਟੀ ਕਮਿਸ਼ਨਰ ਮੋਹਿੰਦਰ ਪਾਲ, ਐਸ ਡੀ ਐਮ ਰਾਜਪੁਰਾ ਹਰਪ੍ਰੀਤ ਸੂਦਨ ਅਤੇ ਡੀ ਐਸ ਪੀ ਕ੍ਰਿਸ਼ਨ ਕੁਮਾਰ ਪੈਂਥੇ ਨੇ ਵੀ ਆਪਣੀ ਹਾਜ਼ਰੀ ਲਵਾਈ। ਜਦਕਿ ਅਮੈਰੀਕਨ ਅੰਬੈਸੀ ਵੱਲੋਂ ਅਭੀਨਵ ਨੇ 54, ਰਿਸ਼ਭ ਨੇ 50 ਰਨਾਂ ਦਾ ਖ਼ਾਸ ਯੋਗਦਾਨ ਦਿੱਤਾ।

print
Share Button
Print Friendly, PDF & Email

Leave a Reply

Your email address will not be published. Required fields are marked *